08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

6 ਮਹੀਨੇ ਤੋਂ ਲਾਪਤਾ ਸੱਤਪਾਲ ਦਾ ਨਹੀਂ ਲੱਗਾ ਕੋਈ ਸੁਰਾਗ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਲਗਾਈ ਮਦਦ ਦੀ ਗੁਹਾਰ

ਪਠਾਨਕੋਟ, 9 ਨਵੰਬਰ (ਵਿਨੋਦ)- ਪਿੰਡ ਹਰਿਆਲ ਨਿਵਾਸੀ ਸਤਪਾਲ ਦੇ ਲਾਪਤਾ ਹੋਏ ਨੂੰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ । ਸ਼ੱਕੀ ਹਾਲਾਤ ਵਿਚ ਮਾਰਚ ਮਹੀਨੇ ਤੋਂ ਲਾਪਤਾ ਸਤਪਾਲ ਦੀ ਤਲਾਸ਼ ਵਿਚ ਪਰਿਵਾਰਕ ਮੈਂਬਰ ਲਗਾਤਾਰ ਯਤਨ ਕਰ ਰਹੇ ਹਨ ।

Ad Position 21
No active advertisement
ਸੱਤਪਾਲ ਦੀ ਤਸਵੀਰ 10-11-2026
ਪਠਾਨਕੋਟ, 9 ਨਵੰਬਰ (ਵਿਨੋਦ)- ਪਿੰਡ ਹਰਿਆਲ ਨਿਵਾਸੀ ਸਤਪਾਲ ਦੇ ਲਾਪਤਾ ਹੋਏ ਨੂੰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ । ਸ਼ੱਕੀ ਹਾਲਾਤ ਵਿਚ ਮਾਰਚ ਮਹੀਨੇ ਤੋਂ ਲਾਪਤਾ ਸਤਪਾਲ ਦੀ ਤਲਾਸ਼ ਵਿਚ ਪਰਿਵਾਰਕ ਮੈਂਬਰ ਲਗਾਤਾਰ ਯਤਨ ਕਰ ਰਹੇ ਹਨ । ਉਸ ਦੇ ਵੱਡੇ ਭਰਾ ਕਰਮ ਚੰਦ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਮਾਰਚ ਮਹੀਨੇ ਤੋਂ ਲਾਪਤਾ ਹੈ ਪਰ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਕਰਮ ਚੰਦ ਅਨੁਸਾਰ ਉਨ੍ਹਾਂ ਨੇ 62 ਸਾਲਾ ਸਤਪਾਲ ਦੇ ਲਾਪਤਾ ਹੋਣ ਦੀ ਸੂਚਨਾ ਸਥਾਨਕ ਪੁਲਿਸ ਥਾਣਾ ਮਾਮੂਨ ਵਿਚ ਵੀ ਦਰਜ ਕਰਵਾਈ ਸੀ । ਉਨ੍ਹਾਂ ਦੱਸਿਆ ਕਿ ਸੱਤਪਾਲ ਦੀ ਪਤਨੀ ਦਾ ਸਾਲ 2003 ਵਿਚ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਹੇ ਸਨ ਉੱਥੇ ਪਿੰਡ ਹਰਿਆਲ ਦੇ ਸਾਬਕਾ ਸਰਪੰਚ ਰਾਜੀਵ ਬਿੱਲਾ ਤੇ ਲੋਕਾਂ ਨੇ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਹੈ।
Ad Position 22
No active advertisement
ਪਿਛਲੀ ਖ਼ਬਰ ਗਊ ਰੱਖਿਆ ਦਲ ਨੇ ਬਲਦਾਂ ਨਾਲ ਭਰੇ ਟਰੱਕ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਅਗਲੀ ਖ਼ਬਰ ਵਿਸ਼ਵਕਰਮਾ ਦਿਵਸ ਮੌਕੇ ਕਿਰਤੀਆਂ ਦੀ ਮਿਹਨਤ ਤੇ ਹੁਨਰ ਦਾ ਸਨਮਾਨ ਹੀ ਦਿਵਸ ਮਨਾਉਣ ਦਾ ਅਸਲ ਸੰਦੇਸ਼-ਸੀ.ਟੀ.ਯੂ.
Ad Position 24