12-12 ਘੰਟੇ ਬਿਜਲੀ ਬੰਦ ਰਹਿਣ ਨਾਲ ਘਰਾਂ ਤੇ ਲੋਕਾਂ ਦੇ ਕੰਮਕਾਜ ਹੋ ਰਹੇ ਪ੍ਰਭਾਵਿਤ- ਲਾਡੀ
ਗੁਰਦਾਸਪੁਰ, 27 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਸਰਹੱਦੀ ਤੇ ਬੇਟ ਇਲਾਕੇ ਅੰਦਰ ਬਿਜਲੀ ਦੇ 12-12 ਘੰਟੇ ਲਗਾਤਾਰ ਕੱਟ ਲੱਗਣ ਨਾਲ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ ਜਿਸ ਕਰਕੇ ਲੋਕਾਂ ਦਾ ਪਾਵਰਕਾਮ ਦੇ ਚੇਅਰਮੈਨ ਪ੍ਰਤੀ ਭਾਰੀ ਰੋਸ ਹੈ। ਇਸ ਸੰਬੰਧੀ ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ ਨੇ ਕਿਹਾ ਕਿ ਕਦੇ ਪਾਵਰਕਾਮ ਬਿਜਲੀ ਦੀ ਮੁਰੰਮਤ ਦੇ ਬਹਾਨੇ ਨਾਲ ਬਿਜਲੀ ਬੰਦ ਕਰ ਦਿੰਦਾ ਹੈ ਅਤੇ ਕਦੇ ਰਾਤ ਵੇਲੇ 6 ਤੋਂ 7 ਤੇ ਸਵੇਰੇ 4 ਤੋਂ 7 ਵਜੇ ਤੱਕ ਬਿਜਲੀ ਦੇ ਕੱਟ ਲਗਾ ਦਿੱਤੇ ਜਾਂਦੇ ਹਨ।
ਪ
ਪਰਮਵੀਰ ਸਿੰਘ ਲਾਡੀ
28-11-2026
ਗੁਰਦਾਸਪੁਰ, 27 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਸਰਹੱਦੀ ਤੇ ਬੇਟ ਇਲਾਕੇ ਅੰਦਰ ਬਿਜਲੀ ਦੇ 12-12 ਘੰਟੇ ਲਗਾਤਾਰ ਕੱਟ ਲੱਗਣ ਨਾਲ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ ਜਿਸ ਕਰਕੇ ਲੋਕਾਂ ਦਾ ਪਾਵਰਕਾਮ ਦੇ ਚੇਅਰਮੈਨ ਪ੍ਰਤੀ ਭਾਰੀ ਰੋਸ ਹੈ। ਇਸ ਸੰਬੰਧੀ ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ ਨੇ ਕਿਹਾ ਕਿ ਕਦੇ ਪਾਵਰਕਾਮ ਬਿਜਲੀ ਦੀ ਮੁਰੰਮਤ ਦੇ ਬਹਾਨੇ ਨਾਲ ਬਿਜਲੀ ਬੰਦ ਕਰ ਦਿੰਦਾ ਹੈ ਅਤੇ ਕਦੇ ਰਾਤ ਵੇਲੇ 6 ਤੋਂ 7 ਤੇ ਸਵੇਰੇ 4 ਤੋਂ 7 ਵਜੇ ਤੱਕ ਬਿਜਲੀ ਦੇ ਕੱਟ ਲਗਾ ਦਿੱਤੇ ਜਾਂਦੇ ਹਨ। ਇਸ ਨਾਲ ਲੋਕਾਂ ਦੇ ਘਰਾਂ ਦੇ ਕੰਮਕਾਜ, ਸਕੂਲ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਅਨੇਕਾਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਕੱਟਾਂ ਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਹੈ ਤੇ ਕਈ ਵਾਰ ਕੱਟਾਂ ਦੀ ਅਗਾਊ ਸੂਚਨਾ ਵੀ ਬਿਜਲੀ ਬੋਰਡ ਵਲੋਂ ਖਪਤਕਾਰਾਂ ਨਾਲ ਸਾਂਝੀ ਨਹੀਂ ਕੀਤੀ ਜਾਂਦੀ। ਪਿਛਲੇ ਤਿੰਨ ਦਿਨ ਤੋਂ ਬਿਜਲੀ ਸਿਰਫ ਰਾਤ 4 ਘੰਟੇ ਆਉਂਦੀ ਹੈ ਅਤੇ ਬਾਕੀ ਸਾਰਾ ਦਿਨ ਬੰਦ ਰਹਿੰਦੀ ਹੈ, ਇਸ ਨਾਲ ਛੋਟੇ ਉਦਯੋਗ ਬੁਰੀ ਤਰ੍ਹਾਂ ਠੱਪ ਹੋ ਗਏ ਹਨ ਤੇ ਆਮਦਨ ਦੇ ਸਰੋਤ ਨਾ ਹੋਣ ਕਾਰਨ ਉਹ ਬਿੱਲਾਂ ਦਾ ਭੁਗਤਾਨ ਵੀ ਨਹੀਂ ਕਰ ਸਕਦੇ। ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਹਦਾਇਤਾਂ ਕਰਕੇ ਸਰਹੱਦੀ ਤੇ ਦਿਹਾਤੀ ਖੇਤਰ ਅੰਦਰ ਬਿਜਲੀ ਦੇ ਕੱਟ ਬੰਦ ਕਰਵਾਏ ਜਾਣ, ਜਿਸ ਨਾਲ ਲੋਕਾਂ ਨੂੰ ਮੁਸ਼ਕਿਲ ਨਾ ਆ ਸਕੇ।