20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕਲੱਸਟਰ ਡੀਡਾ ਦੇ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ

ਦੀਨਾਨਗਰ, 20 ਨਵੰਬਰ (ਸੋਢੀ/ਘੁੰਮਣ/ਸ਼ਰਮਾ)- ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਦੀ ਰਹਿਨੁਮਾਈ ਤੇ ਸੈਂਟਰ ਹੈੱਡ ਟੀਚਰ ਮੈਡਮ ਰਤਨੀ ਦੇਵੀ ਦੀ ਅਗਵਾਈ ਹੇਠ ਕਲੱਸਟਰ ਡੀਡਾ ਅਧੀਨ ਆਉਂਦੇ 8 ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸੈਂਟਰ ਸਕੂਲ ਡੀਡਾ ਵਿਖੇ ਕਰਵਾਏ ਗਏ। ਜਿਸ ਵਿਚ ਬਲਾਕ ਰਿਸੋਰਸਪਰਸਨ ਸੰਦੀਪ ਕਾਟਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 21-11-2026
ਦੀਨਾਨਗਰ, 20 ਨਵੰਬਰ (ਸੋਢੀ/ਘੁੰਮਣ/ਸ਼ਰਮਾ)- ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਦੀ ਰਹਿਨੁਮਾਈ ਤੇ ਸੈਂਟਰ ਹੈੱਡ ਟੀਚਰ ਮੈਡਮ ਰਤਨੀ ਦੇਵੀ ਦੀ ਅਗਵਾਈ ਹੇਠ ਕਲੱਸਟਰ ਡੀਡਾ ਅਧੀਨ ਆਉਂਦੇ 8 ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸੈਂਟਰ ਸਕੂਲ ਡੀਡਾ ਵਿਖੇ ਕਰਵਾਏ ਗਏ। ਜਿਸ ਵਿਚ ਬਲਾਕ ਰਿਸੋਰਸਪਰਸਨ ਸੰਦੀਪ ਕਾਟਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਹ ਮੁਕਾਬਲੇ ਦੋ ਵੱਖ ਵੱਖ ਗਰੁੱਪਾਂ ਅਧੀਨ ਕਰਵਾਏ ਗਏ। ਪਹਿਲੇ ਗਰੁੱਪ ਵਿਚ ਨਰਸਰੀ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਅਤੇ ਦੂਸਰੇ ਗਰੁੱਪ ਵਿਚ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੁੰਦਰ ਲਿਖਾਈ ਅੰਗਰੇਜ਼ੀ ਸੀਨੀਅਰ ਵਰਗ ਵਿਚ ਚੇਚੀਆਂ ਦੇ ਸ਼ੁਭਦੀਪ ਨੇ ਪਹਿਲਾ ਤੇ ਸੱਮੂਚੱਕ ਦੀ ਮੇਹਰਦੀਪ ਦੂਸਰੇ ਸਥਾਨ ਅਤੇ ਜੂਨੀਅਰ ਵਰਗ ਵਿਚ ਚੇਚੀਆਂ ਦੀ ਜੀਵਿਕਾ ਨੇ ਪਹਿਲਾ ਤੇ ਕੁੱਲੀਆਂ ਦੀ ਰਿੱਧੀ ਦੂਸਰੇ ਸਥਾਨ ’ਤੇ ਰਹੀ। ਬੋਲ ਲਿਖਤ ਅਤੇ ਪੰਜਾਬੀ ਪੜ੍ਹਣ ਜੂਨੀਅਰ ਗਰੁੱਪ ਵਿਚ ਚੇਚੀਆਂ ਦੀ ਜੀਵਿਕਾ ਨੇ ਪਹਿਲਾ ਤੇ ਸੱਮੂਚੱਕ ਦੀ ਮਨਰਾਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅਧਿਆਪਕਾਂ ਦੇ ਸੁੰਦਰ ਲਿਖਾਈ ਹਿੰਦੀ ਮੁਕਾਬਲੇ ਵਿਚ ਸੱਮੂਚੱਕ ਸਕੂਲ ਦੇ ਇੰਚਾਰਜ ਰਾਜੇਸ਼ ਮਹਾਜਨ ਨੇ ਪਹਿਲਾ, ਪੰਜਾਬੀ ਸੁੰਦਰ ਲਿਖਾਈ ਵਿਚ ਚੱਕ ਅਲੀਆ ਸਕੂਲ ਦੇ ਹੈੱਡ ਟੀਚਰ ਪਵਨ ਕੁਮਾਰ ਨੇ ਪਹਿਲਾ ਅਤੇ ਅੰਗਰੇਜ਼ੀ ਸੁੰਦਰ ਲਿਖਾਈ ਵਿਚ ਕੁੱਲੀਆਂ ਸਕੂਲ ਦੀ ਅਧਿਆਪਕਾ ਡੋਲਿਕਾ ਸ਼ਰਮਾ ਪਹਿਲੇ ਸਥਾਨ ’ਤੇ ਰਹੀ। ਜੇਤੂ ਰਹਿਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੈਂਟਰ ਸੈਂਟਰ ਹਰ ਟੀਚਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਰਜਨੀ ਬਾਲਾ, ਰੀਤੂ ਬਾਲਾ, ਡੋਲਿਕਾ ਸ਼ਰਮਾ, ਹੈੱਡ ਟੀਚਰ ਪਵਨ ਕੁਮਾਰ, ਰਾਜੇਸ਼ ਮਹਾਜਨ, ਵਿਕਾਸ ਸ਼ਰਮਾ, ਵਿਜੇ ਕੁਮਾਰ, ਵਰੁਣ ਸ਼ਰਮਾ, ਅਨਮੋਲ ਸ਼ਰਮਾ ,ਵਿਨੇ ਕੁਮਾਰ ਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ . ਐਸ . ਐਮ . ਕਾਲਜ ਦੇ ਵਿਦਿਆਰਥੀਆਂ ਵਲੋਂ ਇੰਟਰ - ਜ਼ੋਨਲ ਯੂਥ ਫੈਸਟੀਵਲ ’ ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਮੁਕਤ ਜਾਤੀਆਂ ਭਲਾਈ ਬੋਰਡ ਦੇ ਚੇਅਰਮੈਨ ਰੌਣਕੀ ਰਾਮ ਨੇ ਮਾਨ ਸਰਕਾਰ ਦੀ ਕੀਤੀ ਸ਼ਲਾਘਾ
Ad Position 24