ਗੋਲਡਨ ਗਰੁੱਪ ਤੇ ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਵਲੋਂ ਰਾਜ ਪੱਧਰੀ ਮੁਫ਼ਤ ਦਿਵਿਆਂਗ ਕੈਂਪ
ਗੁਰਦਾਸਪੁਰ, 23 ਨਵੰਬਰ (ਪੰਕਜ ਸ਼ਰਮਾ)- ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਵਲੋਂ ਭਗਵਾਨ ਸ੍ਰੀ ਸਤਿਆ ਸਾਈ ਬਾਬਾ ਜੀ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ 31ਵਾਂ ਰਾਜ ਪੱਧਰੀ ਮੁਫ਼ਤ ਦਿਵਿਆਂਗ ਕੈਂਪ ਲਗਾਇਆ ਗਿਆ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕ
ਕੈਂਪ ਦੌਰਾਨ ਡਿਪਟੀ ਕਮਿਸ਼ਨਰ ਅੱਦਿਤਿਆ ਉਪਲ ਨੂੰ ਸਨਮਾਨਿਤ ਕਰਦੇ ਪ੍ਰਬੰਧਕ ਅਤੇ ਨਕਲੀ ਅੰਗ ਲਗਾਉਣ ਵਾਲੇ ਦਿਵਿਆਂਗ ਵਿਅਕਤੀਆਂ ਨਾਲ ਡਾ: ਮੋਹਿਤ ਮਹਾਜਨ ਅਤੇ ਹੋਰ। ਤਸਵੀਰਾਂ: ਵਿਸ਼ਾਲ ਮੁੰਨਾ
24-11-2026
ਗੁਰਦਾਸਪੁਰ, 23 ਨਵੰਬਰ (ਪੰਕਜ ਸ਼ਰਮਾ)- ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਵਲੋਂ ਭਗਵਾਨ ਸ੍ਰੀ ਸਤਿਆ ਸਾਈ ਬਾਬਾ ਜੀ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ 31ਵਾਂ ਰਾਜ ਪੱਧਰੀ ਮੁਫ਼ਤ ਦਿਵਿਆਂਗ ਕੈਂਪ ਲਗਾਇਆ ਗਿਆ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਰਾਹੀਂ ਪਿਛਲੇ 31 ਸਾਲਾ ਦੌਰਾਨ 3402 ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਲਗਾ ਕੇ ਆਤਮ-ਨਿਰਭਰ ਬਣਾਉਣ ਦਾ ਉਪਰਾਲਾ ਕੀਤਾ ਜਾ ਚੁੱਕਾ ਹੈ। ਸਮਾਗਮ ਦੌਰਾਨ ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ, ਅਨੂ ਮਹਾਜਨ, ਡਾ: ਅਸ਼ੋਕ ਮਹਾਜਨ, ਡਾ: ਮੀਨਾ ਮਹਾਜਨ, ਇੰਜੀਨੀਅਰ ਡਾ: ਰਾਘਵ ਮਹਾਜਨ, ਆਯੂਸ਼ੀ ਗੁਪਤਾ, ਟੀ.