26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸੰਬੰਧਿਤ ਤਿੰਨੇ ਮੰਤਰੀ ਤੁਰੰਤ ਬਰਖ਼ਾਸਤ ਹੋਣ, ਸੀ.ਬੀ.ਆਈ. ਜਾਂਚ ਕਰਵਾਏ ਸਰਕਾਰ- ਸੁਰੇਸ਼ ਸ਼ਰਮਾ

- ਮਾਮਲਾ ਪਠਾਨਕੋਟ ’ਚ 150 ਏਕੜ ਸ਼ਾਮਲਾਤ ਜ਼ਮੀਨ ਮਾਈਨਿੰਗ ਮਾਫ਼ੀਆ ਹਵਾਲੇ ਕਰਨ ਦਾ- ਪਠਾਨਕੋਟ, 26 ਨਵੰਬਰ (ਸੰਧੂ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਜ਼ਿਲ੍ਹੇ ਦੇ ਨਰੋਟ ਜੈਮਲ ਸਿੰਘ ਬਲਾਕ ਅਧੀਨ ਪੈਂਦੇ ਪਿੰਡ ਸਿਓਂਟੀ ਵਿਖੇ ਪੰਚਾਇਤੀ ਰਾਜ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕਰੀਬ 150 ਏਕੜ ਸਾਂਝੀ ਸ਼ਾਮਲਾਤ ਜ਼ਮੀਨ ਮਾਈਨਿੰਗ ਮਾਫ਼ੀਆ ਦੇ ਹਵਾਲੇ ਕਰਨ ਦੇ ਸਾਹਮਣੇ ਆਏ ਵੱਡੇ ਘੁਟਾਲੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹਿਆ ਹੈ । ਉਨ੍ਹਾਂ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਵਲੋਂ ਦਸਤਾਵੇਜ਼ਾਂ ਸਹਿਤ ਕੀਤੇ ਖ਼ੁਲਾਸਿਆਂ ਦਾ ਸਮਰਥਨ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਇਸ ਗ਼ੈਰ-ਕਾਨੂੰਨੀ ਗੱਠਜੋੜ ਵਿਚ ਸ਼ਾਮਿਲ ਸਬੰਧਿਤ ਵਿਭਾਗਾਂ ਦੇ ਮੰਤਰੀਆਂ ਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਜਾਵੇ ਤੇ ਇਸ ਬਹੁ-ਕਰੋੜੀ ਜ਼ਮੀਨੀ ’ਤੇ ਮਾਈਨਿੰਗ ਘੁਟਾਲੇ ਦੀ ਕੇਂਦਰੀ ਜਾਂਚ ਬਿਊਰੋ ਤੋਂ ਨਿਰਪੱਖ ਤੇ ਸੁਤੰਤਰ ਜਾਂਚ ਕਰਵਾਈ ਜਾਵੇ।

Ad Position 21
No active advertisement
ਅਜੀਤ ਡੈਸਕ 27-11-2026
- ਮਾਮਲਾ ਪਠਾਨਕੋਟ ’ਚ 150 ਏਕੜ ਸ਼ਾਮਲਾਤ ਜ਼ਮੀਨ ਮਾਈਨਿੰਗ ਮਾਫ਼ੀਆ ਹਵਾਲੇ ਕਰਨ ਦਾ-

