21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪ੍ਰਬੰਧਕੀ ਆਧਾਰ ’ਤੇ ਬਦਲੀ ਹੋਣ ਦੇ ਬਾਵਜੂਦ ਬੀ.ਪੀ.ਈ.ਓ. ਕਰ ਰਿਹਾ ਵਿੱਤੀ ਸ਼ਕਤੀਆਂ ਦੀ ਦੁਰਵਰਤੋਂ

ਗੁਰਦਾਸਪੁਰ, 20 ਨਵੰਬਰ (ਚੱਕਰਾਜਾ)- ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਫੀਲਡ ਅਫ਼ਸਰ ਆਦਿਮਾ ਅਨਮ ਆਈ. ਏ.

Ad Position 21
No active advertisement
ਅਜੀਤ ਡੈਸਕ 21-11-2026
ਗੁਰਦਾਸਪੁਰ, 20 ਨਵੰਬਰ (ਚੱਕਰਾਜਾ)- ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਫੀਲਡ ਅਫ਼ਸਰ ਆਦਿਮਾ ਅਨਮ ਆਈ.ਏ.ਐਸ. ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਨੂੰ ਬੀ.ਪੀ.ਈ.ਓ. ਖਿਲਾਫ ਸ਼ਿਕਾਇਤ ਪੱਤਰ ਭੇਜ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ। ਕਮੇਟੀ ਦੀ ਕਨਵੀਨਰ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਸਿੱਖਿਆ ਸੱਕਤਰ ਪੰਜਾਬ ਵਲੋਂ ਬੀ.ਪੀ.ਈ.ਓ. ਦੀ ਪ੍ਰਬੰਧਕੀ ਆਧਾਰ ’ਤੇ ਕਾਦੀਆਂ 2 ਤੋਂ ਡੇਰਾ ਬਾਬਾ ਨਾਨਕ ਵਿਖੇ 6 ਅਕਤੂਬਰ ਨੂੰ ਬਦਲੀ ਕਰ ਦਿੱਤੀ ਸੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲ.) ਵਲੋਂ ਉਨ੍ਹਾਂ ਨੂੰ 13 ਅਕਤੂਬਰ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਸੀ ਪਰ ਬੀ.ਪੀ.ਈ.ਓ. ਵਲੋਂ ਨਵੀਂ ਨਿਯੁਕਤੀ ਸਥਾਨ ’ਤੇ ਹਾਜ਼ਰ ਹੋਣ ਦੀ ਬਜਾਏ 6 ਨਵੰਬਰ ਨੂੰ ਵਿਭਾਗੀ ਨਿਯਮਾਂ ਦੇ ਉਲਟ ਕਾਦੀਆਂ 2 ਬਲਾਕ ਦੀਆਂ ਵਿੱਤੀ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਆਪਣੀ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕਢਵਾਉਣ ਦੀ ਕੁਤਾਹੀ ਕੀਤੀ ਹੈ। ਜਦੋਂ ਕਿ ਉਸ ਨੇ ਆਪਣੀ ਕਿਸੇ ਸਥਾਨ ’ਤੇ ਹਾਜ਼ਰੀ ਨਹੀਂ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਸਿੱਖਿਆ ਵਿਭਾਗ ਗੁਰਦਾਸਪੁਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਾਪਰਿਆ ਹੈ। 17 ਨਵੰਬਰ ਤੱਕ ਪੂਰਾ ਇਕ ਮਹੀਨਾ ਇਹ ਬਲਾਕ ਬਗੈਰ ਸਿੱਖਿਆ ਅਧਿਕਾਰੀ ਤੋਂ ਵਾਂਝਾ ਰੱਖਿਆ ਗਿਆ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਸਿਖਿਆ ਸੱਕਤਰ ਪੰਜਾਬ ਤੇ ਹੋਰਨਾਂ ਅਧਿਕਾਰੀਆਂ ਨੂੰ ਮੁੜ ਅਪੀਲ ਕਰਕੇ ਇਸ ਦੀ ਬਦਲੀ ਡੇਰਾ ਬਾਬਾ ਨਾਨਕ ਵਿਖੇ ਕਰਵਾਈ ਹੈ ਪਰ ਉਸ ਵਲੋਂ ਆਪਣੇ ਸਿਆਸੀ ਆਕਾਵਾਂ ਦੀ ਸ਼ਰਨ ਲੈ ਕੇ ਵਿੱਤੀ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਗ੍ਰਾਂਟਾਂ ਦੀ ਵੰਡ ਤੇ ਤਨਖਾਹਾਂ ਕਢਵਾਉਣ ਦੀ ਕੁਤਾਹੀ ਕੀਤੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਅਧਿਕਾਰੀ ਦੇ ਸਮੁੱਚੇ ਕਾਰਜਕਾਲ ਦੀ ਜਾਂਚ ਕਰਨ ’ਤੇ ਵੱਡੇ ਘਪਲਿਆਂ ਦੇ ਸੁਰਾਗ ਮਿਲ ਸਕਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਨਾ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਮਲਪ੍ਰੀਤ ਕੌਰ, ਸੁਲਖਣੀ, ਮੋਨਿਕਾ, ਕਾਮਰੇਡ ਜੋਗਿੰਦਰ ਪਾਲ ਪਨਿਆੜ ਤੇ ਅਮਰਜੀਤ ਸ਼ਾਸਤਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਿਪਤ ਪਿੰਡ ਬਲਵੰਡਾ ਤੋਂ ਨਗਰ ਕੀਰਤਨ ਸਜਾਇਆ
Ad Position 24