16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਨਗਰ ਸੁਧਾਰ ਟਰੱਸਟ ਕਾਲੋਨੀ ਸਕੀਮ ਨੰਬਰ 5 ਦੇ ਵਾਸੀ ਵਲੋਂ ਸੜਕ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਤੋਂ ਲੋਕ ਪ੍ਰੇਸ਼ਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰਨ ’ਤੇ ਵੀ ਨਹੀਂ ਹੋਇਆ ਹੱਲ- ਜਨਕ ਰਾਜ

ਗੁਰਦਾਸਪੁਰ, 16 ਨਵੰਬਰ (ਅਸ਼ੋਕ ਸ਼ਰਮਾ)- ਸਥਾਨਕ ਸ਼ਹਿਰ ਦੇ ਜੇਲ੍ਹ ਰੋਡ ’ਤੇ ਪੈਂਦੀ ਨਗਰ ਸੁਧਾਰ ਟਰੱਸਟ ਸਕੀਮ ਨੰਬਰ 5 ਦੇ ਵਾਸੀ ਇਕ ਵਿਅਕਤੀ ਵਲੋਂ ਸੜਕ ’ਤੇ ਨਾਜਾਇਜ਼ ਕਬਜ਼ਾ ਕਰਕੇ ਤੇ ਬੂਟੇ ਲਗਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਕਾਲੋਨੀ ਵਿਚ ਗੰਦਗੀ ਹੋਣ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸ ਸੰਬੰਧੀ ‘ਅਜੀਤ’ ਉਪ ਦਫ਼ਤਰ ਵਿਖੇ ਦਸਤਾਵੇਜ਼ਾਂ ਸਮੇਤ ਜਾਣਕਾਰੀ ਦਿੰਦੇ ਹੋਏ ਜਨਕ ਰਾਜ ਵਾਸੀ ਆਰੀਆ ਨਗਰ ਗੁਰਦਾਸਪੁਰ ਨੇ ਦੱਸਿਆ ਕਿ ਪਿਛਲੇ 15 ਸਾਲਾ ਤੋਂ ਗੌਰਵ ਚੰਦਨ ਪੁੱਤਰ ਰਤਨ ਚੰਦ ਮਕਾਨ ਨੰ 259/6 ਏ ਨੇ ਕਾਲੋਨੀ ਦੀ ਸੜਕ ’ਤੇ ਸੀਵਰੇਜ ਹੋਲ ਬੰਦ ਕਰਕੇ ਮਿੱਟੀ ਪਾ ਦਿੱਤੀ ਹੈ ਜਿਸ ਦੀਆਂ ਲਿਖਤੀ ਸ਼ਿਕਾਇਤਾਂ ਡੀ.

Ad Position 21
No active advertisement
ਜਾਣਕਾਰੀ ਦਿੰਦੇ ਹੋਏ ਜਨਕ ਰਾਜ। ਤਸਵੀਰ: ਵਿਸ਼ਾਲ ਮੁੰਨਾ 17-11-2026
ਗੁਰਦਾਸਪੁਰ, 16 ਨਵੰਬਰ (ਅਸ਼ੋਕ ਸ਼ਰਮਾ)- ਸਥਾਨਕ ਸ਼ਹਿਰ ਦੇ ਜੇਲ੍ਹ ਰੋਡ ’ਤੇ ਪੈਂਦੀ ਨਗਰ ਸੁਧਾਰ ਟਰੱਸਟ ਸਕੀਮ ਨੰਬਰ 5 ਦੇ ਵਾਸੀ ਇਕ ਵਿਅਕਤੀ ਵਲੋਂ ਸੜਕ ’ਤੇ ਨਾਜਾਇਜ਼ ਕਬਜ਼ਾ ਕਰਕੇ ਤੇ ਬੂਟੇ ਲਗਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਕਾਲੋਨੀ ਵਿਚ ਗੰਦਗੀ ਹੋਣ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸ ਸੰਬੰਧੀ ‘ਅਜੀਤ’ ਉਪ ਦਫ਼ਤਰ ਵਿਖੇ ਦਸਤਾਵੇਜ਼ਾਂ ਸਮੇਤ ਜਾਣਕਾਰੀ ਦਿੰਦੇ ਹੋਏ ਜਨਕ ਰਾਜ ਵਾਸੀ ਆਰੀਆ ਨਗਰ ਗੁਰਦਾਸਪੁਰ ਨੇ ਦੱਸਿਆ ਕਿ ਪਿਛਲੇ 15 ਸਾਲਾ ਤੋਂ ਗੌਰਵ ਚੰਦਨ ਪੁੱਤਰ ਰਤਨ ਚੰਦ ਮਕਾਨ ਨੰ 259/6 ਏ ਨੇ ਕਾਲੋਨੀ ਦੀ ਸੜਕ ’ਤੇ ਸੀਵਰੇਜ ਹੋਲ ਬੰਦ ਕਰਕੇ ਮਿੱਟੀ ਪਾ ਦਿੱਤੀ ਹੈ ਜਿਸ ਦੀਆਂ ਲਿਖਤੀ ਸ਼ਿਕਾਇਤਾਂ ਡੀ.