ਮਾਨ ਸੈਂਡਵਾਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਿਡਾਰੀ ਤੇ ਕੋਚ ਗੁਰਸ਼ੇਰ ਸਿੰਘ ਮਾਨ ਨਸਨਮਾਨਿਤ
ਫਤਹਿਗੜ੍ਹ ਚੂੜੀਆਂ, 26 ਨਵੱਬਰ (ਐਮ. ਐਸ.
ਫਤਹਿਗੜ੍ਹ ਚੂੜੀਆਂ, 26 ਨਵੱਬਰ (ਐਮ.ਐਸ.ਫੁੱਲ)- ਗਲੈਨਵੁੱਡ ਐਥਲੈਟਿਕਸ ਐਂਡ ਸਪੋਰਟਸ ਕਲੱਬ ਆਸਟਰੇਲੀਆ ਦੇ ਸੰਸਥਾਪਕ ਗੁਰਸ਼ੇਰ ਸਿੰਘ ਮਾਨ ਇਨੀਂ ਦਿਨੀਂ ਆਪਣੇ ਜੱਦੀ ਪਿੰਡ ਮਾਨ ਸੈਂਡਵਾਲ ਆਏ ਹੋਏ ਹਨ। ਉਹ ਆਸਟਰੇਲੀਆ ਵਿਚ ਬੜੀ ਸਫਲਤਾ ਪੂਰਵਕ ਗਲੈਨਵੁੱਡ ਐਥਲੈਟਿਕਸ ਐਂਡ ਸਪੋਰਟਸ ਕਲੱਬ ਚਲਾ ਰਹੇ ਹਨ, ਜਿੱਥੇ ਨੌਜਵਾਨਾਂ ਅਤੇ ਖਾਸ ਕਰ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਵਧੀਆ ਕੋਚਿੰਗ ਦਿੰਦੇ ਹਨ। ਇਸ ਵਕਤ ਗੁਰਸ਼ੇਰ ਸਿੰਘ ਮਾਨ ਇਕ ਪ੍ਰਸਿੱਧ ਤੇ ਸਫਲ ਕੋਚ ਵਜੋਂ ਸੰਸਾਰ ਪੱਧਰ ਤੇ ਨਾਮਣਾ ਖੱਟ ਚੁੱਕੇ ਹਨ। ਗੁਰਸ਼ੇਰ ਸਿੰਘ ਮਾਨ ਦੀਆਂ ਇਹਨਾਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨ ਸੈਂਡਵਾਲ ਦੇ ਸਮੂਹ ਅਹੁਦੇਦਾਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕੇ ਸਾਡੇ ਪਿੰਡ ਦੇ ਨੌਜਵਾਨ ਗੁਰਸ਼ੇਰ ਸਿੰਘ ਮਾਨ ਨੇ ਆਸਟਰੇਲੀਆ ਸਣੇ ਹੋਰਨਾਂ ਦੇਸ਼ਾਂ ਵਿਚ ਵੀ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕੇ ਗੁਰਸ਼ੇਰ ਸਿੰਘ ਮਾਨ ਤੇ ਉਹਨਾਂ ਦੀ ਸੰਸਥਾ ਗਲੈਨਵੁੱਡ ਐਥਲੈਟਿਕਸ ਐਂਡ ਸਪੋਰਟਸ ਕਲੱਬ ਵੱਲੋਂ ਪਿੰਡ ਦੇ ਲੋੜਵੰਦ ਵਿਦਿਆਰਥੀਆਂ ਅਤੇ ਖਿਡਾਰੀਆਂ ਦੀ ਆਰਥਿਕ ਸਹਾਇਤਾ ਕਰਦੇ ਹੋਏ ਉਹਨਾਂ ਨੂੰ ਸਾਲਾਨਾ ਵਜ਼ੀਫਾ ਦਿੱਤਾ ਜਾਂਦਾ ਹੈ। ਇਸ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ, ਡਾਕਟਰ ਕੰਵਲਜੀਤ ਸਿੰਘ, ਰਸ਼ਪਾਲ ਸਿੰਘ ਸੰਧੂ, ਡਿੰਪਲ ਮਾਨ, ਸੁਖਜੀਤ ਸਿੰਘ ਭੋਪਾਲ, ਗੁਰਭੇਜ ਸਿੰਘ ਮਾਨ, ਸੁਖਬੀਰ ਸਿੰਘ ਸੰਧੂ ਆਦਿ ਹਾਜ਼ਰ ਸਨ।