07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਆਰ.ਡੀ.ਖੋਸਲਾ ਸਕੂਲ ਦੇ ਵਿਦਿਆਰਥੀਆਂ ਦੀ ਰਾਜ ਪੱਧਰ ਮੁਕਾਬਲੇ ਲਈ ਚੋਣ ਹੋਈ

ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਆਰ. ਡੀ.

Ad Position 21
No active advertisement
ਅਜੀਤ ਡੈਸਕ 08-11-2026
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਭਾਰਤ ਨੂੰ ਜਾਣੋ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸ਼ਹਿਰ ਦੇ 13 ਸਕੂਲਾਂ ਦੀਆਂ 13 ਸੀਨੀਅਰ ਟੀਮਾਂ ਤੇ 11 ਜੂਨੀਅਰ ਟੀਮਾਂ ਨੇ ਭਾਗ ਲਿਆ। ਮੁਕਾਬਲੇ ਵਿੱਚ ਆਰ. ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਸੀਨੀਅਰ ਵਰਗ ਦੀ ਟੀਮ ਵਿਚ ਪ੍ਰਿੰਸ ਸਰੀਨ ਤੇ ਪ੍ਰਾਕ੍ਰਿਤੀ ਸ਼ਰਮਾ ਤੇ ਜੂਨੀਅਰ ਵਰਗ ਦੀ ਟੀਮ ਵਿਚ ਅਵਨੀਤ ਕੌਰ ਤੇ ਮਾਧਵੀ ਸਾਨਨ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਨਾਂ ਵਿਦਿਆਰਥੀਆਂ ਨੇ ਇਸ ਪ੍ਰਸ਼ਨੋਤਰੀ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ ਤੇ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਰਾਜ ਪੱਧਰ ’ਤੇ ਹੋਣ ਵਾਲੇ ਮੁਕਾਬਲੇ ਲਈ ਹੋਈ। ਸਕੂਲ ਦੇ ਚੇਅਰਮੈਨ ਸ਼੍ਰੀ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ ਪਿਤਾ ਤੇ ਅਧਿਆਪਕ ਸ਼੍ਰੀਮਤੀ ਅਕਾਂਤੀ ਸਰੀਨ ਨੂੰ ਹਾਰਦਿਕ ਵਧਾਈ ਅਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਵਿਖੇ ਗਰੀਨ ਦੀਵਾਲੀ ਵਿਸ਼ੇ ’ਤੇ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਹੋਲੀ ਚਾਈਲਡ ਸਕੂਲ ਵਿਖੇ ਬੀ.ਐੱਸ.ਐੱਫ. ਵਲੋਂ ਪ੍ਰਿੰਸੀਪਲ ਸਿਸਟਰ ਸ਼ੈਰੀਨ ਦੀ ਨਿਗਰਾਨੀ ਹੇਠ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ
Ad Position 24