ਭੋਗ ’ਤੇ ਵਿਸ਼ੇਸ਼ : ਟਕਸਾਲੀ ਆਗੂ ਜਥੇਦਾਰ ਚੰਨਣ ਸਿੰਘ ਬਾਠ
ਡੇਰਾ ਬਾਬਾ ਨਾਨਕ- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਨਾਮਵਰ ਸ਼ਖ਼ਸੀਅਤ ਤੇ ਸਾਬਕਾ ਸਰਪੰਚ ਜਥੇਦਾਰ ਚੰਨਣ ਸਿੰਘ ਬਾਠ ਦਾ ਜਨਮ 1938 ਨੂੰ ਪਿੰਡ ਪੰਨਵਾਂ ਝੰਗੀ ਵਿਖੇ ਮਾਤਾ ਗਿਆਨ ਕੌਰ ਦੀ ਕੁੱਖੋਂ ਪਿਤਾ ਸੂਰਤਾ ਸਿੰਘ ਦੇ ਪਰਿਵਾਰ ਵਿਚ ਹੋਇਆ। ਜਥੇਦਾਰ ਚੰਨਣ ਸਿੰਘ 6 ਭੈਣ ਭਰਾ ਸਨ, ਜਿਨ੍ਹਾਂ ’ਚ ਗੁਰਸ਼ਰਨ ਕੌਰ, ਨਰਿੰਦਰ ਕੌਰ, ਹਰਭਜਨ ਕੌਰ, ਦਲਜੀਤ ਸਿੰਘ, ਬਲਦੇਵ ਸਿੰਘ ਹਨ।
ਡੇਰਾ ਬਾਬਾ ਨਾਨਕ- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਨਾਮਵਰ ਸ਼ਖ਼ਸੀਅਤ ਤੇ ਸਾਬਕਾ ਸਰਪੰਚ ਜਥੇਦਾਰ ਚੰਨਣ ਸਿੰਘ ਬਾਠ ਦਾ ਜਨਮ 1938 ਨੂੰ ਪਿੰਡ ਪੰਨਵਾਂ ਝੰਗੀ ਵਿਖੇ ਮਾਤਾ ਗਿਆਨ ਕੌਰ ਦੀ ਕੁੱਖੋਂ ਪਿਤਾ ਸੂਰਤਾ ਸਿੰਘ ਦੇ ਪਰਿਵਾਰ ਵਿਚ ਹੋਇਆ। ਜਥੇਦਾਰ ਚੰਨਣ ਸਿੰਘ 6 ਭੈਣ ਭਰਾ ਸਨ, ਜਿਨ੍ਹਾਂ ’ਚ ਗੁਰਸ਼ਰਨ ਕੌਰ, ਨਰਿੰਦਰ ਕੌਰ, ਹਰਭਜਨ ਕੌਰ, ਦਲਜੀਤ ਸਿੰਘ, ਬਲਦੇਵ ਸਿੰਘ ਹਨ। 13 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ, ਜਿਸ ਦੇ ਚਲਦਿਆਂ ਛੋਟੀ ਉਮਰ ਵਿਚ ਹੀ ਉਨ੍ਹਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ। 1960 ਵਿਚ ਜਥੇਦਾਰ ਚੰਨਣ ਸਿੰਘ ਬਾਠ ਦਾ ਆਨੰਦ ਕਾਰਜ ਪਿੰਡ ਘਸੀਟਪੁਰ ਵਾਸੀ ਪਿਤਾ ਤੇਜਾ ਸਿੰਘ ਅਤੇ ਮਾਤਾ ਤੇਜ ਕੌਰ ਦੀ ਹੋਣਹਾਰ ਪੁੱਤਰੀ ਰਣਜੀਤ ਕੌਰ ਨਾਲ ਹੋਇਆ। ਗ੍ਰਹਿਸਤ ਜੀਵਨ ਨੂੰ ਅੱਗੇ ਤੋਰਦਿਆਂ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਉਨ੍ਹਾਂ ਦੇ ਘਰ ਪੁੱਤਰ ਹਰਪਾਲ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਕੰਵਲਜੀਤ ਸਿੰਘ ਤੇ ਰਛਪਾਲ ਸਿੰਘ ਨੇ ਜਨਮ ਲਿਆ। ਜਥੇਦਾਰ ਬਾਠ ਨੇ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਤੇ ਚੰਗੇ ਸੰਸਕਾਰ ਦਿੱਤੇ, ਜਿਸ ਦੇ ਚਲਦਿਆਂ ਉਨ੍ਹਾਂ ਦੇ ਸਪੁੱਤਰ ਵੱਖ-ਵੱਖ ਖੇਤਰਾਂ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਹਨ। ਪਰਿਵਾਰ ਤੋਂ ਮਿਲੇ ਸਹਿਯੋਗ ਨਾਲ ਸ਼ੁਰੂ ਕੀਤੀ ਆੜ੍ਹਤ ਤੇ ਕਾਰੋਬਾਰ ’ਚ ਤਰੱਕੀਆਂ ਹਾਸਲ ਕਰਕੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਜਥੇਦਾਰ ਬਾਠ 19 98 ਤੋਂ 2013 ਤੱਕ ਪਿੰਡ ਦੇ ਸਰਪੰਚ ਰਹੇ, ਜਿਸ ਦੌਰਾਨ ਉਨ੍ਹਾਂ ਪੰਚਾਇਤ ਦੇ ਸਹਿਯੋਗ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ। ਅਕਾਲੀ ਦਲ ਦੀ ਸਰਕਾਰ ਸਮੇਂ ਉਹ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਡਾਇਰੈਕਟਰ ਵੀ ਰਹੇ। ਖੁਦ ਅੰਮ੍ਰਿਤਧਾਰੀ ਹੁੰਦਿਆਂ ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਅੰਮ੍ਰਿਤ ਛਕਾਇਆ ਤੇ ਪੋਤੇ-ਪੋਤਰੀਆਂ ਨੂੰ ਵੀ ਇਹ ਗੁੜ੍ਹਤੀ ਦਿੱਤੀ। ਖਰਾਬ ਤਬੀਅਤ ਦੇ ਚਲਦਿਆਂ ਜਥੇਦਾਰ ਚੰਨਣ ਸਿੰਘ ਬਾਠ ਹਸਪਤਾਲ ਵਿਖੇ ਜੇਰੇ ਇਲਾਜ਼ ਸਨ ਜਿੱਥੇ 19 ਨਵੰਬਰ 2026 ਨੂੰ ਉਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਪੰਨਵਾਂ ਝੰਗੀ ਵਿਖੇ 28 ਨਵੰਬਰ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। - ਵਿਜੇ ਸ਼ਰਮਾ