ਸੀ. ਗੁਰਦਾਸਪੁਰ ਤੇ ਸਬੰਧਿਤ ਵਿਭਾਗ ਨੂੰ ਕੀਤੀਆਂ ਹਨ, ਫਿਰ ਵੀ ਉਕਤ ਵਿਅਕਤੀ ਕਬਜ਼ਾ ਨਹੀਂ ਛੱਡ ਰਿਹਾ। ਉਸ ਨੇ ਦੱਸਿਆ ਕਿ ਉਸ ਨੇ ਕਾਲੋਨੀ ਵਾਸੀਆਂ ਦੇ ਨੱਕ ਵਿਚ ਦਮ ਕੀਤਾ ਹੈ ਅਤੇ ਸੜਕ ਵਾਲੇ ਪਾਸੇ ਛੋਟਾ ਗੇਟ ਤੇ ਮਿੱਟੀ ਦਾ ਥੜਾ ਬਣਾਇਆ ਹੈ, ਉਸ ਨੇ ਗੇਟ ਰਾਹੀਂ ਸਾਰੇ ਘਰ ਦਾ ਗੰਦਾ ਪਾਣੀ ਸੁੱਟਿਆ ਹੈ, ਜਿਸ ਨਾਲ ਮੁਹੱਲੇ ਅੰਦਰ ਭੈੜੀ ਬਦਬੂ ਫੈਲੀ ਹੈ। ਇਥੋਂ ਤੱਕ ਕਿ ਉਕਤ ਵਿਅਕਤੀ ਨੇ ਮੇਨ ਹੋਲ ਵੀ ਬੰਦ ਕੀਤਾ ਹੈ ਤੇ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਜਿਸ ਕਰਕੇ ਉਸ ਨੂੰ ਮਹਿਕਮੇ ਨੇ ਨਿਕਾਸੀ ਦੇ ਹੋਲ ਖੋਲਣ ਲਈ ਪੱਤਰ ਵੀ ਲਿਖੇ ਸਨ, ਫਿਰ ਵੀ ਉਕਤ ਵਿਅਕਤੀ ਕਿਸੇ ਅਧਿਕਾਰੀ ਦੀ ਪ੍ਰਵਾਹ ਨਹੀਂ ਕਰਦਾ। ਉਨ੍ਹਾਂ ਦੱਸਿਆ ਕਿ ਕਾਲੋਨੀ ਅੰਦਰ ਕੋਈ ਵੀ ਦਰਖਤ ਨਹੀਂ ਲਗਾ ਸਕਦਾ ਤੇ ਨਾ ਹੀ ਪਾਰਕ ਬਣਾ ਸਕਦਾ ਹੈ ਪਰ ਉਕਤ ਵਿਅਕਤੀ ਵਲੋਂ ਗੈਰ ਕਾਨੂੰਨੀ ਢੰਗ ਨਾਲ ਹੋਲ ਬੰਦ ਕਰਕੇ ਪਾਣੀ ਦਾ ਨਿਕਾਸ ਬੰਦ ਕੀਤਾ ਹੈ ਜਿਸ ਨਾਲ ਸੜਕ ’ਤੇ ਪਾਣੀ ਖੜਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸੜਕ ਦੀ ਚੌੜਾਈ 32 ਫੁੱਟ ਹੈ ਪਰ ਉਕਤ ਵਿਅਕਤੀ ਦੇ ਘਰ ਨੇੜੇ ਸੜਕ ਦੀ ਚੌੜਾਈ ਸਿਰਫ 10 ਫੁੱਟ ਰਹਿ ਗਈ ਹੈ ਜੋ ਦੋਵਾਂ ਪਾਸੇ ਤੋਂ ਉਚੀ ਤੇ ਵਿਚਕਾਰੋਂ ਨੀਵੀਂ ਹੋਣ ਕਾਰਨ ਗੰਦਾ ਪਾਣੀ ਹਰ ਵੇਲੇ ਖੜਾ ਰਹਿੰਦਾ ਹੈ। ਸੜਕ ਦੀ ਜਾਂਚ ਸਬੰਧਿਤ ਵਿਭਾਗ ਤੇ ਮਾਲ ਮਹਿਕਮੇ ਤੋਂ ਕਰਵਾਈ ਜਾਵੇ ਤਾਂ ਇਸ ਘਟਾਲੇ ਬਾਰੇ ਪਤਾ ਲੱਗ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਗੁਰਦਾਸਪੁਰ ਵਿਚ ਉਕਤ ਵਿਅਕਤੀ ਦੀ ਚੱਲਦੀ ਹੋਣ ਕਰਕੇ ਕੋਈ ਵੀ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਵਿਚ ਅਸਮਰੱਥ ਹੈ। ਉਨ੍ਹਾਂ ਦੱਸਿਆ ਕਿ ਸੜਕ ਦੀ ਮੁਰੰਮਤ ਅਤੇ ਗੰਦਗੀ ਬਾਰੇ ਮਹਿਕਮੇ ਨੂੰ ਲਿਖਿਆ ਗਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀ ਖਿਲਾਫ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਕਾਲੋਨੀ ਵਾਸੀਆਂ ਨੂੰ ਇਨਸਾਫ ਦਿਵਾਇਆ ਜਾਵੇ, ਜਿਸ ਨਾਲ ਕਾਲੋਨੀ ਵਾਸੀਆਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਮਾਨ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਬਟਾਲਾ ’ਚ 19 ਨੂੰ ਆਰੰਭ ਹੋਵੇਗੀ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾ ‘69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨ...
Ad Position 24