08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵਿਸ਼ਵਕਰਮਾ ਦਿਵਸ ਮੌਕੇ ਕਿਰਤੀਆਂ ਦੀ ਮਿਹਨਤ ਤੇ ਹੁਨਰ ਦਾ ਸਨਮਾਨ ਹੀ ਦਿਵਸ ਮਨਾਉਣ ਦਾ ਅਸਲ ਸੰਦੇਸ਼-ਸੀ.ਟੀ.ਯੂ.

ਪਠਾਨਕੋਟ, 9 ਨਵੰਬਰ (ਵਿਨੋਦ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸਬੰਧਤ ਸੀ. ਟੀ.

Ad Position 21
No active advertisement
ਅਜੀਤ ਡੈਸਕ 10-11-2026
ਪਠਾਨਕੋਟ, 9 ਨਵੰਬਰ (ਵਿਨੋਦ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸਬੰਧਤ ਸੀ.ਟੀ.ਯੂ. ਪੰਜਾਬ ਵਲੋਂ ਯੂਨੀਅਨ ਦਫ਼ਤਰ ਨੇੜੇ ਪੁਰਾਣੀ ਐਸ.ਡੀ.ਐਮ. ਕੋਰਟ ਕੰਪਲੈਕਸ ਡਲਹੌਜ਼ੀ ਰੋਡ ਪਠਾਨਕੋਟ ਵਿਖੇ ਯੂਨੀਅਨ ਦੇ ਸਿਟੀ ਪ੍ਰਧਾਨ ਸਾਥੀ ਰਾਮ ਬਿਲਾਸ ਠਾਕੁਰ ਤੇ ਸੋਹਨ ਲਾਲ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਵਿਸ਼ਵਕਰਮਾ ਦਿਵਸ ਮਨਾਇਆ ਗਿਆ । ਵਿਸ਼ਵਕਰਮਾ ਦਿਵਸ ਮੌਕੇ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਹਰਿੰਦਰ ਸਿੰਘ ਰੰਧਾਵਾ ਤੇ ਆਰ.ਐਮ.ਪੀ.ਆਈ. ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਨੇ ਸਮੂਹ ਮਿਹਨਤਕਸ਼ ਲੋਕਾਂ, ਕਾਰੀਗਰਾਂ, ਨਿਰਮਾਣ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਉਦਯੋਗਿਕ ਕਾਮਿਆਂ ਤੇ ਹੋਰ ਕਿਰਤੀ ਵਰਗ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ । ਇਸ ਮੌਕੇ ਯੂਨੀਅਨ ਆਗੂਆਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਅਸਲ ਨੀਂਹ ਮਜ਼ਦੂਰਾਂ ਦੀ ਮਿਹਨਤ, ਹੁਨਰ ਤੇ ਪਸੀਨਾ ਹੈ । ਫੈਕਟਰੀਆਂ, ਕਾਰਖਾਨਿਆਂ, ਖੇਤਾਂ, ਇੱਟ ਭੱਠਿਆਂ, ਉਸਾਰੀ ਦੇ ਕੰਮਾਂ ਤੇ ਹੋਰ ਉਤਪਾਦਨ ਦੇ ਖੇਤਰਾਂ ਵਿਚ ਕੰਮ ਕਰਨ ਵਾਲੇ ਮਿਹਨਤਕਸ਼ ਲੋਕ ਹੀ ਦੇਸ਼ ਦੀ ਆਰਥਿਕਤਾ ਨੂੰ ਚਲਾਉਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਇਸ ਮਜ਼ਦੂਰ ਵਰਗ ਨੂੰ ਘੱਟੋ-ਘੱਟ ਉਜਰਤ, ਸਮਾਜਿਕ ਸੁਰੱਖਿਆ, ਪੱਕੇ ਰੁਜ਼ਗਾਰ, ਸਿਹਤ ਸਹੂਲਤਾਂ ਤੇ ਪੈਨਸ਼ਨ ਵਰਗੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ । ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਮਜ਼ਦੂਰਾਂ ਦੀ ਆਮਦਨ ਉਸ ਅਨੁਸਾਰ ਨਹੀਂ ਵੱਧ ਰਹੀ । ਯੂਨੀਅਨ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਤਰੁੰਤ ਮਿਨੀਮਮ ਵੇਜ ਜਾਰੀ ਕਰਕੇ ਮਜ਼ਦੂਰਾਂ ਲਈ ਘੱਟੋ-ਘੱਟ 31000 ਰੁਪਏ ਮਹੀਨਾ ਤਨਖਾਹ ਤੈਅ ਕੀਤੀ ਜਾਵੇ ਤੇ ਇਸੇ ਅਨੁਪਾਤ ਨਾਲ ਦਿਹਾੜੀ ਨਿਸ਼ਚਿਤ ਕੀਤੀ ਜਾਏ, ਠੇਕਾ ਪ੍ਰਣਾਲੀ ਖਤਮ ਕਰਕੇ ਪੱਕਾ ਰੁਜ਼ਗਾਰ ਦਿੱਤਾ ਜਾਵੇ, ਅੱਠ ਘੰਟੇ ਕੰਮ ਦੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤੇ ਮਜ਼ਦੂਰਾਂ ਨੂੰ ਪੈਨਸ਼ਨ ਸਮੇਤ ਸਾਰੀਆਂ ਸਮਾਜਿਕ ਸੁਰੱਖਿਆ ਸਹੂਲਤਾਂ ਦਿੱਤੀਆਂ ਜਾਣ। ਆਗੂਆਂ ਨੇ ਕਿਹਾ ਕਿ ਵਿਸ਼ਵਕਰਮਾ ਦਿਵਸ ਸਾਨੂੰ ਕਿਰਤ ਦੀ ਮਹਾਨਤਾ ਤੇ ਕਿਰਤੀ ਵਰਗ ਦੀ ਏਕਤਾ ਦਾ ਸੰਦੇਸ਼ ਦਿੰਦਾ ਹੈ । ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ । ਕਿਰਤ ਦਾ ਸਤਿਕਾਰ ਕਰੋ, ਕਿਰਤੀ ਦਾ ਸਨਮਾਨ ਕਰੋ । ਇਸ ਮੌਕੇ ਉਪਰੋਕਤ ਤੋਂ ਇਲਾਵਾ ਰਘਬੀਰ ਚੰਦ, ਕੁਲਦੀਪ ਰਾਜ ਮੁਦੇ, ਮਨਹਰਨ, ਯਸ਼ਪਾਲ, ਮਦਨ ਲਾਲ, ਦਿਲਬਾਗ ਸਿੰਘ, ਯੋਧ ਰਾਜ ਤੇ ਹੋਰ ਸਾਥੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 6 ਮਹੀਨੇ ਤੋਂ ਲਾਪਤਾ ਸੱਤਪਾਲ ਦਾ ਨਹੀਂ ਲੱਗਾ ਕੋਈ ਸੁਰਾਗ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਲਗਾਈ ਮਦਦ ਦੀ ਗੁਹਾਰ ਅਗਲੀ ਖ਼ਬਰ ਮਾਵਾਂ-ਧੀਆਂ ਲਲਕਾਰ ਰੈਲੀ ਦੀਆਂ ਤਿਆਰੀਆਂ ਸੰਬੰਧੀ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ ਮੀਟਿੰਗ
Ad Position 24