26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡੀ.ਪੀ.ਈ. ਗੁਰਮੇਜ ਸਿੰਘ ਦੀ ਅਗਵਾਈ ਹੇਠ ਖਿਡਾਰੀਆਂ ਨੇ ਖੇਡ ਮੁਕਾਬਲਿਆਂ ’ਚ ਗੱਡੇ ਝੰਡੇ

ਬਟਾਲਾ, 26 ਨਵੰਬਰ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸੈਸ਼ਨ 2026-27 ਦੌਰਾਨ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿਚ ਪੀ. ਐਮ.

Ad Position 21
No active advertisement
ਡੀ.ਪੀ.ਈ. ਗੁਰਮੇਜ਼ ਸਿੰਘ 27-11-2026
ਬਟਾਲਾ, 26 ਨਵੰਬਰ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸੈਸ਼ਨ 2026-27 ਦੌਰਾਨ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿਚ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਡੀ.ਪੀ.ਈ. ਗੁਰਮੇਜ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ’ਚ ਅਨੇਕਾਂ ਸਥਾਨ ਹਾਸਲ ਕਰ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਸ਼ਾਨਦਾਰ ਪ੍ਰਾਪਤੀਆਂ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ (ਸਟੇਟ ਐਵਾਰਡੀ) ਦੀ ਯੋਗ ਅਗਵਾਈ, ਖੇਡ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਲਗਨ ਦਾ ਨਤੀਜਾ ਹਨ। ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਜ਼ੋਨਲ ਪੱਧਰੀ ਟੂਰਨਾਮੈਂਟਾਂ ਵਿਚ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਿਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਖੋ-ਖੋ ਮੁਕਾਬਲਿਆਂ ’ਚ ਲੜਕਿਆਂ ਦੇ ਅੰਡਰ-19 ਤੇ 17 ਵਰਗ ਨੇ ਪਹਿਲਾ ਅਤੇ ਅੰਡਰ-14 ਵਿਚ ਦੂਜਾ, ਲੜਕੀਆਂ ਦੇ ਅੰਡਰ-17 ’ਚ ਪਹਿਲਾ ਅਤੇ ਅੰਡਰ-19 ਤੇ 14 ’ਚ ਦੂਜਾ, ਕਰਾਟੇ ਮੁਕਾਬਲਿਆਂ ’ਚ ਅੰਡਰ-17 ਵਰਗ ਦੀਆਂ 3 ਵਿਦਿਆਰਥਣਾਂ ਨੇ ਪਹਿਲਾ ਤੇ ਅੰਡਰ-14 ਵਰਗ ਦੀ ਖਿਡਾਰਨ ਨੇ ਦੂਜਾ, ਸਰਕਲ ਕਬੱਡੀ ਵਿਚ ਲੜਕੀਆਂ ਨੇ ਦੂਜਾ ਤੇ ਲੜਕਿਆਂ ਨੇ ਤੀਜਾ, ਬੈਡਮਿੰਟਨ ਦੇ ਜ਼ੋਨਲ ਮੁਕਾਬਲਿਆਂ ’ਚ ਲੜਕੀਆਂ ਦੇ ਅੰਡਰ-14 ਤੇ 19 ਵਰਗਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਤਰ-ਜ਼ਿਲ੍ਹਾ ਪੱਧਰ ’ਤੇ ਲੜਕੀਆਂ ਵਲੋਂ ਕੁਲਵਿੰਦਰ ਕੌਰ, ਸੁਨੇਹਾ, ਸ਼ੁਭ, ਪ੍ਰਿਯੰਕਾ ਤੇ ਪ੍ਰੀਤ ਅਤੇ ਲੜਕਿਆਂ ਵਿਚ ਗੌਰਵ, ਅਭੀ, ਗੁਰਸੇਵਕ, ਸ਼ਮਸ਼ੇਰ, ਜੈਦੀਪ ਤੇ ਯੋਏਲ ਨੇ ਭਾਗ ਲਿਆ। ਇਸੇ ਤਰ੍ਹਾਂ ਸਰਕਲ ਕਬੱਡੀ ਦੇ ਅੰਡਰ-19 ਵਰਗ ਵਿਚ ਰਾਜਬੀਰ ਸਿੰਘ ਤੇ ਸਿਕੰਦਰ ਸਿੰਘ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਥਲੈਟਿਕਸ ਵਿਚ ਕੁਲਵਿੰਦਰ ਕੌਰ ਅਤੇ ਵੇਟਲਿਫਟਿੰਗ ਦੇ ਅੰਡਰ-17 ਤੇ 19 ਵਰਗਾਂ ਵਿਚ ਸਹਿਜਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੇ ਅੰਤਰ-ਜ਼ਿਲ੍ਹਾ ਪੱਧਰ ’ਤੇ ਭਾਗ ਲੈ ਕੇ ਸਕੂਲ ਦੀ ਨੁਮਾਇੰਦਗੀ ਕੀਤੀ। ਇਨ੍ਹਾਂ ਸਾਰੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਿਹਰਾ ਡੀ.ਪੀ.ਈ. ਗੁਰਮੇਜ ਸਿੰਘ ਤੇ ਕੋਚ ਨਿਰਮਲ ਸਿੰਘ ਦੀ ਯੋਗ ਸਿਖਲਾਈ ਅਤੇ ਸੁਚੱਜੀ ਅਗਵਾਈ ਨੂੰ ਜਾਂਦਾ ਹੈ। ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰਮਨਦੀਪ ਕੌਰ ਬਣੇ ਸਟੇਟ ਖੇਡਾਂ ਦੇ ਕੋਚਿੰਗ ਇੰਚਾਰਜ ਅਗਲੀ ਖ਼ਬਰ ਐੱਸ.ਐੱਸ.ਪੀ. ਵਲੋਂ ਹਾਈਟੈੱਕ ਪੁਲਿਸ ਕੰਟਰੋਲ ਰੂਮ ਦਾ ਉਦਘਾਟਨ
Ad Position 24