ਸੜਕੀ ਬੋਰਡਾਂ ’ਤੇ ਪਿੰਡ ਦੇ ਨਾਂਅ ਦੀ ਗਲਤੀ ਨੇ ਖੜ੍ਹਾ ਕੀਤਾ ਵਿਵਾਦ, ਮਡਿਆਲਾ ਵਾਸੀਆਂ ’ਚ ਰੋਸ
ਘੁਮਾਣ, 26 ਨਵੰਬਰ (ਬੰਮਰਾਹ)- ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਕਈ ਵਾਰ ਅਜਿਹੇ ਸਵਾਲ ਖੜ੍ਹੇ ਕਰ ਦਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮਾਮਲਾ ਸ੍ਰੀ ਹਰਗੋਬਿੰਦਪੁਰ ਤੋਂ ਮਹਿਤਾ (503-ਏ ਅੰਮ੍ਰਿਤਸਰ ਤੋਂ ਊਨਾ ਨੈਸ਼ਨਲ ਹਾਈਵੇ) ਤੇ ਅੰਮ੍ਰਿਤਸਰ ਜਾਣ ਵਾਲੀ ਸੜਕ ’ਤੇ ਸਾਹਮਣੇ ਆਇਆ ਹੈ, ਜਿੱਥੇ ਲੋਕ ਨਿਰਮਾਣ ਵਿਭਾਗ ਵਲੋਂ ਲਗਾਏ ਦਿਸ਼ਾ-ਸੂਚਕ ਬੋਰਡਾਂ ’ਤੇ ਪਿੰਡ ਮਡਿਆਲਾ ਦਾ ਨਾਂਅ ਗਲਤ ਦਰਜ ਕੀਤਾ ਗਿਆ ਹੈ।
ਲ
ਲੋਕ ਨਿਰਮਾਣ ਵਿਭਾਗ ਵਲੋਂ ਪਿੰਡ ਮਡਿਆਲਾ ਵਿਖੇ ਲਗਾਏ ਗਏ ਗਲਤ ਬੋਰਡ ਦੀ ਤਸਵੀਰ। ਤਸਵੀਰ : ਬੰਮਰਾਹ
27-11-2026
ਘੁਮਾਣ, 26 ਨਵੰਬਰ (ਬੰਮਰਾਹ)- ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਕਈ ਵਾਰ ਅਜਿਹੇ ਸਵਾਲ ਖੜ੍ਹੇ ਕਰ ਦਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮਾਮਲਾ ਸ੍ਰੀ ਹਰਗੋਬਿੰਦਪੁਰ ਤੋਂ ਮਹਿਤਾ (503-ਏ ਅੰਮ੍ਰਿਤਸਰ ਤੋਂ ਊਨਾ ਨੈਸ਼ਨਲ ਹਾਈਵੇ) ਤੇ ਅੰਮ੍ਰਿਤਸਰ ਜਾਣ ਵਾਲੀ ਸੜਕ ’ਤੇ ਸਾਹਮਣੇ ਆਇਆ ਹੈ, ਜਿੱਥੇ ਲੋਕ ਨਿਰਮਾਣ ਵਿਭਾਗ ਵਲੋਂ ਲਗਾਏ ਦਿਸ਼ਾ-ਸੂਚਕ ਬੋਰਡਾਂ ’ਤੇ ਪਿੰਡ ਮਡਿਆਲਾ ਦਾ ਨਾਂਅ ਗਲਤ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੜਕ ਦੇ ਦੋਵੇਂ ਪਾਸੇ ਲਗਾਏ ਗਏ ਬੋਰਡਾਂ ’ਤੇ ‘ਮਡਿਆਲਾ’ ਦੀ ਬਜਾਏ ‘ਮੰਡਿਆਣਾ’ ਲਿਖਿਆ ਹੋਇਆ ਹੈ। ਇਸ ਕਾਰਨ ਇਲਾਕੇ ਤੋਂ ਅਨਜਾਣ ਲੋਕਾਂ ਤੇ ਬਾਹਰੋਂ ਆਉਣ ਵਾਲੇ ਰਾਹਗੀਰਾਂ ਨੂੰ ਪਿੰਡ ਦੀ ਪਛਾਣ ਕਰਨ ਵਿਚ ਦੁਵਿਧਾ ਪੈਦਾ ਹੋ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਬੋਰਡ ਲਗਾਉਣ ਸਮੇਂ ਸਬੰਧਤ ਅਧਿਕਾਰੀਆਂ ਨੂੰ ਸਥਾਨਕ ਪੱਧਰ ’ਤੇ ਸਹੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਸੀ। ਇਸ ਗਲਤੀ ਨੂੰ ਲੈ ਕੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸਰਕਾਰੀ ਖਰਚੇ ਨਾਲ ਲਗਾਏ ਜਾਣ ਵਾਲੇ ਬੋਰਡਾਂ ’ਤੇ ਪਿੰਡਾਂ ਦੇ ਨਾਂਅ ਲਿਖਣ ਸਮੇਂ ਵੀ ਜੇਕਰ ਸਹੀ ਜਾਂਚ ਨਹੀਂ ਕੀਤੀ ਜਾਂਦੀ ਤਾਂ ਇਹ ਵਿਭਾਗੀ ਲਾਪ੍ਰਵਾਹੀ ਦਾ ਸਬੂਤ ਹੈ। ਇਲਾਕਾ ਨਿਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਦੋਵੇਂ ਬੋਰਡਾਂ ’ਤੇ ਪਿੰਡ ਦਾ ਸਹੀ ਨਾਂਅ ‘ਮਡਿਆਲਾ’ ਦਰਜ ਕਰਵਾਇਆ ਜਾਵੇ ਤਾਂ ਜੋ ਪਿੰਡ ਦੀ ਅਸਲ ਪਛਾਣ ਬਰਕਰਾਰ ਰਹੇ ਅਤੇ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।