17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਵੀ . ਐਚ . ਪੀ . ਦੇ ਵਫ਼ਦ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨਾਲ ਕੀਤੀ ਮੁਲਾਕਾਤ

ਪਠਾਨਕੋਟ, 17 ਨਵੰਬਰ (ਵਿਨੋਦ)- ਵੀ. ਐਚ.

Ad Position 21
No active advertisement
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਵਫ਼ਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮਾਣਯੋਗ ਮੈਂਬਰ ਪ੍ਰਿਯਾਂਕ ਕਾਨੂੰਨਗੋ ਦਾ ਸਨਮਾਨ ਕਰਦਾ ਹੋਇਆ। ਤਸਵੀਰ: ਵਿਨੋਦ 18-11-2026
ਪਠਾਨਕੋਟ, 17 ਨਵੰਬਰ (ਵਿਨੋਦ)- ਵੀ.ਐਚ.ਪੀ ਪਠਾਨਕੋਟ ਦੇ ਵਫ਼ਦ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਸ ਵਫ਼ਦ ਦੀ ਅਗਵਾਈ ਪਠਾਨਕੋਟ ਵਿਭਾਗ ਸੰਗਠਨ ਮੰਤਰੀ ਅਜੇ ਜੈਨ ਨੇ ਕੀਤੀ। ਇਸ ਵਫ਼ਦ ਵਿਚ ਵੀ.ਐਚ.ਪੀ ਜ਼ਿਲ੍ਹਾ ਪ੍ਰਚਾਰ ਮੁਖੀ ਰਜਨੀਸ਼ ਕੁਮਾਰ, ਵੀ.ਐਚ.ਪੀ ਜ਼ਿਲ੍ਹਾ ਪ੍ਰਚਾਰ ਮੁਖੀ ਪ੍ਰਿੰਸ ਨਈਅਰ, ਵੀ. ਐਚ. ਪੀ. ਪਠਾਨਕੋਟ ਨਗਰ ਪ੍ਰਧਾਨ ਅੰਕਿਤ ਮਹਾਜਨ ਅਤੇ ਪਠਾਨਕੋਟ ਨਗਰ ਵਿਸ਼ੇਸ਼ ਸੰਪਰਕ ਮੁਖੀ ਅਸ਼ੀਸ਼ ਪ੍ਰਜਾਪਤੀ ਸ਼ਾਮਿਲ ਸਨ। ਵਿਭਾਗ ਸੰਗਠਨ ਮੰਤਰੀ ਅਜੇ ਜੈਨ ਨੇ ਮਾਨਯੋਗ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਨਾਲ ਇੰਡਸਟਰੀਜ਼ ਗ੍ਰੋਥ ਸੈਂਟਰ, ਅਖਵਾਨਾ ਵਿਖੇ ਬੁੱਚੜਖਾਨੇ ਦੇ ਮੁੱਦੇ ‘ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਅਕਤੂਬਰ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਪੂਰੇ ਹਿੰਦੂ ਭਾਈਚਾਰੇ ਅਤੇ ਕਈ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਗਠਨਾਂ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਗੈਰ-ਕਾਨੂੰਨੀ ਬੁੱਚੜਖਾਨੇ ਨੂੰ ਬੰਦ ਕਰਨ ਦੀ ਮੰਗ ਲਈ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ ਸੀ। ਹਾਲਾਂਕਿ ਪਠਾਨਕੋਟ ਪ੍ਰਸ਼ਾਸਨ ਨੇ ਬੁੱਚੜਖਾਨੇ ਨੂੰ ਸਿਰਫ਼ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼ਾਹਪੁਰ ਕੰਢੀ ਪੁਲਿਸ ਸਟੇਸ਼ਨ ਦੇ ਉਸ ਸਮੇਂ ਦੇ ਇੰਚਾਰਜ ਇੰਸਪੈਕਟਰ ਮੋਹਿਤ ਟਾਕ ਨੇ ਬੁੱਚੜਖਾਨੇ ਦੇ ਸੰਚਾਲਕਾਂ ਦੇ ਵਾਹਨ, ਜਿਨ੍ਹਾਂ ਵਿਚ ਇਕ ਜੇ.ਸੀ.ਬੀ ਮਸ਼ੀਨ, ਟਰਾਲੀ ਕਾਰਾਂ ਅਤੇ ਮੋਟਰਸਾਈਕਲ ਸ਼ਾਮਿਲ ਸਨ, ਨੂੰ ਅਸਥਾਈ ਤੌਰ ‘ਤੇ ਬੰਦ ਬੁੱਚੜਖਾਨੇ ਦੇ ਗੇਟ ਖੁੱਲਾ ਕੇ ਚੋਰੀ ਛਿਪੇ ਬਾਹਰ ਕੱਢਵਾ ਦਿੱਤਾ । ਮਾਨਯੋਗ ਮੈਂਬਰ ਪ੍ਰਿਯਾਂਕ ਕਾਨੂੰਨਗੋ ਨੇ ਵੀ.ਐਚ.ਪੀ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦਾ ਪੂਰਾ ਨੋਟਿਸ ਲੈਣਗੇ ਅਤੇ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਨੂੰ ਯਕੀਨੀ ਬਣਾਉਣ ਲਈ ਅਗਲੀ ਕਾਰਵਾਈ ਲਾਗੂ ਕਰਨਗੇ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਫ਼ਦ ਨੇ ਮਾਨਯੋਗ ਮੈਂਬਰ ਪ੍ਰਿਯਾਂਕ ਕਾਨੂੰਨਗੋ ਨੂੰ ਸਿਰੋਪਾ ਅਤੇ ਬੁੱਕਾ ਭੇਂਟ ਕਰਕੇ ਸਨਮਾਨਿਤ ਕੀਤਾ। ਦੱਸ ਦੇਈਏ ਕਿ ਪੰਜਾਬ ਫੇਰੀ ਦੌਰਾਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮਾਨਯੋਗ ਮੈਂਬਰ ਪ੍ਰਿਯਾਂਕ ਕਾਨੂੰਨਗੋ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਪਠਾਨਕੋਟ ਆਏ ਸਨ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਕੇ ਨਕਾਬਪੋਸ਼ ਹੋਇਆ ਫ਼ਰਾਰ ਅਗਲੀ ਖ਼ਬਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਪ੍ਰਿਯਾਂਕ ਕਾਨੂੰਨਗੋ
Ad Position 24