‘ਲਲਕਾਰ ਰੈਲੀ’ ’ਚ ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ ਨੇ ਵੱਡੇ ਜਥੇ ਸਮੇਤ ਕੀਤੀ ਸ਼ਿਰਕਤ
ਧਿਆਨਪੁਰ, 11 ਨਵੰਬਰ (ਕੁਲਦੀਪ ਸਿੰਘ ਸੋਨੂੰ)- ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਵਾਂਵਾਂਗੇ ਨਸ਼ੇ ਦਾ ਵਪਾਰ’ ਨਾਅਰੇ ਤਹਿਤ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਜ਼ਿਲ੍ਹਾ ਜਥੇ. ਸੁੱਚਾ ਸਿੰਘ ਸਿੰਘ ਲੰਗਾਹ ਦੀ ਅਗਾਈ ਹੇਠ ਕਲਾਨੌਰ ਦਫਤਰ ਵਿਖੇ ਹੋਈ ‘ਲਲਕਾਰ ਰੈਲੀ’ ਵਿਚ ਸਾਬਕਾ ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ ਨੇ ਬੀਬੀਆਂ ਦੇ ਜਥੇ ਸਮੇਤ ਸ਼ਿਰਕਤ ਕੀਤੀ।
ਧਿਆਨਪੁਰ, 11 ਨਵੰਬਰ (ਕੁਲਦੀਪ ਸਿੰਘ ਸੋਨੂੰ)- ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਵਾਂਵਾਂਗੇ ਨਸ਼ੇ ਦਾ ਵਪਾਰ’ ਨਾਅਰੇ ਤਹਿਤ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਜ਼ਿਲ੍ਹਾ ਜਥੇ. ਸੁੱਚਾ ਸਿੰਘ ਸਿੰਘ ਲੰਗਾਹ ਦੀ ਅਗਾਈ ਹੇਠ ਕਲਾਨੌਰ ਦਫਤਰ ਵਿਖੇ ਹੋਈ ‘ਲਲਕਾਰ ਰੈਲੀ’ ਵਿਚ ਸਾਬਕਾ ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ ਨੇ ਬੀਬੀਆਂ ਦੇ ਜਥੇ ਸਮੇਤ ਸ਼ਿਰਕਤ ਕੀਤੀ। ਇਸ ਸਬੰਧੀ ਸ: ਹਰਜਿੰਦਰ ਸਿੰਘ ਗਿਲਾਂਵਾਲੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜਿੱਥੇ ਹਰ ਵਰਗ ਦੇ ਲੋਕ ਦਿਲੋ ਹੋ ਕੇ ਸਾਥ ਦੇ ਰਹੇ ਹਨ, ਉਥੇ ਬੀਬੀਆਂ ਵੀ ਪੂਰੇ ਜੋਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਲਲਕਾਰ ਰੈਲੀ ’ਚ ਸ਼ਿਰਕਤ ਕਰ ਕੇ ਫਖ਼ਰ ਮਹਿਸੂਸ ਕਰ ਰਹੀਆਂ ਹਨ। ਇਸ ਮੌਕੇ ਯੂਥ ਆਗੂ ਅਮਨਦੀਪ ਸਿੰਘ ਗਿਲਾਂਵਾਲੀ, ਗੁਰਮੀਤ ਸਿੰਘ ਗਿਲਾਂਵਾਲੀ, ਸਤਨਾਮ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ ਮੈਂਬਰ, ਕਸ਼ਮੀਰ ਸਿੰਘ ਬਿੱਟੂ, ਰਾਜਬੀਰ ਸਿੰਘ, ਬਾਵਾ ਸਿੰਘ, ਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੁਖ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ, ਦਲਜੀਤ ਸਿੰਘ ਬਾਬਾ, ਮੁਖਤਾਰ ਸਿੰਘ ਸੂਬੇਦਾਰ, ਨਰਿੰਦਰ ਸਿੰਘ ਅਤੇ ਸ਼ਿੰਦਰਪਾਲ ਸਿੰਘ ਆਦਿ ਹਾਜ਼ਰ ਸਨ।