ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਬਟਾਲਾ, 27 ਨਵੰਬਰ (ਸਤਿੰਦਰ ਸਿੰਘ)- ਡਾ. ਦੌਲਤ ਰਾਮ ਭੱਲਾ ਡੀ.
ਬਟਾਲਾ, 27 ਨਵੰਬਰ (ਸਤਿੰਦਰ ਸਿੰਘ)- ਡਾ. ਦੌਲਤ ਰਾਮ ਭੱਲਾ ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ਵਿਚ ਪ੍ਰਿੰਸੀਪਲ ਜੀਵਨ ਸ਼ਰਮਾ ਦੀ ਅਗਵਾਈ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਸਕੂਲ ਦੀ ਇਸ 17 ਸਾਲਾਂ ਤੋਂ ਲਗਾਤਾਰ ਚੱਲੀ ਆ ਰਹੀ ਧਾਰਮਿਕ ਪਰੰਪਰਾ ਨੇ ਇਕ ਵਾਰ ਫਿਰ ਸਮੁੱਚੇ ਸਕੂਲ ਪਰਿਸਰ ਨੂੰ ਗੁਰੂ ਬਾਣੀ ਦੀ ਮਧੁਰ ਗੂੰਜ, ਅਧਿਆਤਮਿਕ ਊਰਜਾ ਤੇ ਭਗਤੀਮਈ ਮਾਹੌਲ ਨਾਲ ਭਰਪੂਰ ਕਰ ਦਿੱਤਾ। ਇਸ ਮੌਕੇ ਵਿਧਾਇਕ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨਾਲ ਚੇਅਰਮੈਨ ਮਾਨਿਕ ਮਹਿਤਾ, ਰਵਨੀਸ਼ ਮਹਿਤਾ, ਸੁਨੀਤਾ ਮਹਿਤਾ, ਡੀ.ਐਸ.ਪੀ. ਸੁਰਿੰਦਰ ਸਿੰਘ, ਡੀ.ਏ.ਵੀ. ਐਲ.ਐਮ.ਸੀ. ਚੇਅਰਮੈਨ ਰਾਜੇਸ਼ ਕਵਾਤਰਾ ਤੇ ਉਨ੍ਹਾਂ ਦੀ ਪਤਨੀ ਅਨੂ ਕਵਾਤਰਾ, ਭਾਰਤ ਭੂਸ਼ਣ ਅਗਰਵਾਲ, ਵਰੁਣ ਅਗਰਵਾਲ ਸਕੱਤਰ ਰੋਟਰੀ ਕਲੱਬ, ਪਰਮਿੰਦਰ ਸਿੰਘ ਰਾਜਿੰਦਰਾ, ਰੌਬੀ ਪੱਡਾ, ਅਸ਼ੋਕ ਅਗਰਵਾਲ, ਕਮਾਂਡੈਂਟ ਐੱਚ.ਐੱਸ. ਬਾਜਵਾ, ਅਰੁਣ ਅਗਰਵਾਲ, ਨਵ-ਨਿਯੁਕਤ ਐਲ.ਐਮ.ਸੀ. ਮੈਂਬਰ ਡੀ.ਪੀ. ਸਿੰਘ, ਪ੍ਰਿੰਸੀਪਲ ਵਿਜੇ, ਅਨਿਲ ਗੁਪਤਾ, ਕੇ.ਐਲ. ਗੁਪਤਾ, ਅਨਿਲ ਸੂਰੀ ਤੇ ਅਨਿਲ ਵਰਮਾ ਸਮੇਤ ਅਨੇਕਾਂ ਪਤਵੰਤਿਆਂ ਨੇ ਆਪਣੀ ਹਾਜ਼ਰੀ ਭਰੀ। ਸਕੂਲ ਚੇਅਰਮੈਨ ਸ੍ਰੀ ਰਾਜੇਸ਼ ਕਵਾਤਰਾ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਮਸਕਾਰ ਕਰਦਿਆਂ ਸਮੁੱਚੀ ਮਾਨਵਤਾ ਦੇ ਭਲੇ ਤੇ ਸੁੱਖ-ਖੁਸ਼ਹਾਲੀ ਦੀ ਅਰਦਾਸ ਕੀਤੀ।