ਬਸਪਾ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨ ਸਭਾਵਾਂ ਦੇ ਮੁੱਖ ਅਹੁਦੇਦਾਰਾਂ ਹੋਈ ਮੀਟਿੰਗ
ਗੁਰਦਾਸਪੁਰ, 21 ਨਵੰਬਰ (ਚੱਕਰਾਜਾ)-ਅੱਜ ਬਸਪਾ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨ ਵਿਧਾਨ ਸਭਾਵਾਂ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਹਲਕਾ ਭੋਆ ਦੇ ਕਸਬਾ ਸੁੰਦਰ ਚੱਕ ਮੈਹਰਾ ਕਾਲੋਨੀ ਵਿਖੇ ਤਰਲੋਕ ਚੰਦ ਦੇ ਨਿਵਾਸ ਸਥਾਨ ’ਤੇ ਪ੍ਰਧਾਨ ਹਲਕਾ ਭੋਆ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਹੋਈ । ਮੀਟਿੰਗ ਦਾ ਪ੍ਰਬੰਧ ਹਲਕਾ ਭੋਆ ਦੇ ਇੰਚਾਰਜ ਜੋਗਿੰਦਰ ਪਾਲ ਬੈਂਸ ਵਲੋਂ ਕੀਤਾ ਗਿਆ।
ਗੁਰਦਾਸਪੁਰ, 21 ਨਵੰਬਰ (ਚੱਕਰਾਜਾ)-ਅੱਜ ਬਸਪਾ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨ ਵਿਧਾਨ ਸਭਾਵਾਂ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਹਲਕਾ ਭੋਆ ਦੇ ਕਸਬਾ ਸੁੰਦਰ ਚੱਕ ਮੈਹਰਾ ਕਾਲੋਨੀ ਵਿਖੇ ਤਰਲੋਕ ਚੰਦ ਦੇ ਨਿਵਾਸ ਸਥਾਨ ’ਤੇ ਪ੍ਰਧਾਨ ਹਲਕਾ ਭੋਆ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਹੋਈ । ਮੀਟਿੰਗ ਦਾ ਪ੍ਰਬੰਧ ਹਲਕਾ ਭੋਆ ਦੇ ਇੰਚਾਰਜ ਜੋਗਿੰਦਰ ਪਾਲ ਬੈਂਸ ਵਲੋਂ ਕੀਤਾ ਗਿਆ। ਮੀਟਿੰਗ ਵਿਚ ਮੁੱਖ ਜ਼ੋਨ ਇੰਚਾਰਜ ਹੁਸ਼ਿਆਰਪੁਰ-1 ਬਸਪਾ ਪੰਜਾਬ ਗੁਰਨਾਮ ਚੌਧਰੀ ਮੁੱਖ ਮਹਿਮਾਨ ਜਦੋਂ ਕਿ ਜ਼ੋਨ ਇੰਚਾਰਜ ਹੁਸ਼ਿਆਰਪੁਰ-1 ਬਸਪਾ ਪੰਜਾਬ ਜੇ.ਪੀ. ਭਗਤ ਅਤੇ ਜ਼ਿਲ੍ਹਾ ਪ੍ਰਧਾਨ ਮੋਹਣ ਲਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੌਕੇ ਗੁਰਨਾਮ ਸਿੰਘ ਨੇ ਪਾਰਟੀ ਹਾਈਕਮਾਂਡ ਦਾ ਸੁਨੇਹਾ ਵਰਕਰਾਂ ਅਤੇ ਸਮਰਥਕਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦੇ ਆਧਾਰ ਨੂੰ ਮਜ਼ਬੂਤ ਕਰਨ ਲਈ ਅਤੇ ਲੋਕਾਂ ਅੰਦਰ ਸਮਾਜਿਕ ਤੇ ਰਾਜਨੀਤਿਕ ਸੂਝ-ਬੂਝ ਜਾਗਰਿਤ ਕਰਨ ਲਈ 26 ਨਵੰਬਰ 2026 ਨੂੰ ਸੰਵਿਧਾਨ ਦਿਵਸ ’ਤੇ ਫਿਲੌਰ ਵਿਖੇ ਬਸਪਾ ਵਲੋਂ ਪੰਜਾਬ ਪੱਧਰ ’ਤੇ ਵੱਡੀ ਰੈਲੀ ਕੀਤੀ ਜਾ ਰਹੀ ਹੈ । ਜਿਸ ਵਿਚ ਨੈਸ਼ਨਲ ਕੋਆਰਡੀਨੇਟਰ ਬਸਪਾ ਆਕਾਸ਼ ਅਨੰਦ ਵਿਸ਼ੇਸ਼ ਤੌਰ ’ਤੇ ਪਹੁੰਚਣਗੇ । ਉਨ੍ਹਾਂ ਦੇ ਪੰਜਾਬ ਨੂੰ ਮੰਦਹਾਲੀ ਵਿਚੋਂ ਬਾਹਰ ਲਿਆਉਣ ਅਤੇ ਪੰਜਾਬ ਪ੍ਰਦੇਸ਼ ਨੂੰ ਖੁਸ਼ਹਾਲ ਬਣਾਉਣ ਬਾਰੇ ਵਿਚਾਰਾਂ ਨੂੰ ਸੁਣਨ ਲਈ ਸਾਂਝਾ ਜ਼ੋਨ ਵਿਚੋਂ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿਚ ਪਹੁੰਚਣ ਲਈ ਯਤਨ ਕਰਨਾ ਚਾਹੀਦਾ ਹੈ । ਜੇ.ਪੀ. ਭਗਤ ਨੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਪੂਰਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਆਪਣੇ ਹੌਸਲੇ ਬੁਲੰਦ ਰੱਖੋ, ਇਸ ਵਾਰ ਬਸਪਾ ਆਪਣੀ ਸਰਕਾਰ ਜ਼ਰੂਰ ਬਣਾਏਗੀ । ਇਸ ਮੌਕੇ ਪ੍ਰਧਾਨ ਸੁਜਾਨਪੁਰ ਭੁਪਿੰਦਰ, ਸੁਲਿੰਦਰ ਕੁਮਾਰ, ਸ਼ਿਵ ਕੁਮਾਰ, ਰਣਜੀਤ ਕੁਮਾਰ, ਸੋਮ ਰਾਜ, ਜੋਗਿੰਦਰ ਪਾਲ ਆਦਿ ਹਾਜ਼ਰ ਸਨ ।