23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪਠਾਨਕੋਟ ਵਿਖੇ ਬੇਕਾਬੂ ਟਰੱਕ ਦੁਕਾਨਾਂ ’ਚ ਵੜਿਆ, ਸ਼ੋਅਰੂਮ ਦਾ ਸ਼ੈੱਡ ਤੋੜਿਆ

ਪਠਾਨਕੋਟ, 23 ਨਵੰਬਰ (ਵਿਨੋਦ)-ਇਕ ਬੇਕਾਬੂ ਟਰੱਕ ਸੜਕ ਕਿਨਾਰੇ ਬਣੀਆਂ 2 ਦੁਕਾਨਾਂ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਕੇ ’ਤੇ ਭੱਜ-ਦੌੜ ਮੱਚ ਗਈ।

Ad Position 21
No active advertisement
ਅਜੀਤ ਡੈਸਕ 24-11-2026
ਪਠਾਨਕੋਟ, 23 ਨਵੰਬਰ (ਵਿਨੋਦ)-ਇਕ ਬੇਕਾਬੂ ਟਰੱਕ ਸੜਕ ਕਿਨਾਰੇ ਬਣੀਆਂ 2 ਦੁਕਾਨਾਂ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਕੇ ’ਤੇ ਭੱਜ-ਦੌੜ ਮੱਚ ਗਈ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਡਰਾਈਵਰ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖ ਰਹੇ ਹਨ। ਦੁਕਾਨਦਾਰਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਟਰੱਕ ਨੰ. ਪੀ.ਬੀ-23-ਐਮ-8138 ਦੀ ਟੱਕਰ ਨਾਲ ਪਹਿਲਾਂ ਇਕ ਸ਼ੋਅਰੂਮ ਦੇ ਬਾਹਰ ਬਣੇ ਸ਼ੈੱਡ ਨੂੰ ਨੁਕਸਾਨ ਪਹੁੰਚਿਆ ਤੇ ਫਿਰ ਸਪੇਅਰਜ਼ ਦੀ ਦੁਕਾਨ ਵਿਚ ਟਰੱਕ ਜਾ ਵੜਿਆ। ਚਸ਼ਮਦੀਦਾਂ ਅਨੁਸਾਰ ਟਰੱਕ ਦੀ ਟੱਕਰ ਨਾਲ ਸੜਕ ਕਿਨਾਰੇ ਸਥਿਤ ਸਪੇਅਰਜ਼ ਦੁਕਾਨ ਦਾ ਸ਼ੈੱਡ, ਸ਼ਟਰ ਅਤੇ ਮੁੱਖ ਬੀਮ ਬੁਰੀ ਤਰ੍ਹਾਂ ਨੁਕਸਾਨੇ ਗਏ ਜਦਕਿ ਅੱਗੇ ਦੇ ਲੈਂਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਗਨੀਮਤ ਇਹ ਰਹੀ ਕਿ ਘਟਨਾ ਸਥਾਨ ’ਤੇ ਫੋਮ ਦੇ ਬੰਡਲ ਤੇ ਗੈਸ ਵੈਲਡਿੰਗ ਦੀ ਟੰਕੀ ਰੱਖੀ ਹੋਣ ਦੇ ਬਾਵਜੂਦ ਕੋਈ ਧਮਾਕਾ ਜਾਂ ਅੱਗਜ਼ਨੀ ਨਹੀਂ ਹੋਈ ਨਹੀਂ ਤਾਂ ਨੁਕਸਾਨ ਹੋਰ ਭਿਆਨਕ ਹੋ ਸਕਦਾ ਸੀ। ਇਸ ਹਾਦਸੇ ਵਿਚ ਇਕ ਵਿਅਕਤੀ ਜ਼ਖਮੀ ਹੋਇਆ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਮਲਕਪੁਰ-ਸੁੰਦਰਚੱਕ ਮਾਰਗ ਸਿੰਗਲ ਰੋਡ (ਤੰਗ) ਹੈ, ਜਿਸ ਕਾਰਨ ਇੱਥੇ ਵਾਹਨ ਚਾਲਕਾਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਲੋੜ ਹੈ। ਲੋਕਾਂ ਮੁਤਾਬਕ ਕੁੱਲ ਆਰਥਿਕ ਨੁਕਸਾਨ ਦਾ ਸਹੀ ਅੰਦਾਜ਼ਾ ਸਰਵੇਅਰ ਦੇ ਨਿਰੀਖਣ ਤੋਂ ਬਾਅਦ ਹੀ ਲੱਗ ਪਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਅੱਜ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਮਿਸ਼ਨ ਰੌਸ਼ਨੀ ਤਹਿਤ ਸ੍ਰੀਜਲ ਗੁਪਤਾ ਨੇ ਵੰਡੀਆਂ 125 ਮੁਫ਼ਤ ਐਨਕਾਂ
Ad Position 24