23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਿਸ਼ਨ ਰੌਸ਼ਨੀ ਤਹਿਤ ਸ੍ਰੀਜਲ ਗੁਪਤਾ ਨੇ ਵੰਡੀਆਂ 125 ਮੁਫ਼ਤ ਐਨਕਾਂ

ਪਠਾਨਕੋਟ, 23 ਨਵੰਬਰ (ਸੰਧੂ)- ਲੋੜਵੰਦ ਲੋਕਾਂ ਦੀ ਮਦਦ ਦੇ ਉਦੇਸ਼ ਨਾਲ ਨੌਜਵਾਨ ਆਗੂ ਸ੍ਰੀਜਲ ਗੁਪਤਾ ਵਲੋਂ ਚਲਾਈ ਜਾ ਰਹੀ ਸਮਾਜ ਸੇਵੀ ਮੁਹਿੰਮ ਮਿਸ਼ਨ ਰੌਸ਼ਨੀ ਤਹਿਤ ਇੰਦਰਾ ਕਾਲੋਨੀ ਦੀ ਗਲੀ ਨੰਬਰ-1 ਸਥਿਤ ਸ੍ਰੀ ਹਨੂੰਮਾਨ ਮੰਦਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅੱਖਾਂ ਦੀ ਜਾਂਚ ਦੇ ਆਧਾਰ ’ ਤੇ ਲਗਪਗ 125 ਲੋੜਵੰਦਾਂ ਨੂੰ ਉਨ੍ਹਾਂ ਦੇ ਨਜ਼ਰ ਦੇ ਨੰਬਰ ਅਨੁਸਾਰ ਮੁਫ਼ਤ ਐਨਕਾਂ ਵੰਡੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 24-11-2026
ਪਠਾਨਕੋਟ, 23 ਨਵੰਬਰ (ਸੰਧੂ)- ਲੋੜਵੰਦ ਲੋਕਾਂ ਦੀ ਮਦਦ ਦੇ ਉਦੇਸ਼ ਨਾਲ ਨੌਜਵਾਨ ਆਗੂ ਸ੍ਰੀਜਲ ਗੁਪਤਾ ਵਲੋਂ ਚਲਾਈ ਜਾ ਰਹੀ ਸਮਾਜ ਸੇਵੀ ਮੁਹਿੰਮ ਮਿਸ਼ਨ ਰੌਸ਼ਨੀ ਤਹਿਤ ਇੰਦਰਾ ਕਾਲੋਨੀ ਦੀ ਗਲੀ ਨੰਬਰ-1 ਸਥਿਤ ਸ੍ਰੀ ਹਨੂੰਮਾਨ ਮੰਦਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅੱਖਾਂ ਦੀ ਜਾਂਚ ਦੇ ਆਧਾਰ ’ ਤੇ ਲਗਪਗ 125 ਲੋੜਵੰਦਾਂ ਨੂੰ ਉਨ੍ਹਾਂ ਦੇ ਨਜ਼ਰ ਦੇ ਨੰਬਰ ਅਨੁਸਾਰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਇਸ ਮੌਕੇ ਸ੍ਰੀਜਲ ਗੁਪਤਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਲਗਾਏ ਗਏ ਜਾਂਚ ਕੈਂਪ ਦੌਰਾਨ 25 ਤੋਂ 30 ਅਜਿਹੇ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਦੇ ਅੱਖਾਂ ਦੇ ਆਪ੍ਰੇਸ਼ਨ ਆਉਣ ਵਾਲੇ ਹਫ਼ਤਿਆਂ ਵਿਚ ਬਿਲਕੁਲ ਮੁਫ਼ਤ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਦਾ ਚੌਥਾ ਕੈਂਪ ਹੈ ਤੇ ਹੁਣ ਤੱਕ 59 ਲੋੜਵੰਦਾਂ ਦੇ ਸਫ਼ਲ ਮੁਫ਼ਤ ਆਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ। ਉਨ੍ਹਾਂ 200 ਆਪ੍ਰੇਸ਼ਨ ਕਰਵਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਆਪਣੇ ਇਲਾਕੇ ਵਿਚ ਅੱਖਾਂ ਦੀ ਜਾਂਚ ਦਾ ਕੈਂਪ ਲਗਵਾਉਣਾ ਚਾਹੁੰਦੇ ਹਨ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਸਮਾਗਮ ਦੌਰਾਨ ਗੁਲਸ਼ਨ, ਸ਼ਰਮਾ, ਗੋਲਡੀ, ਹਰੀਕ੍ਰਿਸ਼ਨ, ਟੋਨੀ, ਰੋਹਿਤ ਤੇ ਕਿਸ਼ੋਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਵਿਖੇ ਬੇਕਾਬੂ ਟਰੱਕ ਦੁਕਾਨਾਂ ’ਚ ਵੜਿਆ, ਸ਼ੋਅਰੂਮ ਦਾ ਸ਼ੈੱਡ ਤੋੜਿਆ ਅਗਲੀ ਖ਼ਬਰ ਪਿੰਡ ਫੰਗੜੀਆ ਵਿਖੇ ਸਲਾਨਾ ਜਾਗਰਣ ਕਰਵਾਇਆ
Ad Position 24