ਪਿੰਡ ਫੰਗੜੀਆ ਵਿਖੇ ਸਲਾਨਾ ਜਾਗਰਣ ਕਰਵਾਇਆ
ਨਰੋਟ ਮਹਿਰਾ, 23 ਨਵੰਬਰ (ਰਾਜ ਕੁਮਾਰੀ)- ਹਲਕਾ ਭੋਆ ਦੇ ਪਿੰਡ ਫੰਗੜੀਆ ਵਿਖੇ ਮਾਤਾ ਰਾਣੀ ਦਾ 18ਵਾਂ ਸਾਲਾਨਾ ਜਾਗਰਨ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸਮਾਗਮ ਵਿਚ ਸਤੀਸ਼ ਕੁਮਾਰ ਜੱਟ ਪੰਮਾ ਜ਼ਿਲ੍ਹਾ ਚੇਅਰਮੈਨ ਐਸ.
ਨਰੋਟ ਮਹਿਰਾ, 23 ਨਵੰਬਰ (ਰਾਜ ਕੁਮਾਰੀ)- ਹਲਕਾ ਭੋਆ ਦੇ ਪਿੰਡ ਫੰਗੜੀਆ ਵਿਖੇ ਮਾਤਾ ਰਾਣੀ ਦਾ 18ਵਾਂ ਸਾਲਾਨਾ ਜਾਗਰਨ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸਮਾਗਮ ਵਿਚ ਸਤੀਸ਼ ਕੁਮਾਰ ਜੱਟ ਪੰਮਾ ਜ਼ਿਲ੍ਹਾ ਚੇਅਰਮੈਨ ਐਸ.ਸੀ. ਵਿੰਗ ਪਠਾਨਕੋਟ ਹਲਕਾ ਭੋਆ ਵਲੋਂ ਹਾਜ਼ਰੀ ਭਰ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਮਾਤਾ ਰਾਣੀ ਦੇ ਦਰਬਾਰ ਵਿਚ ਸਰਬੱਤ ਦੇ ਭਲੇ, ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ, ਆਪਸੀ ਭਾਈਚਾਰੇ ਅਤੇ ਹਰ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਜਾਗਰਨ ਦੌਰਾਨ ਮਾਤਾ ਰਾਣੀ ਦੇ ਭਜਨਾਂ ਨੇ ਸੰਗਤਾਂ ਨੂੰ ਰੂਹਾਨੀਅਤ ਨਾਲ ਜੋੜਿਆ। ਪਿੰਡ ਫੰਗੜੀਆ ਵਿਖੇ ਲਗਾਤਾਰ 18 ਸਾਲਾ ਤੋਂ ਸਾਲਾਨਾ ਜਾਗਰਣ ਕਰਵਾਉਣਾ ਸਮੂਹ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸ਼ਰਧਾਲੂਆਂ ਦੀ ਮਾਤਾ ਰਾਣੀ ਪ੍ਰਤੀ ਅਟੁੱਟ ਸ਼ਰਧਾ ਤੇ ਸਮਰਪਣ ਦਾ ਪ੍ਰਤੀਕ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਪਿਆਰ, ਏਕਤਾ, ਸਦਭਾਵਨਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਅੱਬੀ ਬਲਸੂਆ, ਬਿੱਲੂ ਬਲਸੂਆ, ਸੁਰਜੀਤ ਸਰਪੰਚ ਫੰਗੜੀਆ, ਸਰਬਜੋਤ ਸਿੰਘ ਪ੍ਰਧਾਨ, ਆਕਾਸ਼ ਭਗਤ, ਸਾਹਿਲ ਭਗਤ, ਕਮਲ ਕਾਹਲੋਂ ਅਤੇ ਦਿਕਸ਼ਿਤ ਚੌਧਰੀ ਬਲਸੂਆ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।