17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਜ਼ਿਲ੍ਹਾ ਖਜ਼ਾਨਾ ਦਫ਼ਤਰ ਤੇ ਜ਼ਿਲ੍ਹੇ ਦੇ ਉਪ ਖਜ਼ਾਨਾ ਦਫ਼ਤਰਾਂ ਵਿਚ 19 ਤੋਂ 21 ਤੱਕ ਲੱਗੇਗਾ ਪੈਨਸ਼ਨਰ ਸੇਵਾ ਮੇਲਾ ਪੈਨਸ਼ਨਰਾਂ ਦੀ ਈ.ਕੇ.ਵਾਏ.ਸੀ ਅਤੇ ਡਿਜ਼ੀਟਲ ਲਾਈਫ ਸਰਟੀਫਿਕੇਟ ਦਾ ਕੰਮ ਹੋਵੇਗਾ ਮੁਕੰਮਲ

ਗੁਰਦਾਸਪੁਰ, 17 ਨਵੰਬਰ (ਅਸ਼ੋਕ ਸ਼ਰਮਾ)- ਪੰਜਾਬ ਸਰਕਾਰ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਸ਼ਾਖਾ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰਾਂ ਦੀਆਂ ਸੁਵਿਧਾ ਲਈ ਜ਼ਿਲ੍ਹਾ ਖਜ਼ਾਨਾ ਦਫਤਰ ਗੁਰਦਾਸਪੁਰ ਅਤੇ ਇਸ ਅਧੀਨ ਆਉਂਦੇ ਉਂਪ ਖਜ਼ਾਨਾ ਦਫਤਰ (ਬਟਾਲਾ/ਕਾਦੀਆਂ/ਡੇਰਾ ਬਾਬਾ ਨਾਨਕ/ਪਠਾਨਕੋਟ/ ਜੁਗਿਆਲ/ਨਰੋਟ ਜ਼ੈਮਲ ਸਿੰਘ) ਵਿਖੇ 19, 20 ਅਤੇ 21 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ ਪੈਨਸ਼ਨਰ ਸੇਵਾ ਮੇਲਾ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਖਜ਼ਾਨਾ ਅਫਸਰ ਨੇ ਦੱਸਿਆ ਕਿ ਰਾਜ ਸਰਕਾਰ ਵਲੋ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਹੈ।

Ad Position 21
No active advertisement
ਜ਼ਿਲ੍ਹਾ ਖਜ਼ਾਨਾ ਅਫਸਰ 18-11-2026
ਗੁਰਦਾਸਪੁਰ, 17 ਨਵੰਬਰ (ਅਸ਼ੋਕ ਸ਼ਰਮਾ)- ਪੰਜਾਬ ਸਰਕਾਰ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਸ਼ਾਖਾ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰਾਂ ਦੀਆਂ ਸੁਵਿਧਾ ਲਈ ਜ਼ਿਲ੍ਹਾ ਖਜ਼ਾਨਾ ਦਫਤਰ ਗੁਰਦਾਸਪੁਰ ਅਤੇ ਇਸ ਅਧੀਨ ਆਉਂਦੇ ਉਂਪ ਖਜ਼ਾਨਾ ਦਫਤਰ (ਬਟਾਲਾ/ਕਾਦੀਆਂ/ਡੇਰਾ ਬਾਬਾ ਨਾਨਕ/ਪਠਾਨਕੋਟ/ ਜੁਗਿਆਲ/ਨਰੋਟ ਜ਼ੈਮਲ ਸਿੰਘ) ਵਿਖੇ 19, 20 ਅਤੇ 21 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ ਪੈਨਸ਼ਨਰ ਸੇਵਾ ਮੇਲਾ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਖਜ਼ਾਨਾ ਅਫਸਰ ਨੇ ਦੱਸਿਆ ਕਿ ਰਾਜ ਸਰਕਾਰ ਵਲੋ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਹੈ। ਜਿਸ ਨਾਲ ਜੀਵਨ ਪ੍ਰਮਾਣ ਪੱਤਰ ਦੀ ਇੰਟੀਗ੍ਰੇਸ਼ਨ ਮੁਕੰਮਲ ਹੋ ਚੁੱਕੀ ਹੈ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰ ਪੈਨਸ਼ਨਰ ਲਈ 31 ਦਸੰਬਰ ਤੱਕ ਡਿਜ਼ੀਟਲ ਲਾਈਫ ਸਰਟੀਫਿਕੇਟ ਅਪਲੋਡ ਕਰਨ ਦੇ ਨਾਲ ਈ.ਕੇ.ਵਾਏ.ਸੀ ਕਰਵਾਉਣਾ ਲਾਜ਼ਮੀ ਹੈ। ਇਸ ਟੀਚੇ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਪੈਨਸ਼ਨਰਾਂ ਨੂੰ ਪੋਰਟਲ ਦੀਆਂ ਸੁਵਿਧਾਵਾਂ ਬਾਰੇ ਜਾਗਰੂਕ ਕਰਨ ਲਈ ਤਿੰਨ ਰੋਜ਼ਾ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਖਜ਼ਾਨਾ ਦਫਤਰ ਦੇ ਕਰਮਚਾਰੀਆਂ ਦੇ ਨਾਲ ਪੈਨਸ਼ਨ ਡਿਸਬਰਸਿੰਗ ਅਥਾਰਟੀ ਬੈਂਕ ਦੇ ਨੁਮਾਇੰਦੇ ਲੈਪਟਾਪ/ਬਾਇਓਮੈਟ੍ਰਿਮ ਇਕਿਊਪਮੈਂਟਸ ਸਮੇਤ ਹਾਜ਼ਰ ਰਹਿਣਗੇ ਤਾਂ ਜੋ ਪੈਨਸ਼ਨਰ ਨੂੰ ਕਿਸੇ ਤਰਾਂ ਦੀ ਦਿੱਕਤ ਪੇਸ਼ ਨਾ ਆਵੇ। ਜ਼ਿਲ੍ਹਾ ਖਜ਼ਾਨਾ ਅਫਸਰ ਵਲੋਂ ਸਮੂਹਿਕ ਪੈਨਸ਼ਨਰ/ਫੈਮਿਲੀ ਪੈਨਸ਼ਨਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜਾਂ ਸਮੇਤ ਆਧਾਰ ਕਾਰਡ, ਪਾਸਬੁੱਕ ਅਤੇ ਆਧਾਰ ਲਿੰਕਡ ਮੋਬਾਇਲ ਨੰਬਰ ਸਮੇਤ ਇਨਾਂ ਕੈਂਪਾਂ ਵਿਚ ਪਹੁੰਚ ਕੇ ਆਪਣਾ ਈ.ਕੇ.ਵਾਈ.ਸੀ. ਤੇ ਡਿਜੀਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਕਰਵਾਉਣ।ਉਨ੍ਹਾਂ ਦੱਸਿਆ ਕਿ ਜਿਨਾਂ ਪੈਨਸ਼ਨਰਾਂ ਨੇ ਆਪਣੀ ਈ.ਕੇ.ਵਾਈ.ਸੀ ਇਕ ਵਾਰ ਕਰਵਾ ਲਈ ਹੈ, ਉਨਾਂ ਨੂੰ ਦੁਬਾਰਾ ਈ. ਕੇ. ਵਾਈ. ਸੀ. ਕਰਵਾਉਣ ਦੀ ਜਰੂਰਤ ਨਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਲੋਕ ਉਤਸਵ ਗੁਰਦਾਸਪੁਰ 2026 ਦਾ ਸ਼ਾਨਦਾਰ ਆਗਾਜ਼ ਦੇਸ਼ ਦੇ ਅੱਠ ਸੂਬਿਆਂ ਦੇ ਲੋਕਾਂ ਤੇ ਕਬਾਇਲੀ ਕਲਾਕਾਰਾਂ ਨੇ ਲਿਆ ਹਿੱਸ... ਅਗਲੀ ਖ਼ਬਰ ਸਵ. ਪ੍ਰਕਾਸ਼ ਕੌਰ ਮੁਰੀਦਕੇ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24