ਅਕਾਲੀ-ਭਾਜਪਾ ਗਠਜੋੜ ਪੰਜਾਬ ਨੂੰ ਤਰੱਕੀਆਂ ਦੀ ਲੀਹਾਂ ’ਤੇ ਲਿਆਵੇਗਾ-ਜਥੇ. ਕੁਲਜੀਤ ਸਿੰਘ ਮਜੈਲ
ਧਿਆਨਪੁਰ, 28 ਨਵੰਬਰ (ਕੁਲਦੀਪ ਸਿੰਘ ਸੋਨੂ)- ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਪਾਰਟੀ ਦਾ ਗਠਜੋੜ ਪੰਜਾਬ ਨੂੰ ਤਰੱਕੀਆਂ ਦੀ ਲੀਹਾਂ ’ਤੇ ਲੈ ਕੇ ਆਵੇਗਾ, ਇਸ ਗਠਜੋੜ ਹੋਣ ਨਾਲ ਪੰਜਾਬ ਵਾਸੀਆਂ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ ਨੇ ਕੀਤਾ ।
ਅ
ਅਜੇ ਪੁੱਤਰ ਦੇਵਰਾਜ ਵਾਸੀ ਬਟਾਲਾ ਤੇ ਗੁਰਪ੍ਰੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਦਾ ਸ਼ੁੱਭ ਵਿਆਹ ਹੋਇਆ।
29-11-2026
ਧਿਆਨਪੁਰ, 28 ਨਵੰਬਰ (ਕੁਲਦੀਪ ਸਿੰਘ ਸੋਨੂ)- ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਪਾਰਟੀ ਦਾ ਗਠਜੋੜ ਪੰਜਾਬ ਨੂੰ ਤਰੱਕੀਆਂ ਦੀ ਲੀਹਾਂ ’ਤੇ ਲੈ ਕੇ ਆਵੇਗਾ, ਇਸ ਗਠਜੋੜ ਹੋਣ ਨਾਲ ਪੰਜਾਬ ਵਾਸੀਆਂ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ ਨੇ ਕੀਤਾ । ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਹੋਣ ਦੀ ਪਿਛਲੇ ਲੰਮੇ ਸਮੋਂ ਤੋਂ ਪੰਜਾਬ ਵਾਸੀਆਂ ਦੀ ਮੰਗ ਸੀ। ਉਨ੍ਹਾਂ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਹੀ ਪੰਜਾਬ ਨੂੰ ਤਰੱਕੀਆਂ ਦੀ ਲੀਹਾਂ ’ਤੇ ਲੈ ਕੇ ਆ ਸਕਦੀ ਹੈ ਤੇ ਪੰਜਾਬ ਵਾਸੀ ਹੁਣ ਬੇਸਬਰੀ ਨਾਲ 2027 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਜ਼ਿਲਾ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਜ਼ਾਜਨ, ਹਲਕਾ ਪ੍ਰਧਾਨ ਹਰਸਿਮਰਤ ਸਿੰਘ ਬਾਜਵਾ ਵੈਰੋਕੇ, ਸਰਕਲ ਪ੍ਰਧਾਨ ਗੁਰਦੇਵ ਸਿੰਘ ਧਾਰੋਵਾਲੀ, ਸਰਕਲ ਪ੍ਰਧਾਨ ਬਲਿੰਦਰ ਸਿੰਘ ਢਿਲੋ ਢਿੱਲਵਾਂ, ਸਰਕਲ ਪ੍ਰਧਾਨ ਸਤਨਾਮ ਸਿੰਘ ਪਟਵਾਰੀ ਠੇਠਰਕੇ, ਕਬੱਡੀ ਕੋਚ ਜੱਗਾ ਸ਼ਿਕਾਰ, ਜਥੇ.ਬਲਕਾਰ ਸਿੰਘ ਚੈਨੇਵਾਲ, ਡਾ.ਬਲਰਾਜ ਸਿੰਘ ਕੋਟਲੀ, ਸਰਪੰਚ ਕਸ਼ਮੀਰ ਸਿੰਘ ਗੋਰਾਇਆ ਰਣਸੀਕਾਂ, ਸਰਪੰਚ ਤੇਜਬੀਰ ਸਿੰਘ ਡੇਰਾ ਪਠਾਣਾਂ, ਡਾ.ਕਮਲਜੀਤ ਸਿੰਘ ਉਦੋਵਾਲੀ, ਸੈਕਟਰੀ ਨਵਜੀਤ ਸਿੰਘ ਉਦੋਵਾਲੀ, ਜਥੇ. ਅਮਰਜੀਤ ਸਿੰਘ ਦੇਹੜ, ਬਲਾਕ ਪ੍ਰਧਾਨ ਰਜਿੰਦਰ ਸਿੰਘ ਵੈਰੋਕੇ, ਗੁਰਤੇਜ ਸਿੰਘ ਮਹਿਮੇਚੱਕ, ਸਰਪੰਚ ਹਰਜਿੰਦਰ ਸਿੰਘ ਗਿਲਾਵਾਲੀ, ਯੂਥ ਆਗੂ ਅਮਨਦੀਪ ਸਿੰਘ ਗਿੱਲਾਂਵਾਲੀ, ਜਸਪਾਲ ਸਿੰਘ ਰਾਏਚੱਕ, ਜਥੇਦਾਰ ਬਲਵਿੰਦਰ ਸਿੰਘ ਗਾਜੀ ਨੰਗਲ, ਸਰਪੰਚ ਧਰਮਿੰਦਰ ਸਿੰਘ ਬੱਬਾ ਰਾਏਚੱਕ, ਸੱਚਲ ਸਿੰਘ ਸੰਧੂਰਾਏ, ਪ੍ਰਦੀਪ ਸਿੰਘ, ਕਰਮਜੀਤ ਸਿੰਘ, ਮੈਂਬਰ ਦੀਦਾਰ ਸਿੰਘ ਰਾਏਚੱਕ, ਜਸਵੰਤ ਸਿੰਘ ਕਮਾਂਡਰ ਰਾਏਚੱਕ, ਕਸ਼ਮੀਰੀ ਲਾਲ ਸਰਪੰਚ ਬਸਤੀ ਬਾਜੀਗਰ ਤੇ ਗੁਰੂ ਸਾਹਿਬ ਸਿੰਘ ਰਾਏ ਚੱਕ ਆਦਿ ਹਾਜ਼ਰ ਸਨ।