ਜਨਗਣਨਾ ਦੇ ਦੂਜੇ ਪੜਾਅ ਸੰਬੰਧੀ ਗੋਲਡਨ ਗਰੁੱਪ ਵਿਖੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਗੁਰਦਾਸਪੁਰ, 17 ਨਵੰਬਰ (ਚੱਕਰਾਜਾ)- ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਮਾਸਟਰ ਟਰੇਨਰਾਂ ਵਲੋਂ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮੈਡਮ ਓਇਸ਼ੀ ਮੰਡਲ ਐੱਸ.
ਗੁਰਦਾਸਪੁਰ, 17 ਨਵੰਬਰ (ਚੱਕਰਾਜਾ)- ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਮਾਸਟਰ ਟਰੇਨਰਾਂ ਵਲੋਂ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮੈਡਮ ਓਇਸ਼ੀ ਮੰਡਲ ਐੱਸ.ਡੀ.ਐੱਮ ਕਲਾਨੌਰ, ਮੈਡਮ ਅਦੀਬਾ ਅਨਮ ਆਈ.ਏ.ਐੱਸ ਜੀ.ਏ. (ਯੂ.ਟੀ) ਗੁਰਦਾਸਪੁਰ, ਡਾ: ਮੋਹਿਤ ਮਹਾਜਨ, ਚੇਅਰਮੈਨ ਗੋਲਡਨ ਗਰੁੱਪ, ਵਿਨੋਦ ਬੇਰੀ ਡਿਪਟੀ ਈ.ਐੱਸ.ਏ, ਡਾ: ਰਾਘਵ ਮਹਾਜਨ ਐੱਮ.ਡੀ, ਪ੍ਰਿੰਸੀਪਲ ਡਾ: ਨਿਧੀ ਮਹਾਜਨ ਮੌਜੂਦ ਸਨ। ਮੈਡਮ ਅਦੀਬਾ ਅਨਮ ਨੇ ਵਿਦਿਆਰਥੀਆਂ ਨੂੰ ਸਵੈ ਗਣਨਾ ਕਰਨ ਲਈ ਪ੍ਰੇਰਿ ਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਜਿੰਨੀ ਜਨਗਣਨਾ ਹੋਵੇਗੀ, ਉਸ ਦੇ ਆਧਾਰ ‘ਤੇ ਹੀ ਸਾਡੇ, ਸਕੂਲ, ਹਸਪਤਾਲ ਅਤੇ ਸੜਕਾਂ ਦਾ ਜੋ ਵਿਕਾਸ ਹੋਵੇਗਾ, ਉਹ ਸਾਡੀ ਜਣਗਣਨਾ ’ਤੇ ਹੀ ਨਿਰਭਰ ਹੋਵੇਗਾ। ਉਨ੍ਹਾਂ ਦੱਸਿਆ ਕਿ ਜਨਗਣਨਾ ਦੀ ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ ਸਰਕਾਰ ਵਲੋਂ ਆਨਲਾਈਨ ਪੋਰਟਲ ਖੋਲਿਆ ਗਿਆ ਹੈ। ਜਿਸ ਤਹਿਤ ਲੋਕ ਪੋਰਟਲ https :// se . census . gov . in / ’ਤੇ ਲਾਗਇਨ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਲੋਕਾਂ ਨੂੰ ਆਪਣੀ ਜਾਣਕਾਰੀ ਸਹੀ ਤੇ ਸੁਵਿਧਾਜਨਕ ਢੰਗ ਨਾਲ ਦਰਜ ਕਰਨ ਦਾ ਮੌਕਾ ਮਿਲੇਗਾ। ਜਿਸ ਰਾਹੀਂ ਨਾਗਰਿਕ ਆਪਣੀ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਜਨਗਣਨਾ ਕਰਮਚਾਰੀ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ ਤੋਂ ਵੱਧ ਇਸ ਸਹੂਲਤ ਦਾ ਲਾਭ ਲੈਣ। ਇਸ ਮੌਕੇ ਮਾਸਟਰ ਟ੍ਰੇਨਰ ਲੈਕਚਰਾਰ ਗੁਰਮੀਤ ਸਿੰਘ ਭੋਮਾ (ਸਟੇਟ ਐਵਾਰਡੀ), ਲੈਕਚਰਾਰ ਚਰਨਪ੍ਰੀਤ ਸਿੰਘ, ਲੈਕਚਰਾਰ ਸੰਜੀਵ ਕੁਮਾਰ, ਜਨਗਣਨਾ ਵਿਭਾਗ ਤੋਂ ਤਰਨਬੀਰ ਸਿੰਘ ਵਲੋਂ ਵਿਸਥਾਰ ਵਿਚ ਸਵੈ ਗਣਨਾ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੌਕੇ ‘ਤੇ ਵਿਦਿਆਰਥੀਆਂ ਵਲੋਂ ਸਵੈ ਗਣਨਾ ਰਾਹੀਂ ਆਪਣੇ ਵੇਰਵੇ ਵੀ ਦਰਜ ਕਰਵਾਏ ਗਏ।