12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪਿੰਡ ਨੰਗਲ ਦੇ ਲੋਕਾਂ ਨੂੰ 70 ਸਾਲ ਬਾਅਦ ਸ਼ਮਸ਼ਾਨਘਾਟ ਨਸੀਬ ਹੋਇਆ

ਗੁਰਦਾਸਪੁਰ, 11 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੰਗਲ ਲਮੀਣ ਨੂੰ ਪਿਛਲੇ 70 ਬਾਅਦ ਸ਼ਮਸ਼ਾਨਘਾਟ ਨਸੀਬ ਹੋਇਆ ਹੈ ਤੇ ਪਹਿਲਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਦੂਰ ਦੁਰਾਡੇ ਜਾਣਾ ਪੈਂਦਾ ਸੀ । ਪਿੰਡ ਦੀ ਸਰਪੰਚ ਜੀਵਨ ਪਠਾਨੀਆ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਮਨੋਜ ਪਠਾਨੀਆ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਨੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਕੋਈ ਵੀ ਗਰਾਂਟ ਨਹੀਂ ਜਾਰੀ ਕੀਤੀ ਤੇ ਪਿੰਡ ’ਚ ਅਜੇ ਤੱਕ ਕਾਫੀ ਕੰਮ ਅਧੂਰੇ ਹਨ ।

Ad Position 21
No active advertisement
ਪਿੰਡ ਨੰਗਲ ਲਮੀਣ ਦੇ ਸ਼ਮਸ਼ਾਨਘਾਟ ਦੀ ਉਸਾਰੀ ਦਾ ਦ੍ਰਿਸ਼ ਅਤੇ ਕੱਚੇ ਰਸਤੇ ਦੀ ਮਾੜੀ ਹਾਲਤ ਦਾ ਦ੍ਰਿਸ਼ ਤਸਵੀਰ: ਅਸ਼ੋਕ ਸ਼ਰਮਾ 12-11-2026
ਗੁਰਦਾਸਪੁਰ, 11 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੰਗਲ ਲਮੀਣ ਨੂੰ ਪਿਛਲੇ 70 ਬਾਅਦ ਸ਼ਮਸ਼ਾਨਘਾਟ ਨਸੀਬ ਹੋਇਆ ਹੈ ਤੇ ਪਹਿਲਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਦੂਰ ਦੁਰਾਡੇ ਜਾਣਾ ਪੈਂਦਾ ਸੀ । ਪਿੰਡ ਦੀ ਸਰਪੰਚ ਜੀਵਨ ਪਠਾਨੀਆ ਅਤੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਮਨੋਜ ਪਠਾਨੀਆ ਨੇ ਦੱਸਿਆ ਕਿ ਪਹਿਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਨੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਕੋਈ ਵੀ ਗਰਾਂਟ ਨਹੀਂ ਜਾਰੀ ਕੀਤੀ ਤੇ ਪਿੰਡ ’ਚ ਅਜੇ ਤੱਕ ਕਾਫੀ ਕੰਮ ਅਧੂਰੇ ਹਨ । ਉਨ੍ਹਾਂ ਦੱਸਿਆ ਕਿ ਇਸ ਸ਼ਮਸ਼ਾਨਘਾਟ ਦਾ ਕਾਰਜ ਕੇਂਦਰ ਸਰਕਾਰ ਦੀ ਸਕੀਮ ‘15ਵਾਂ ਵਿੱਤ ਪੰਚਾਇਤ’ ਤਹਿਤ ਉਸਾਰਿਆ ਜਾ ਰਿਹਾ ਹੈ ਜਿਸ ’ਤੇ 10 ਲੱਖ ਰੁਪਏ ਤੋਂ ਵਧੇਰੇ ਖਰਚ ਆਉਣ ਦਾ ਅਨੁਮਾਨ ਹੈ ਤੇ ਸ਼ਮਸ਼ਾਨਘਾਟ ਦੇ ਕੱਚੇ ਰਸਤੇ ਦੀ ਹਾਲਤ ਮੌਜੂਦਾ ਸਮੇਂ ਕਾਫੀ ਮਾੜੀ ਬਣੀ ਪਈ ਹੈ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਦੀ ਜਿਹੜੀ ਜ਼ਮੀਨ ਸੀ, ਉਸ ’ਤੇ ਗੁੱਜਰ ਭਾਈਚਾਰੇ ਦੇ ਇਕ ਫਿਰਕੇ ਨੇ ਕਬਜ਼ਾ ਕੀਤਾ ਹੋਇਆ ਸੀ ਤੇ ਮਾਲ ਮਹਿਕਮੇ ਦੀ ਮਦਦ ਨਾਲ ਨਿਸ਼ਾਨਦੇਹੀ ਕਰਵਾ ਕੇ ਜ਼ਮੀਨ ਉਨ੍ਹਾਂ ਪਾਸੋਂ ਛੁੱਡਵਾਈ ਹੈ ਤੇ ਫਿਰ ਸ਼ ਮਸ਼ਾਨਘਾਟ ਦਾ ਕੰਮ ਆਰੰਭ ਹੋਇਆ ਹੈ । ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੰਜ ਸਾਲ ਦੇ ਰਾਜ ਦੌਰਾਨ ਪਿੰਡ ਨੂੰ ਕੋਈ ਵੀ ਗਰਾਂਟ ਨਹੀਂ ਦਿੱਤੀ ਹੈ ਜਿਸ ਕਰਕੇ ਲੋਕ ਇਸ ਸਰਕਾਰ ਤੋਂ ਕਾਫੀ ਦੁਖੀ ਨਜ਼ਰ ਆ ਰਹੇ ਹਨ । ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਪਿੰਡਾਂ ਨੂੰ ਗਰਾਂਟਾਂ ਨਾ ਮਿਲਣ ਕਰਕੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਸਬਕ ਸਿਖਾਉਣ ਨੂੰ ਉਤਾਵਲੇ ਹੋਏ ਪਏ ਹਨ । ਉਨ੍ਹਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪਿੰਡ ਦੇ ਸ਼ਮਸ਼ਾਨਘਾਟ ਵਾਸਤੇ ਹੋਰ ਗਰਾਂਟ ਜਾਰੀ ਕੀਤੀ ਜਾਵੇ, ਜਿਸ ਨਾਲ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਾਪਤ ਹੋ ਸਕਣ ।
Ad Position 22
No active advertisement
ਪਿਛਲੀ ਖ਼ਬਰ ਅਮਰਬੀਰ ਸਿੰਘ ਯੂ.ਐਸ.ਏ. ਨੇ ‘ਆਪ’ ਆਗੂ ਬਲਵਿੰਦਰ ਸਿੰਘ ਲਾਡੀ ਨੂੰ ਮਿਲ ਕੇ ਸਟੇਡੀਅਮ ਸੰਬੰਧੀ ਕੀਤਾ ਵਿਚਾਰ ਵਟਾਂਦਰਾ ਅਗਲੀ ਖ਼ਬਰ ਪਿੰਡ ਚਾਵਾ ਤੋਂ ਨੰਗਲ ਲਮੀਣ ਤੇ ਕਰਾਲ ਨੂੰ ਜਾਣ ਵਾਲੀ ਸੰਪਰਕ ਸੜਕ ਦੀ ਹਾਲਤ ਬੇਹੱਦ ਖਸਤਾ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਇੰਟਰ...
Ad Position 24