22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਵਾਲਮੀਕਿ ਚੌਕ ’ਚੋਂ ਰੇਹੜੀਆਂ-ਫੜੀਆਂ ਹਟਾਉਣ ਦੀ ਮੰਗ

ਪਠਾਨਕੋਟ, 22 ਨਵੰਬਰ (ਵਿਨੋਦ)- ਵਾਲਮੀਕਿ ਸਮਾਜ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਐਤਵਾਰ ਨੂੰ ਥਾਣਾ ਡਵੀਜ਼ਨ ਨੰਬਰ-1 ਦੇ ਐਸ. ਐਚ.

Ad Position 21
No active advertisement
ਅਜੀਤ ਡੈਸਕ 23-11-2026
ਪਠਾਨਕੋਟ, 22 ਨਵੰਬਰ (ਵਿਨੋਦ)- ਵਾਲਮੀਕਿ ਸਮਾਜ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਐਤਵਾਰ ਨੂੰ ਥਾਣਾ ਡਵੀਜ਼ਨ ਨੰਬਰ-1 ਦੇ ਐਸ.ਐਚ.ਓ. ਨੂੰ ਸਾਂਝਾ ਮੰਗ ਪੱਤਰ ਸੌਂਪ ਕੇ ਵਾਲਮੀਕਿ ਚੌਂਕ ’ਤੇ ਸਥਾਪਿਤ ਭਗਵਾਨ ਵਾਲਮੀਕਿ ਦੀ ਮੂਰਤੀ ਦੇ ਆਸ-ਪਾਸ ਲੱਗੀਆਂ ਰੇਹੜੀਆਂ-ਫੜੀਆਂ ਹਟਾਉਣ ਦੀ ਮੰਗ ਕੀਤੀ ਗਈ । ਮੰਗ ਪੱਤਰ ਦੇਣ ਵਾਲਿਆਂ ਵਿਚ ਰਾਸ਼ਟਰੀ ਵਾਲਮੀਕਿ ਧਰਮ ਸਮਾਜ (ਰਾਵਾਧਸ), ਸੈਂਟਰਲ ਵਾਲਮੀਕਿ ਸਭਾ, ਨੈਸ਼ਨਲ ਕੇਂਦਰੀ ਭਗਵਾਨ ਵਾਲਮੀਕਿ ਸਭਾ, ਭਗਵਾਨ ਵਾਲਮੀਕਿ ਵੈਲਫੇਅਰ ਸੁਸਾਇਟੀ ਤੇ ਵਾਲਮੀਕਿ ਨੌਜਵਾਨ ਸੇਵਕ ਸਭਾ ਢਾਂਗੂ ਪੀਰ ਦੇ ਨੁਮਾਇੰਦੇ ਸ਼ਾਮਿਲ ਰਹੇ। ਰਾਸ਼ਟਰੀ ਵਾਲਮੀਕਿ ਧਰਮ ਸਮਾਜ (ਰਾਵਾਧਸ) ਦੇ ਪੰਜਾਬ ਪ੍ਰਧਾਨ ਅਮਿਤ ਰੰਧਾਵਾ ਨੇ ਦੱਸਿਆ ਕਿ ਵਾਲਮੀਕਿ ਚੌਕ ’ਚ ਵੱਡੀ ਗਿਣਤੀ ਵਿਚ ਰੇਹੜੀਆਂ-ਫੜੀਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਕਾਰਨ ਉੱਥੇ ਗੰਦਗੀ ਫੈਲਦੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੂਰਤੀ ਦੇ ਆਸ-ਪਾਸ ਤੋਂ ਰੇਹੜੀਆਂ-ਫੜੀਆਂ ਹਟਵਾ ਕੇ ਧਾਰਮਿਕ ਸਥਾਨ ਦੀ ਮਰਿਆਦਾ ਤੇ ਸਫ਼ਾਈ ਬਣਾਈ ਰੱਖੀ ਜਾਵੇ। ਇਸ ਮੌ ਕੇ ਧਨੀ ਪ੍ਰਧਾਨ, ਸੋਨੂੰ ਮਲਿਕ, ਦੀਪਕ ਭਾਟੀ, ਬੰਟੀ ਖੋਸਲਾ, ਬੋਨੀ, ਆਕਾਸ਼, ਲੱਕੀ, ਰਾਜੇਸ਼, ਕਰਨ ਕਲਿਆਣ, ਬਲਵਿੰਦਰ, ਅਨਿਲ ਲਾਲ, ਕਿਸ਼ੋਰ ਭਾਟੀ, ਵਿਨੋਦ ਖੋਸਲਾ, ਸੰਨੀ ਤੇ ਮੰਨੀ ਸਮੇਤ ਵੱਖ-ਵੱਖ ਸਭਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਰਹੇ ।
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੀ ਮਹੀਨਾਵਾਰ ਮੀਟਿੰਗ ਕੱਲ੍ਹ ਅਗਲੀ ਖ਼ਬਰ ਪਿੰਡ ਅੱਠਵਾਲ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਾਥੀਆਂ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਹੋਏ ਸ਼ਾਮਿਲ ਐਡਵੋਕੇਟ ਅਮਨ...
Ad Position 24