22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਾਨਕ ਸਾਈਂ ਫਾਊਂਡੇਸ਼ਨ ਨਾਂਦੇੜ (ਸ੍ਰੀ ਹਜ਼ੂਰ ਸਾਹਿਬ) ਤੋਂ ਪੁੱਜੀ ਸੰਗਤ ਦਾ ਬਟਾਲਾ ਵਿਖੇ ਨਿੱਘਾ ਸਵਾਗਤ ਤੇ ਸਨਮਾਨ

ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਦੱਖਣ ਦੀ ਪਵਿੱਤਰ ਧਰਤੀ ਨਾਂਦੇੜ, ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਤੋਂ ‘ਨਾਨਕ ਸਾਈਂ ਫਾਊਂਡੇਸ਼ਨ’ ਦੇ ਚੇਅਰਮੈਨ ਪੰਦ੍ਰਿਨਾਥ ਬੋਕਾਰੇ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸੰਗਤ ਪੰਜਾਬ ਦੇ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨ-ਦੀਦਾਰ ਕਰਨ ਲਈ ਪਹੁੰਚੀ। ਇਸ ਯਾਤਰਾ ਦੌਰਾਨ ਅੱਜ ਬਟਾਲਾ ਪਹੁੰਚਣ ’ਤੇ ਸਥਾਨਕ ਪਤਵੰਤਿਆਂ ਵਲੋਂ ਸੰਗਤ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਗੁਰੂ ਘਰ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ।

Ad Position 21
No active advertisement
ਅਜੀਤ ਡੈਸਕ 22-11-2026
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)-ਦੱਖਣ ਦੀ ਪਵਿੱਤਰ ਧਰਤੀ ਨਾਂਦੇੜ, ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਤੋਂ ‘ਨਾਨਕ ਸਾਈਂ ਫਾਊਂਡੇਸ਼ਨ’ ਦੇ ਚੇਅਰਮੈਨ ਪੰਦ੍ਰਿਨਾਥ ਬੋਕਾਰੇ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸੰਗਤ ਪੰਜਾਬ ਦੇ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨ-ਦੀਦਾਰ ਕਰਨ ਲਈ ਪਹੁੰਚੀ। ਇਸ ਯਾਤਰਾ ਦੌਰਾਨ ਅੱਜ ਬਟਾਲਾ ਪਹੁੰਚਣ ’ਤੇ ਸਥਾਨਕ ਪਤਵੰਤਿਆਂ ਵਲੋਂ ਸੰਗਤ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਗੁਰੂ ਘਰ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸ਼ੁਭ ਮੌਕੇ ਉਪ ਚੇਅਰਮੈਨ ਪੰਜਾਬ ਡਾਕਟਰ ਕੇ.ਜੇ. ਸਿੰਘ, ਉੱਘੇ ਸਮਾਜ ਸੇਵਕ ਰੁਪਿੰਦਰ ਸਿੰਘ ਸ਼ਾਮਪੁਰਾ, ਗੁਰਦੁਆਰਾ ਅਰਬਨ ਅਸਟੇਟ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਉੱਘੇ ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ, ਸਰਬਜੀਤ ਸਿੰਘ ਕਲਸੀ, ਉੱਘੇ ਕਿਸਾਨ ਤੇ ਕਾਰੋਬਾਰੀ ਗੁਰਭਿੰਦਰ ਸਿੰਘ ਸ਼ਾਹ, ਐਸ.ਈ. ਬਲਦੇਵ ਸਿੰਘ ਸ਼ਾਹਪੁਰ, ਤਰੁਨ ਕਲਸੀ, ਮਾਸਟਰ ਮਹਾਂਬੀਰ ਸਿੰਘ ਰੰਧਾਵਾ, ਜੋਗਿੰਦਰ ਅੰਗੁਰਾਲਾ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸੰਗਤ ਨੂੰ ’ਜੀ ਆਇਆ’ ਆਖਿਆ। ਬਟਾਲਾ ਪਹੁੰਚਣ ’ਤੇ ਪ੍ਰਬੰਧਕਾਂ ਵਲੋਂ ਚੇਅਰਮੈਨ ਪੰਦ੍ਰਿਨਾਥ ਬੋਕਾਰੇ, ਪਰਫੁਲਾ ਬੋਕਾਰੋ, ਸੁਰੇਸ਼ ਬੋਕਾਰੇ, ਪ੍ਰੋਫੈਸਰ ਗਜਨਣ ਦਿਓਕਰ ਅਤੇ ਸਮੂਹ ਸੰਗਤ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪੰਦ੍ਰਿਨਾਥ ਬੋਕਾਰੇ ਨੇ ਬਟਾਲਾ ਦੀ ਸੰਗਤ ਅਤੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਗੁਰੂਆਂ-ਪੀਰਾਂ ਦੀ ਧਰਤੀ ’ਤੇ ਆ ਕੇ ਅਤੇ ਇਥੋਂ ਦੀ ਸੰਗਤ ਵਲੋਂ ਮਿਲੇ ਅਥਾਹ ਪਿਆਰ, ਸਤਿਕਾਰ ਅਤੇ ਸੇਵਾ ਭਾਵਨਾ ਨੂੰ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਅਤੇ ਪੰਜਾਬ ਦੀ ਧਰਤੀ ਦਾ ਆਪਸੀ ਰਿਸ਼ਤਾ ਅਟੁੱਟ ਹੈ ਅਤੇ ਅਜਿਹੀਆਂ ਧਾਰਮਿਕ ਯਾਤਰਾਵਾਂ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਵਲੋਂ 19 ਦਸੰਬਰ ਨੂੰ ਪੈਨਸ਼ਨਰ ਦਿਹਾੜਾ ਮਨਾਇਆ ਜਾਵੇਗਾ- ਪ੍ਰਧਾਨ ਜਵੰਦ ਸਿੰਘ ਅਗਲੀ ਖ਼ਬਰ ਟਕਸਾਲੀ ਆਗੂ ਜਥੇ. ਚੰਨਣ ਸਿੰਘ ਬਾਠ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24