2 ਰੋਜ਼ਾ ਸਬਜੈਕਟ ਫੇਅਰ ਸਫ਼ਲਤਾਪੂਰਵਕ ਸਮਾਪਤ
ਕਲਾਨੌਰ, 20 ਨਵੰਬਰ (ਪੁਰੇਵਾਲ)- ਪੀ. ਐਮ.
ਕਲਾਨੌਰ, 20 ਨਵੰਬਰ (ਪੁਰੇਵਾਲ)- ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਪੁਨੀਤਾ ਸ਼ਰਮਾ ਦੀ ਯੋਗ ਹਦਾਇਤਾਂ ਅਨੁਸਾਰ ਸਕੂਲ ਇੰਚਾਰਜ ਗੁਰਮਨਜੀਤ ਕੌਰ ਦੀ ਦੇਖ-ਰੇਖ ਤੇ ਨੋਡਲ ਇੰਚਾਰਜ ਸਾਇੰਸ ਮਿਸਟ੍ਰੈੱਸ ਏਕਤਾ ਦੀ ਅਗਵਾਈ ਹੇਠ 2 ਰੋਜ਼ਾ ਪੀ.ਐਮ. ਸ਼੍ਰੀ ਸਬਜੈਕਟ ਫੇਅਰ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਫੇਅਰ ਵਿਚ 3 ਮੁੱਖ ਥੀਮ ਰੀਅਲ ਲਾਈਫ ਐਪਲੀਕੇਸ਼ਨ, ਆਰਟ ਇੰਟੀਗ੍ਰੇਟਿਡ ਲਰਨਿੰਗ ਅਤੇ ਇੰਡੀਅਨ ਈਥੋਸ ਰੱਖੇ ਗਏ। ਵਿਦਿਆਰਥੀਆਂ ਨੇ ਇਨ੍ਹਾਂ ਥੀਮਾਂ ’ਤੇ ਆਧਾਰਿਤ ਬਹੁਤ ਹੀ ਸੋਹਣੇ ਅਤੇ ਸਿਰਜਣਾਤਮਕ ਮਾਡਲ ਤੇ ਪ੍ਰੋਜੈਕਟ ਪੇਸ਼ ਕੀਤੇ। ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮਾਰਗਦਰਸ਼ਕ ਅਧਿਆਪਕਾਂ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡਮ ਪੁਨੀਤਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ 2 ਰੋਜ਼ਾ ਮੇਲੇ ਤੋਂ ਬਹੁਤ ਕੁਝ ਸਿੱਖਿਆ।