26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਗਮ ਯਾਦਗਾਰੀ ਪੈੜਾਂ ਪਾਉਂਦਾ ਸਮਾਪਤ

ਗੁਰਦਾਸਪੁਰ, 26 ਨਵੰਬਰ (ਪੰਕਜ ਸ਼ਰਮਾ)- ਜ਼ਿਲ੍ਹਾ ਸਾਹਿਤ ਕੇਂਦਰ ਵਲੋਂ 33ਵਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਗਮ ਮਨਾਇਆ ਗਿਆ। ਪ੍ਰਧਾਨਗੀ-ਮੰਡਲ ਵਿਚ ਡਾ: ਲੇਖ ਰਾਜ ਪ੍ਰਧਾਨ, ਡਾ: ਕੁਲਦੀਪ ਪੁਰੀ, ਸੁਸ਼ੀਲ ਦੁਸਾਂਝ, ਡਾ: ਬਲਦੇਵ ਸਿੰਘ ਬੱਧਨ, ਡਾ: ਰਵਿੰਦਰ ਬਟਾਲਾ, ਦੀਪ ਦੇਵਿੰਦਰ ਸਿੰਘ, ਸੇਲੇਂਦਰਜੀਤ ਰਾਜਨ, ਸੁਰਿੰਦਰ ਕੌਰ ਗਿੱਲ, ਕੰਵਲਦੀਪ ਕੌਰ ਪੁਰੀ, ਯਤਿੰਦਰ ਕੌਰ ਮਾਹਲ, ਹਰਪਾਲ ਸਿੰਘ ਨਾਗਰਾ, ਮੱਖਣ ਕੁਹਾੜ, ਮੰਗਤ ਚੰਚਲ, ਤਰਸੇਮ ਸਿੰਘ ਭੰਗੂ, ਜੇ.

Ad Position 21
No active advertisement
ਕਹਾਣੀਕਾਰ ਡਾ: ਸੁਖਪਾਲ ਸਿੰਘ ਥਿੰਦ, ਅੰਮ੍ਰਿਤਪਾਲ ਕਲੇਰ ਅਤੇ ਪ੍ਰੋ: ਜੈਪਾਲ ਸਿੰਘ ਨੂੰ ਸਨਮਾਨਿਤ ਕਰਦੇ ਜ਼ਿਲ੍ਹਾ ਸਾਹਿਤ ਕੇਂਦਰ ਦੇ ਮੈਂਬਰ। ਤਸਵੀਰ : ਵਿਸ਼ਾਲ ਮੁੰਨਾ 27-11-2026
ਗੁਰਦਾਸਪੁਰ, 26 ਨਵੰਬਰ (ਪੰਕਜ ਸ਼ਰਮਾ)- ਜ਼ਿਲ੍ਹਾ ਸਾਹਿਤ ਕੇਂਦਰ ਵਲੋਂ 33ਵਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਗਮ ਮਨਾਇਆ ਗਿਆ। ਪ੍ਰਧਾਨਗੀ-ਮੰਡਲ ਵਿਚ ਡਾ: ਲੇਖ ਰਾਜ ਪ੍ਰਧਾਨ, ਡਾ: ਕੁਲਦੀਪ ਪੁਰੀ, ਸੁਸ਼ੀਲ ਦੁਸਾਂਝ, ਡਾ: ਬਲਦੇਵ ਸਿੰਘ ਬੱਧਨ, ਡਾ: ਰਵਿੰਦਰ ਬਟਾਲਾ, ਦੀਪ ਦੇਵਿੰਦਰ ਸਿੰਘ, ਸੇਲੇਂਦਰਜੀਤ ਰਾਜਨ, ਸੁਰਿੰਦਰ ਕੌਰ ਗਿੱਲ, ਕੰਵਲਦੀਪ ਕੌਰ ਪੁਰੀ, ਯਤਿੰਦਰ ਕੌਰ ਮਾਹਲ, ਹਰਪਾਲ ਸਿੰਘ ਨਾਗਰਾ, ਮੱਖਣ ਕੁਹਾੜ, ਮੰਗਤ ਚੰਚਲ, ਤਰਸੇਮ ਸਿੰਘ ਭੰਗੂ, ਜੇ.ਪੀ ਖਰਲਾਂਵਾਲਾ ਤੇ ਗੁਰਮੀਤ ਬਾਜਵਾ ਸ਼ਾਮਿਲ ਹੋਏ ਤੇ ਪ੍ਰੋ: ਜੈਪਾਲ ਸਿੰਘ ਬਤੌਰ ਮੁੱਖ-ਮਹਿਮਾਨ ਵਜੋਂ ਸ਼ਾਮਿਲ ਹੋਏ। ਜਨਰਲ ਸਕੱਤਰ ਮੰਗਤ ਚੰਚਲ ਵਲੋਂ ਦੋ ਮਿੰਟ ਦਾ ਮੌਨ ਰਖਵਾ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰੋਗਰਾਮ ਦਾ ਅਰੰਭ ਜਨਵਾਦੀ ਕਵੀ ਵਿਜੇ ਅਗਨੀਹੋਤਰੀ ਦੇ ਕ੍ਰਾਂਤੀਕਾਰੀ ਗੀਤ ਨਾਲ ਹੋਇਆ। ਪ੍ਰਿੰਸੀਪਲ ਸੁਜਾਨ ਸਿੰਘ ਦੇ ਦਾਮਾਦ ਡਾ: ਕੁਲਦੀਪ ਪੁਰੀ ਨੇ ਪ੍ਰਿੰਸੀਪਲ ਸੁਜਾਨ ਸਿੰਘ ਨੇ ਸੰਬੋਧਨ ਕੀਤਾ। ਮੁੱਖ ਬੁਲਾਰੇ ਪ੍ਰੋ: