21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

2027 ਦੀਆਂ ਚੋਣਾਂ ਤੋਂ ਪਹਿਲਾਂ ਮਸੀਹ ਭਾਈਚਾਰੇ ਨੇ ਦਿਖਾਈ ਇਕਜੁੱਟਤਾ ਦੀ ਤਾਕਤ

ਗੁਰਦਾਸਪੁਰ, 21 ਨਵੰਬਰ (ਚੱਕਰਾਜਾ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਮਸੀਹ ਭਾਈਚਾਰੇ ਨੇ ਆਪਣੀ ਸਿਆਸੀ ਹੋਂਦ, ਬਣਦੀ ਨੁਮਾਇੰਦਗੀ ਅਤੇ ਭਾਈਚਾਰਕ ਏਕਤਾ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ । ਇਸੇ ਸਬੰਧ ਵਿਚ ਮਸੀਹ ਭਾਈਚਾਰੇ ਦੇ ਪਾਦਰੀ ਸਾਹਿਬਾਨ, ਬਿਸ਼ਪ ਸਾਹਿਬਾਨ, ਵੱਖ-ਵੱਖ ਮਿਸ਼ਨਾਂ ਦੇ ਮੁਖੀਆਂ, ਸਮਾਜਿਕ ਆਗੂਆਂ ਅਤੇ ਨੁਮਾਇੰਦਿਆਂ ਦੀ ਮੀਟਿੰਗ ਗੁਰਦਾਸਪੁਰ ਵਿਖੇ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਬਾਊ ਮੁਨੱਵਰ ਮਸੀਹ ਅਤੇ ਯੂਥ ਪ੍ਰਧਾਨ ਆਲ ਇੰਡੀਆ ਕ੍ਰਿਸਚਿਅਨ ਫਰੰਟ ਪ੍ਰਿੰਸ ਮਸੀਹ ਦੀ ਅਗਵਾਈ ਹੇਠ ਹੋਈ ।

