18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਟੇਟ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਗੁਰਦਾਸਪੁਰ, 18 ਨਵੰਬਰ (ਪੰਕਜ ਸ਼ਰਮਾ)-ਪਿਛਲੇ ਦਿਨੀਂ ਫਿਰੋਜਪੁਰ ਵਿਖੇ 14-15 ਨਵੰਬਰ ਨੂੰ ਦੋ ਰੋਜਾ ਪਹਿਲੀ ਸਟੇਟ ਮਾਸਟਰਜ ਅਥਲੈਟਿਕਸ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਜਿਸ ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਪਿੰਡ ਕਾਲਾ ਨੰਗਲ ਦੇ ਆਨਰੇਰੀ ਨਾਇਬ ਸੂਬੇਦਾਰ ਭਾਗ ਸਿੰਘ ਨੇ 5 5 ਸਾਲ ਤੋਂ ਵੱਧ ਉਮਰ ਵਰਗ ਵਿਚੋਂ ਕ੍ਰਮਵਾਰ 3 ਕਿਲੋਮੀਟਰ ਤੇ 400 ਮੀਟਰ ਵਿਚੋਂ ਕਾਂਸੇ ਦੇ ਤਗਮੇ ਹਾਸਲ ਕੀਤੇ।

Ad Position 21
No active advertisement
ਸਟੇਟ ਮਾਸਟਰਜ ਅਥਲੈਟਿਕਸ ਵਿਚੋਂ ਤਗਮੇ ਹਾਸਿਲ ਕਰਨ ਵਾਲੇ ਗੁਰਦਾਸਪੁਰ ਦੇ ਖਿਡਾਰੀ, ਨਾਲ ਮਨਜੀਤ ਕੌਰ ਨੂੰ ਸਨਮਾਨਿਤ ਕਰਦੇ ਪ੍ਰਬੰਧਕ। ਤਸਵੀਰ: ਵਿਸ਼ਾਲ ਮੁੰਨਾ 19-11-2026
ਗੁਰਦਾਸਪੁਰ, 18 ਨਵੰਬਰ (ਪੰਕਜ ਸ਼ਰਮਾ)-ਪਿਛਲੇ ਦਿਨੀਂ ਫਿਰੋਜਪੁਰ ਵਿਖੇ 14-15 ਨਵੰਬਰ ਨੂੰ ਦੋ ਰੋਜਾ ਪਹਿਲੀ ਸਟੇਟ ਮਾਸਟਰਜ ਅਥਲੈਟਿਕਸ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਜਿਸ ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਪਿੰਡ ਕਾਲਾ ਨੰਗਲ ਦੇ ਆਨਰੇਰੀ ਨਾਇਬ ਸੂਬੇਦਾਰ ਭਾਗ ਸਿੰਘ ਨੇ 5 5 ਸਾਲ ਤੋਂ ਵੱਧ ਉਮਰ ਵਰਗ ਵਿਚੋਂ ਕ੍ਰਮਵਾਰ 3 ਕਿਲੋਮੀਟਰ ਤੇ 400 ਮੀਟਰ ਵਿਚੋਂ ਕਾਂਸੇ ਦੇ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਆਨਰੇਰੀ ਨਾਇਬ ਸੂਬੇਦਾਰ ਬਲਜਿੰਦਰ ਸਿੰਘ ਮੁਸਤਫਾਬਾਦ ਸੈਦਾਂ ਨੇ 60 ਸਾਲ ਤੋਂ ਵੱਧ ਉਮਰ ਵਰਗ ਦੇ ਲੰਮੀ ਛਾਲ, ਉਚੀ ਛਾਲ ਤੇ ਟ੍ਰਿਪਲ ਜੰਪ ਵਿਚੋਂ ਸੋਨੇ, ਚਾਂਦੀ ਦੇ ਤਗਮੇ ਹਾਸਲ ਕਰਕੇ ਗੁਰਦਾਸਪੁਰ ਦਾ ਨਾਂਅ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਮਾਸਟਰ ਗੁਰਦਿਆਲ ਸਿੰਘ ਪਿੰਡ ਮੁਸਤਫਾਬਾਦ ਸੈਦਾਂ ਨੇ ਲੰਮੀ ਛਾਲ, ਟ੍ਰਿਪਲ ਜੰਪ ਤੇ ਹਾਈ ਜੰਪ ਵਿਚੋਂ ਸੋਨੇ ਦੇ ਤਗਮੇ ਹਾਸਲ ਕੀਤੇ। ਇਸ ਤੋਂ ਇਲਾਵਾ ਮਨਜੀਤ ਕੌਰ ਨੇ ਲੰਮੀ ਛਾਲ, ਟ੍ਰਿਪਲ ਜੰਪ ਤੇ 1 00 ਮੀਟਰ ਵਿਚੋਂ ਸੋਨੇ ਤੇ ਚਾਂਦੀ ਦੇ ਦੋ ਤਗਮੇ ਹਾਸਲ ਕੀਤੇ। ਪਿੰਡ ਪਰਸੋਂਕਾ ਦੇ ਗੁਰਵਿੰਦਰ ਸਿੰਘ ਨੇ ਟ੍ਰਿਪਲ ਜੰਪ, ਲਾਂਗ ਜੰਪ ਵਿਚੋਂ ਤਗਮੇ ਹਾਸਲ ਕੀਤੇ। ਇਸ ਮੌਕੇ ਮਾਸਟਰ ਗੁਰਦਿਆਲ ਸਿੰਘ ਨੂੰ ਏਸ਼ੀਆ ਖੇਡਾਂ ਵਿਚੋਂ ਮੈਡਲ ਜਿੱਤਣ ’ਤੇ ਮੁੱਖ ਮਹਿਮਾਨ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ਦੀਆਂ ਸੜਕਾਂ ’ਤੇ ਬੁਲਟ ਮੋਟਰਸਾਈਕਲ ਚਾਲਕਾਂ ਵਲੋਂ ਪਟਾਕੇ ਮਾਰਨ ਦਾ ਰੁਝਾਨ ਵਧਿਆ, ਪੁਲਿਸ ਬੇਖ਼ਬਰ ਅਗਲੀ ਖ਼ਬਰ ਸੇਮ ਨਹਿਰ ਤੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਨੂੰ ਜਾਂਦੀ ਸੜਕ ’ਤੇ ਮਰੇ ਹੋਏ ਮੁਰਗੇ ਸੁੱਟਣ ਨਾਲ ਵਾਤਾਵਰਨ ਹੋ ਰਿਹਾ ਦੂਸ਼ਿਤ
Ad Position 24