20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਟੋਏ ’ਚ ਵੱਜਣ ਨਾਲ ਟਰੈਕਟਰ ਹੋਇਆ ਬੇਕਾਬੂ, ਨੌਜਵਾਨ ਦੀ ਮੌਤ

ਧਿਆਨਪੁਰ, 20 ਨਵੰਬਰ (ਕੁਲਦੀਪ ਸਿੰਘ ਸੋਨੂੰ)- ਪਿੰਡ ਉਗਰੇਵਾਲ ਵਾਸੀ ਲਵਪ੍ਰੀਤ ਸਿੰਘ ਸਪੁੱਤਰ ਦਵਿੰਦਰ ਸਿੰਘ ਦੀ ਅਚਾਨਕ ਟਰੈਕਟਰ ਹਾਦਸੇ ਦੌਰਾਨ ਮੌਤ ਹੋ ਗਈ। ਲਵਪ੍ਰੀਤ ਸਿੰਘ ਦੀ ਮੌਤ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Ad Position 21
No active advertisement
ਲਵਪ੍ਰੀਤ ਸਿੰਘ ਦੀ ਪੁਰਾਣੀ ਤਸਵੀਰ। 21-11-2026
ਧਿਆਨਪੁਰ, 20 ਨਵੰਬਰ (ਕੁਲਦੀਪ ਸਿੰਘ ਸੋਨੂੰ)- ਪਿੰਡ ਉਗਰੇਵਾਲ ਵਾਸੀ ਲਵਪ੍ਰੀਤ ਸਿੰਘ ਸਪੁੱਤਰ ਦਵਿੰਦਰ ਸਿੰਘ ਦੀ ਅਚਾਨਕ ਟਰੈਕਟਰ ਹਾਦਸੇ ਦੌਰਾਨ ਮੌਤ ਹੋ ਗਈ। ਲਵਪ੍ਰੀਤ ਸਿੰਘ ਦੀ ਮੌਤ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਦੇ ਪਿਤਾ ਦਵਿੰਦਰ ਸਿੰਘ ਉਗਰੇਵਾਲ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਲਵਪ੍ਰੀਤ ਸਿੰਘ ਨੂੰ ਟਰੈਕਟਰ ’ਤੇ ਬਿਠਾ ਕੇ ਜੈਂਤੀਪੁਰ ਤੋਂ ਮਰੜੀ ਨੂੰ ਆਪਣੇ ਕਿਸੇ ਨਿੰਜੀ ਕੰਮ ਵਾਸਤੇ ਜਾ ਰਿਹਾ ਸੀ। ਅਚਾਨਕ ਟਰੈਕਟਰ ਦੇ ਅੱਗੇ ਟੋਇਆ ਆਉਣ ਕਰਕੇ ਉਸ ਦਾ ਸੰਤੁਲਤ ਵਿਗੜ ਗਿਆ ਤੇ ਡਾਵਾਂ ਡੋਲ ਹੋ ਗਿਆ ਜਿਸ ਕਰਕੇ ਟਰੈਕਟਰ ਦੇ ਮੱਡ-ਗਾਰਡ ’ਤੇ ਬੈਠਾ ਮੇਰਾ ਬੇਟਾ ਲਵਪ੍ਰੀਤ ਸਿੰਘ ਤਿਲਕ ਕੇ ਇਕ ਦਮ ’ਤੇ ਟਾਇਰ ਹੇਠਾ ਆ ਗਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਰਿਪੋਰਟ ਦਰਜ ਕਰਕੇ ਬਟਾਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟ ਮਾਸਟਮ ਕਰਵਾਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਵਾਰਸਾਂ ਨੇ ਬੀਤੀ ਸ਼ਾਮ ਮ੍ਰਿਤਕ ਲਵਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਸਬੰਧੀ ਸਰਪੰਚ ਬਲਵਿੰਦਰ ਸਿੰਘ ਉਗਰੇਵਾਲ ਨੇ ਕਿਹਾ ਕਿ ਮ੍ਰਿਤਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਇਸ ਲਈ ਸਰਕਾਰ ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਕਰੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਚਲੇਸ਼ਵਰ ਧਾਮ ਮੇਲੇ ’ਚ ਚੋਰ ਗਰੋਹ ਨੇ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਉਤਾਰੀਆਂ, 2 ਕਾਬੂ ਹੋਰ ਸਾਥਣਾਂ ਫਰਾਰ, ਪੁਲ... ਅਗਲੀ ਖ਼ਬਰ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ ਤੇ ਬਕਾਇਆ ਰਾਸ਼ੀ ਲਈ ਕਿਸਾਨਾਂ ਨੇ ਹਾਈਵੇ ਕੀਤਾ ਜਾਮ
Ad Position 24