Ad Position 21
No active advertisement
ਅਜੀਤ ਡੈਸਕ 22-11-2026
ਗੁਰਦਾਸਪੁਰ, 21 ਨਵੰਬਰ (ਚੱਕਰਾਜਾ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਮਸੀਹ ਭਾਈਚਾਰੇ ਨੇ ਆਪਣੀ ਸਿਆਸੀ ਹੋਂਦ, ਬਣਦੀ ਨੁਮਾਇੰਦਗੀ ਅਤੇ ਭਾਈਚਾਰਕ ਏਕਤਾ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ । ਇਸੇ ਸਬੰਧ ਵਿਚ ਮਸੀਹ ਭਾਈਚਾਰੇ ਦੇ ਪਾਦਰੀ ਸਾਹਿਬਾਨ, ਬਿਸ਼ਪ ਸਾਹਿਬਾਨ, ਵੱਖ-ਵੱਖ ਮਿਸ਼ਨਾਂ ਦੇ ਮੁਖੀਆਂ, ਸਮਾਜਿਕ ਆਗੂਆਂ ਅਤੇ ਨੁਮਾਇੰਦਿਆਂ ਦੀ ਮੀਟਿੰਗ ਗੁਰਦਾਸਪੁਰ ਵਿਖੇ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਬਾਊ ਮੁਨੱਵਰ ਮਸੀਹ ਅਤੇ ਯੂਥ ਪ੍ਰਧਾਨ ਆਲ ਇੰਡੀਆ ਕ੍ਰਿਸਚਿਅਨ ਫਰੰਟ ਪ੍ਰਿੰਸ ਮਸੀਹ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਆਗੂਆਂ ਨੇ ਭਾਈਚਾਰੇ ਦੇ ਮੌਜੂਦਾ ਹਾਲਾਤ, ਭਵਿੱਖ ਦੀਆਂ ਚੁਣੌਤੀਆਂ ਅਤੇ ਸਿਆਸੀ ਤੇ ਸਮਾਜਿਕ ਹਿੱਤਾਂ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ । ਇਸ ਸਮੇਂ ਆਉਣ ਵਾਲੇ ਸਮੇਂ ਵਿਚ ਭਾਈਚਾਰੇ ਨੂੰ ਇਕ ਮਜ਼ਬੂਤ ਸਾਂਝੇ ਮੰਚ ’ਤੇ ਲਿਆਉਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ । ਮੀਟਿੰਗ ਦੌਰਾਨ ਸਭ ਤੋਂ ਅਹਿਮ ਚਰਚਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਸੀਹ ਭਾਈਚਾਰੇ ਦੀ ਸਿਆਸੀ ਨੁਮਾਇੰਦਗੀ ਨੂੰ ਲੈ ਕੇ ਹੋਈ । ਆਗੂਆਂ ਕਿਹਾ ਕਿ ਪੰਜਾਬ ਵਿਚ ਮਸੀਹ ਭਾਈਚਾਰੇ ਦੀ ਸਮਾਜਿਕ ਅਤੇ ਸਿਆਸੀ ਭਾਗੀਦਾਰੀ ਨੂੰ ਬਣਦਾ ਮਹੱਤਵ ਮਿਲਣਾ ਚਾਹੀਦਾ ਹੈ । ਪਰ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਵਲੋਂ ਭਾਈਚਾਰੇ ਨੂੰ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਦੇਣ ਜਾਂ ਬਣਦੀ ਨੁਮਾਇੰਦਗੀ ਸਬੰਧੀ ਕੋਈ ਸਪੱਸ਼ਟ ਭਰੋਸਾ ਨਹੀਂ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮਸੀਹ ਭਾਈਚਾਰਾ ਆਪਣੀ ਤਾਕਤ ਨੂੰ ਪਛਾਣੇ ਅਤੇ ਆਪਸੀ ਮਤਭੇਦਾਂ ਨੂੰ ਭੁਲਾ ਕੇ ਇਕਜੁੱਟ ਹੋਵੇ । ਸਿਆਸੀ ਪਾਰਟੀਆਂ ਅੱਗੇ ਆਪਣੀਆਂ ਮੰਗਾਂ ਅਤੇ ਹੱਕਾਂ ਨੂੰ ਸਾਂਝੇ ਤੌਰ ’ਤੇ ਰੱਖਿਆ ਜਾਵੇ, ਤਾਂ ਜੋ ਭਾਈਚਾਰੇ ਦੀ ਆਵਾਜ਼ ਨੂੰ ਗੰਭੀਰਤਾ ਨਾਲ ਸੁਣਿਆ ਜਾ ਸਕੇ । ਜਿਹੜੀ ਵੀ ਸਿਆਸੀ ਪਾਰਟੀ ਭਾਈਚਾਰੇ ਦੇ ਹੱਕਾਂ, ਮਾਣ-ਸਨਮਾਨ, ਸਿਆਸੀ ਨੁਮਾਇੰਦਗੀ ਅਤੇ ਭਲਾਈ ਲਈ ਠੋਸ ਕਦਮ ਚੁੱਕੇਗੀ, ਉਸ ਸਬੰਧੀ ਭਾਈਚਾਰਾ ਆਪਣੀ ਸਾਂਝੀ ਰਣਨੀਤੀ ਅਨੁਸਾਰ ਫੈਸਲਾ ਲਵੇਗਾ । ਆਗੂਆਂ ਕਿਹਾ ਕਿ ਇਕਜੁੱਟਤਾ ਨਾਲ ਹੀ ਭਾਈਚਾਰਾ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰਾਂ ਤੱਕ ਪਹੁੰਚਾ ਸਕਦਾ ਹੈ । ਇਸ ਮੌਕੇ ਮੁਨੱਵਰ ਮਸੀਹ ਨੇ ਕਿਹਾ ਕਿ ਆਉਣ ਵਾਲਾ ਸਮਾਂ ਮਸੀਹ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਕ ਪਾਸੇ 2027 ਦੀਆਂ ਵਿਧਾਨ ਸਭਾ ਚੋਣਾਂ ਹਨ ਅਤੇ ਦੂਜੇ ਪਾਸੇ ਕ੍ਰਿਸਮਸ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਵਲੋਂ ਭਾਈਚਾਰੇ ਨੂੰ ਟਿਕਟਾਂ ਸਬੰਧੀ ਕੋਈ ਸਪੱਸ਼ਟ ਭਰੋਸਾ ਨਹੀਂ ਦਿੱਤਾ ਗਿਆ । ਅਜਿਹੇ ਹਾਲਾਤ ਵਿਚ ਭਾਈਚਾਰੇ ਨੂੰ ਆਪਣੀ ਤਾਕਤ ਪਛਾਣਨ ਅਤੇ ਇਕਜੁੱਟ ਹੋ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜੇਕਰ ਮਸੀਹ ਭਾਈਚਾਰਾ ਇਕ ਮੰਚ ’ਤੇ ਇਕੱਠਾ ਹੋ ਜਾਵੇ ਤਾਂ ਉਹ ਆਪਣੀ ਸਿਆਸੀ ਤਾਕਤ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਕਰ ਸਕਦਾ ਹੈ ਅਤੇ ਵਿਧਾਨ ਸਭਾ ਵਿਚ ਆਪਣੀ ਨੁਮਾਇੰਦਗੀ ਲਈ ਸਾਂਝੇ ਤੌਰ ’ਤੇ ਯਤਨ ਕਰ ਸਕਦਾ ਹੈ । ਮੀਟਿੰਗ ਵਿਚ ਇਕ ਹੋਰ ਅਹਿਮ ਫੈਸਲਾ ਆਉਣ ਵਾਲੇ ਕ੍ਰਿਸਮਸ ਦੇ ਪਵਿੱਤਰ ਤਿਉਹਾਰ ਨੂੰ ਸਮੁੱਚੇ ਮਸੀਹ ਭਾਈਚਾਰੇ ਵਲੋਂ ਆਪਸੀ ਪਿਆਰ, ਸਦਭਾਵਨਾ ਅਤੇ ਏਕਤਾ ਨਾਲ ਮਨਾਉਣ ਸਬੰਧੀ ਲਿਆ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿੰਸ ਮਸੀਹ ਨੇ ਕਿਹਾ ਕਿ ਗੁਰਦਾਸਪੁਰ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਪਾਦਰੀ ਸਾਹਿਬਾਨ, ਬਿਸ਼ਪ ਸਾਹਿਬਾਨ, ਮਿਸ਼ਨਾਂ ਦੇ ਨੁਮਾਇੰਦਿਆਂ ਅਤੇ ਸੰਸਥਾਵਾਂ ਦੇ ਪ੍ਰਧਾਨਾਂ ਦੀ ਸ਼ਮੂਲੀਅਤ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਭਾਈਚਾਰੇ ਵਿਚ ਏਕਤਾ ਅਤੇ ਸਾਂਝੇ ਯਤਨਾਂ ਦੀ ਭਾਵਨਾ ਮੌਜੂਦ ਹੈ ।
Ad Position 22
No active advertisement
ਪਿਛਲੀ ਖ਼ਬਰ ਰੇਲ ਕੋਚ ਫੈਕਟਰੀ, ਕਪੂਰਥਲਾ ਅਗਲੀ ਖ਼ਬਰ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 756ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਕਰਵਾਏ ਸਮਾਗਮ
Ad Position 24