ਆਰ ਸ਼ਰਮਾ ਤੇ ਸ੍ਰੀ ਸਤਿਆ ਸਾਈ ਸੇਵਾ ਸਮਿਤੀ ਦੇ ਰਣਵੀਰ, ਰਾਜੀਵ ਮਹਾਜਨ ਤੇ ਦੀਪਕ ਮਹਾਜਨ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਪਹਿਲਾਂ ਨਕਲੀ ਅੰਗ ਲਗਾਉਣ ਵਾਲੀ ਵਰਕਸ਼ਾਪ ਦਾ ਦੌਰਾ ਕੀਤਾ। ਉਨ੍ਹਾਂ ਨੇ ਹਰ ਸੰਭਵ ਸਰਕਾਰੀ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ। ਉਪਰੰਤ ਉਨ੍ਹਾਂ ਨੇ ਗੋਲਡਨ ਗਰੁੱਪ ਦੇ ਸੰਸਥਾਪਕ ਸਵ: ਦੀਨਾਨਾਥ ਮਹਾਜਨ ਤੇ ਸਵ: ਕ੍ਰਿਸ਼ਨਾ ਕਾਂਤਾ ਮਹਾਜਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪੁੱਟਾਪਰਥੀ ਤੋਂ ਸਿੱਖਿਆ ਪ੍ਰਾਪਤ ਵਿਭੂਤੀ ਨੇ ਵੀ ਬਾਬਾ ਜੀ ਦੇ ਜੀਵਨ, ਵਿਚਾਰਾਂ ਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ। ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਕੈਂਪ ਦੌਰਾਨ 68 ਦਿਵਿਆਂਗ ਭੈਣਾਂ-ਭਰਾਵਾਂ ਨੂੰ ਨਕਲੀ ਅੰਗ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਡਾ: ਮੋਹਿਤ ਮਹਾਜਨ ਤੇ ਗੋਲਡਨ ਗਰੁੱਪ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਯਾਦਵਿੰਦਰ ਸਿੰਘ ਬਰਾੜ ਤੇ ਉਨ੍ਹਾਂ ਦੀ ਪਤਨੀ, ਕੁੰਵਰ ਰਵਿੰਦਰ ਸਿੰਘ ਵਿੱਕੀ, ਨੀਰਜ ਸਲਹੋਤਰਾ, ਰਮੇਸ਼ ਮਹਾਜਨ, ਸੁਮਿਤ ਮਹਾਜਨ, ਲੱਕੀ, ਸੰਨੀ ਅਰੋੜਾ, ਵਿਪਨ ਮਹਾਜਨ, ਅਰੁਣ ਬੇਦੀ, ਵਰੁਣ ਮਰਵਾਹਾ, ਐਡਵੋਕੇਟ ਅਨਿਲ ਨੰਦਾ, ਅਨੂ ਗੰਡੋਤਰਾ, ਸਕੱਤਰ ਸਿੰਘ, ਪਵਨ ਰਾਏ, ਸ਼ਿਵ ਗੌਤਮ, ਸੁਨੀਲ ਸੋਨੂੰ, ਵਿਜੇ ਸ਼ਰਮਾ, ਵਿਨੈ ਮਹਾਜਨ, ਹੀਰਾ ਅਰੋੜਾ, ਇੰਦਰਜੀਤ ਸਿੰਘ ਬਾਜਵਾ, ਪ੍ਰੇਮ ਖੋਸਲਾ, ਰਿੱਕੀ ਮਹੰਤ, ਰਮੇਸ਼ ਸ਼ਰਮਾ, ਸੋਹਨ ਲਾਲ, ਪ੍ਰੋ. ਮਹਿੰਦਰ ਸਿੰਘ, ਮਨੋਹਰ ਲਾਲ, ਅਭੈ ਮਹਾਜਨ, ਅਕਸ਼ਰ ਸਿੰਘ, ਡਾ: ਐਚ.ਐਸ. ਢਿੱਲੋਂ, ਅਸ਼ਵਨੀ ਮਹਾਜਨ, ਵਿਨੋਦ ਗੁਪਤਾ, ਜੇ.ਐਸ. ਠਾਕੁਰ, ਹਰਵਿੰਦਰ ਸੋਨੀ, ਰਾਕੇਸ਼ ਜੋਤੀ, ਰੋਹਿਤ ਉੱਪਲ, ਪ੍ਰਿੰਸੀਪਲ ਜਤਿੰਦਰ ਗੁਪਤਾ, ਪ੍ਰਿੰਸੀਪਲ ਪ੍ਰਿਅੰਕਾ ਮਹਾਜਨ, ਪ੍ਰਿੰਸੀਪਲ ਸ਼ਿਖਾ ਮਦਾਨ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬਾਬਾ ਜੀ ਦੇ 101ਵੇਂ ਜਨਮ ਦਿਵਸ ਮੌਕੇ ਗੋਲਡਨ ਗਰੁੱਪ ਵਲੋਂ 101 ਕਿਲੋਗ੍ਰਾਮ ਲੱਡੂਆਂ ਦਾ ਭੋਗ ਲਗਾਇਆ ਗਿਆ।