ਜੈਪਾਲ ਨੇ ਕਿਹਾ ਕਿ ਡਾ: ਨਿਰਮਲ ਸਿੰਘ ਆਜ਼ਾਦ ਨੇ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚ ਇਕ ਪੇਪਰ ਪੁਲੀਟੀਕਲ ਇਕਾਨਮੀ ਆਫ ਡਿਵੈਲਪਮੈਂਟ ਨੂੰ ਸੋਸ਼ਲਿਜਮ ਦਾ ਪੇਪਰ ਕਹਿੰਦਿਆਂ ਸ਼ੁਰੂ ਕਰਵਾਇਆ ਜਿਹੜੀ ਕਿ ਉਨਾਂ ਦੀ ਪ੍ਰਾਪਤੀ ਸੀ। ਡਾ: ਬਲਦੇਵ ਸਿੰਘ ਬੱਧਨ, ਦੀਪ ਦੇਵਿੰਦਰ ਸਿੰਘ, ਡਾ: ਰਵਿੰਦਰ ਬਟਾਲਾ ਸਮਰਦੀਪ ਸਿੰਘ ਸੰਮੀ, ਕੁਲਵਿੰਦਰ ਸਿੰਘ ਗਾਖਲ, ਡਾ: ਸੁਰਿੰਦਰ ਸਾਂਤ, ਬਲਵਿੰਦਰ ਬਾਲਮ, ਯਤਿੰਦਰ ਕੌਰ ਮਾਹਲ, ਕੁਲਦੀਪ ਸਿੰਘ ਅੰਮ੍ਰਿਤਸਰ, ਕਮਲਦੀਪ ਕੌਰ ਪੁਰੀ, ਸਤਬੀਰ ਸਿੰਘ ਖਾਨਪੁਰੀ ਨੇ ਵਿਚਾਰ ਰੱਖੇ। ਜ਼ਿਲ੍ਹਾ ਸਾਹਿਤ ਕੇਂਦਰ ਦੇ ਮੈਂਬਰਾਂ ਅਤੇ ਪ੍ਰਧਾਨਗੀ-ਮੰਡਲ ਵਲੋਂ ਕਹਾਣੀਕਾਰ ਡਾ: ਸੁਖਪਾਲ ਸਿੰਘ ਥਿੰਦ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ, ਅੰਮ੍ਰਿਤਪਾਲ ਕਲੇਰ ਨੂੰ ਉਤਸ਼ਾਹ-ਵਰਧਕ ਪੁਰਸਕਾਰ ਅਤੇ ਪ੍ਰੋ: ਜੈਪਾਲ ਸਿੰਘ ਨੂੰ ਡਾ: ਨਿਰਮਲ ਸਿੰਘ ਆਜ਼ਾਦ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਕਵੀ-ਦਰਬਾਰ ਦਾ ਮੰਚ ਸੰਚਾਲਨ ਸ਼ੀਤਲ ਸਿੰਘ ਗੁੰਨੋਪੁਰੀ ਵਲੋਂ ਸੰਭਾਲਿਆ, ਜਿਸ ਵਿਚ ਸੁਲਤਾਨ ਭਾਰਤੀ, ਜਸਵੰਤ ਹਾਂਸ, ਸਬੀਨਾ ਚੋਪੜਾ, ਬਲਦੇਵ ਸਿੰਘ ਉਲਫ਼ਤ, ਤਰਸੇਮ ਸਿੰਘ ਭੰਗੂ, ਕੁਲਦੀਪ ਸਿੰਘ ਘਾਂਗਲਾ, ਕੁਲਜੀਤ ਸਿੰਘ ਰੰਧਾਵਾ, ਜਗਦੀਸ ਸਿੰਘ ਕਲਾਨੌਰ, ਅਮਰੀਕ ਸਿੰਘ ਲੇਹਲ, ਰਘਬੀਰ ਚਾਹਲ, ਸਰਬਜੀਤ ਸਿੰਘ ਚਾਹਲ, ਹੀਰਾ ਸਿੰਘ ਸੈਣੀ, ਹਰਪਾਲ ਬੈਂਸ, ਰਮੇਸ਼ ਜਾਨੂੰ, ਬਲਬੀਰ ਮੁਗਰਾਲਾ, ਰੋਜੀ ਸਿੰਘ, ਜੇ.ਪੀ ਖਰਲਾਂਵਾਲਾ, ਜਸਵਿੰਦਰ ਸਿੰਘ, ਰਵੀ ਮੰਗਲਾ, ਵਿਜੇ ਤਾਲਿਬ, ਲੱਖਣ ਮੇਘੀਆਂ, ਰਾਜਨ ਤਰੇੜੀਆ, ਰਾਜ ਗੁਰਦਾਸਪੁਰੀ, ਮਹੇਸ਼ ਚੰਦਰਭਾਨੀ, ਬਲਵਿੰਦਰ ਸਿੰਘ ਗੰਭੀਰ, ਬਲਬੀਰ ਕਲਸੀ, ਗਗਨਦੀਪ ਸਿੰਘ, ਇੰਦੂ ਠਾਕਰ, ਪੂਨਮ ਠਾਕੁਰ ਨੇ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਕਲਾਸਵਾਲਾ ਖ਼ਾਲਸਾ ਸਕੂਲ ਕਾਦੀਆਂ ਵਿਖੇ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਨਗਰ ਨਿਗਮ ਦੇ ਸਾਹਮਣੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ
Ad Position 24