ਪਠਾਨਕੋਟ, 26 ਨਵੰਬਰ (ਸੰਧੂ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਜ਼ਿਲ੍ਹੇ ਦੇ ਨਰੋਟ ਜੈਮਲ ਸਿੰਘ ਬਲਾਕ ਅਧੀਨ ਪੈਂਦੇ ਪਿੰਡ ਸਿਓਂਟੀ ਵਿਖੇ ਪੰਚਾਇਤੀ ਰਾਜ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕਰੀਬ 150 ਏਕੜ ਸਾਂਝੀ ਸ਼ਾਮਲਾਤ ਜ਼ਮੀਨ ਮਾਈਨਿੰਗ ਮਾਫ਼ੀਆ ਦੇ ਹਵਾਲੇ ਕਰਨ ਦੇ ਸਾਹਮਣੇ ਆਏ ਵੱਡੇ ਘੁਟਾਲੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹਿਆ ਹੈ । ਉਨ੍ਹਾਂ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਵਲੋਂ ਦਸਤਾਵੇਜ਼ਾਂ ਸਹਿਤ ਕੀਤੇ ਖ਼ੁਲਾਸਿਆਂ ਦਾ ਸਮਰਥਨ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਇਸ ਗ਼ੈਰ-ਕਾਨੂੰਨੀ ਗੱਠਜੋੜ ਵਿਚ ਸ਼ਾਮਿਲ ਸਬੰਧਿਤ ਵਿਭਾਗਾਂ ਦੇ ਮੰਤਰੀਆਂ ਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਜਾਵੇ ਤੇ ਇਸ ਬਹੁ-ਕਰੋੜੀ ਜ਼ਮੀਨੀ ’ਤੇ ਮਾਈਨਿੰਗ ਘੁਟਾਲੇ ਦੀ ਕੇਂਦਰੀ ਜਾਂਚ ਬਿਊਰੋ ਤੋਂ ਨਿਰਪੱਖ ਤੇ ਸੁਤੰਤਰ ਜਾਂਚ ਕਰਵਾਈ ਜਾਵੇ। ਸੁਰੇਸ਼ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਮਾਈਨਿੰਗ ਮਾਫ਼ੀਆ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਵਿਲੇਜ਼ ਕਾਮਨ ਲੈਂਡਜ਼ ਐਕਟ ਦੀ ਲਾਜ਼ਮੀ ਜਨਤਕ ਬੋਲੀ ਵਾਲੀ ਵਿਵਸਥਾ ਨੂੰ ਪਿੱਛੇ ਧੱਕ ਕੇ ਚਹੇਤੇ ਠੇਕੇਦਾਰਾਂ ਨੂੰ ਗ਼ੈਰ-ਕਾਨੂੰਨੀ ਲੈਟਰ ਆਫ਼ ਇੰਟੈਂਟ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ’ਤੇ ਰਾਵੀ ਦਰਿਆ ਦੇ ਸੰਵੇਦਨਸ਼ੀਲ ਵਹਾਅ ਖੇਤਰ ਵਿਚ ਕੀਤੀ ਜਾ ਰਹੀ ਇਹ ਅੰਨ੍ਹੇਵਾਹ ਮਾਈਨਿੰਗ ਨਾ ਸਿਰਫ਼ ਪੰਚਾਇਤਾਂ ਦੀ ਆਮਦਨ ’ਤੇ ਸਿੱਧਾ ਡਾਕਾ ਹੈ, ਸਗੋਂ ਸਰਹੱਦੀ ਰੱਖਿਆ ਬੰਨ੍ਹਾਂ ਨੂੰ ਨੁਕਸਾਨ ਪਹੁੰਚਾ ਕੇ ਦੇਸ਼ ਦੀ ਸੁਰੱਖਿਆ ਨਾਲ ਵੀ ਖ਼ਤਰਨਾਕ ਖਿਲਵਾੜ ਕਰ ਰਹੀ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੰਭੀਰ ਮਾਮਲੇ ’ਤੇ ਅੱਖਾਂ ਮੀਟਣ ਦੀ ਬਜਾਏ ਭ੍ਰਿਸ਼ਟਾਚਾਰ ’ਚ ਲਿਪਤ ਆਪਣੇ ਮੰਤਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ, ਨਹੀਂ ਤਾਂ ਭਾਜਪਾ ਪਠਾਨਕੋਟ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸੜਕਾਂ ’ਤੇ ਉਤਰ ਕੇ ਵਿਸ਼ਾਲ ਅੰਦੋਲਨ ਛੇੜੇਗੀ ।
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਸੁਰਿੰਦਰ ਪਾਲ ਤਾਰਾਗੜ੍ਹ ਨੂੰ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਭਾਜਪਾ ਟੀਚਰ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਅਗਲੀ ਖ਼ਬਰ 27 ਨਵੰਬਰ ਨੂੰ ਰਾਤ 8 ਵਜੇ ਪਠਾਨਕੋਟ ਸ਼ਹਿਰ ’ਚ ਹੋਵੇਗੀ ਮੌਕ ਡਰਿੱਲ, ਰੇਲਵੇ ਸਟੇਸ਼ਨ ਦੇ ਗੇਟ ਨੰਬਰ ਇਕ ’ਤੇ ਕੀਤੀ ਜਾਵੇਗ...
Ad Position 24