ਟਕਸਾਲੀ ਆਗੂ ਜਥੇ. ਚੰਨਣ ਸਿੰਘ ਬਾਠ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਡੇਰਾ ਬਾਬਾ ਨਾਨਕ, 21 ਨਵੰਬਰ (ਵਿਜੇ ਸ਼ਰਮਾ)-ਸਿਆਸਤ ਦੇ ਬਾਬਾ ਬੋਹੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇ. ਚੰਨਣ ਸਿੰਘ ਬਾਠ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ, ਦਾ ਸਸਕਾਰ ਅੱਜ ਰਵਾਇਤੀ ਰਹੁ-ਰੀਤਾਂ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਨੇੜੇ ਕਰ ਦਿੱਤਾ ਗਿਆ।
ਡੇਰਾ ਬਾਬਾ ਨਾਨਕ, 21 ਨਵੰਬਰ (ਵਿਜੇ ਸ਼ਰਮਾ)-ਸਿਆਸਤ ਦੇ ਬਾਬਾ ਬੋਹੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇ. ਚੰਨਣ ਸਿੰਘ ਬਾਠ ਜੋ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ, ਦਾ ਸਸਕਾਰ ਅੱਜ ਰਵਾਇਤੀ ਰਹੁ-ਰੀਤਾਂ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਨੇੜੇ ਕਰ ਦਿੱਤਾ ਗਿਆ। ਜਥੇ. ਬਾਠ ਦੀ ਚਿਖਾ ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਜਸਪਾਲ ਸਿੰਘ ਵਲੋਂ ਅਗਨ ਭੇਟ ਕੀਤਾ ਗਿਆ। ਇਸ ਤੋਂ ਪਹਿਲਾਂ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਸਾ. ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ, ਜਥੇ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਰਜਿੰਦਰ ਸਿੰਘ ਵੈਰੋਕੇ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਰਣਜੇਤ ਸਿੰਘ ਬਾਠ ਚੇਅਰਮੈਨ ਮਾਰਕਿਟ ਕਮੇਟੀ, ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ, ਸਾ. ਚੇਅਰਮੈਨ ਸੁੱਚਾ ਸਿੰਘ ਮੰਮਣ, ਸੱਜਣ ਸਿੰਘ ਖਲੀਲਪੁਰ, ਇੰਦਰਜੀਤ ਸਿੰਘ ਸ਼ਹਿਜਾਦਾ, ਕੰਵਰ ਸੰਦੀਪ ਸਿੰਘ ਲੋਧੀਨੰਗਲ, ਡਾ. ਗੁਰਪਾਲ ਸਿੰਘ, ਅਮਰਜੀਤ ਸਿੰਘ ਪਾਲੀ ਸਰਪੰਚ, ਪਲਵਿੰਦਰ ਸਿੰਘ ਰਾਮਦਿਵਾਲੀ, ਜਸਪਾਲ ਸਿੰਘ ਸੈਕਟਰੀ, ਜਸਪਿੰਦਰ ਸਿੰਘ ਝੰਗੀ, ਸਤਨਾਮ ਸਿੰਘ ਪਟਵਾਰੀ, ਡਾ. ਬੱਗਾ ਸਿੰਘ, ਦਰਸ਼ਨ ਸਿੰਘ ਗੁਰਚੱਕ, ਤਰਲੋਕ ਸਿੰਘ ਝੰਗੀ, ਨਰਿੰਦਰ ਸਿੰਘ ਬਾਠ, ਸੋਨੂੰ ਰੜੇਵਾਲੀ, ਅਜਮੇਰ ਸਿੰਘ, ਤਰਲੋਕ ਸਿੰਘ ਠੇਠ ਰਕੇ, ਬਲਦੇਵ ਸਿੰਘ ਤੋਂ ਇਲਾਵਾ ਇਲਾਕੇ ਭਰ ਤੋਂ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਅਤੇ ਸਗੇ ਸਨੇਹੀਆਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ, ਜਿਸ ਉਪਰੰਤ ਉਨ੍ਹਾਂ ਦੇ ਸਪੁੱਤਰ ਜਸਪਾਲ ਸਿੰਘ ਸੈਕਟਰੀ, ਹਰਪਾਲ ਸਿੰਘ, ਅਮਰਜੀਤ ਸਿੰਘ ਕੰਵਲਜੀਤ ਸਿੰਘ, ਡਾ. ਰਛਪਾਲ ਸਿੰਘ ਤੇ ਪਰਿਵਾਰ ਵੱਲੋ ਲੋਕਾਂ ਦਾ ਧੰਨਵਾਦ ਕੀਤਾ ਗਿਆ।