ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ ਦੀ ਸਿਲਵਰ ਜੁਬਲੀ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਈ
ਕੋਟਲੀ ਸੂਰਤ ਮੱਲ੍ਹੀ, 28 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸੰਤ ਫਰਾਂਸਿਸ ਕਾਨਵੇੈਂਟ ਸਕੂਲ ਕੋਟਲੀ ਸੂਰਤ ਮੱਲੀ ਵਿਖੇ ਸਕੂਲ ਦੀ 25 ਸਾਲਾ ਸਿਲਵਰ ਜੁਬਲੀ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰਿੰਸੀਪਲ ਸਿਸਟਰ ਐਲੀਨਾ ਦੀ ਦੇਖ-ਰੇਖ ਹੇਠ ਅਤੇ ਡਾਇਰੈਕਟਰ ਫਾਦਰ ਜੈਕਬ ਜੋਨ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਵਿਚ ਡਾ: ਜੋਸ ਸਬੈਸਟੀਅਨ ਬਿਸ਼ਪ ਡਾਇਸਿਸ ਆਫ ਜਲੰਧਰ, ਫਾਦਰ ਮਾਈਕਲ ਵਿਕਰ ਜਨਰਲ, ਫਾਦਰ ਥੋਮਸ ਕੋਲਨਚਰੀ ਚੇਅਰਮੈਨ ਸਮੇਤ ਕਈ ਹੋਰਨਾ ਕਾਨਵੈਂਟ ਸਕੂਲਾਂ ਦੀਆਂ ਪ੍ਰਿੰਸੀਪਲ, ਸਿਸਟਰ ਤੇ ਫਾਦਰ ਡਾਇਰੈਕਟਰ ਨੇ ਸ਼ਮੂਲੀਅਤ ਕੀਤੀ।
ਕੋਟਲੀ ਸੂਰਤ ਮੱਲ੍ਹੀ, 28 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸੰਤ ਫਰਾਂਸਿਸ ਕਾਨਵੇੈਂਟ ਸਕੂਲ ਕੋਟਲੀ ਸੂਰਤ ਮੱਲੀ ਵਿਖੇ ਸਕੂਲ ਦੀ 25 ਸਾਲਾ ਸਿਲਵਰ ਜੁਬਲੀ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰਿੰਸੀਪਲ ਸਿਸਟਰ ਐਲੀਨਾ ਦੀ ਦੇਖ-ਰੇਖ ਹੇਠ ਅਤੇ ਡਾਇਰੈਕਟਰ ਫਾਦਰ ਜੈਕਬ ਜੋਨ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਵਿਚ ਡਾ: ਜੋਸ ਸਬੈਸਟੀਅਨ ਬਿਸ਼ਪ ਡਾਇਸਿਸ ਆਫ ਜਲੰਧਰ, ਫਾਦਰ ਮਾਈਕਲ ਵਿਕਰ ਜਨਰਲ, ਫਾਦਰ ਥੋਮਸ ਕੋਲਨਚਰੀ ਚੇਅਰਮੈਨ ਸਮੇਤ ਕਈ ਹੋਰਨਾ ਕਾਨਵੈਂਟ ਸਕੂਲਾਂ ਦੀਆਂ ਪ੍ਰਿੰਸੀਪਲ, ਸਿਸਟਰ ਤੇ ਫਾਦਰ ਡਾਇਰੈਕਟਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਬਿਸ਼ਪ ਡਾ: ਜੋਸ ਸਬੈਸਟੀਅਨ ਨੇ ਆਪਣੇ ਭਾਸ਼ਣ ਵਿੱਚ ਸਕੂਲ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਆਈਆਂ ਸ਼ਖ਼ਸੀਅਤਾਂ ਦਾ ਸਕੂਲ ਪ੍ਰਿੰਸੀਪਲ ਸਿਸਟਰ ਐਲੀਨਾ ਅਤੇ ਡਾਇਰੈਕਟਰ ਫਾਦਰ ਜੈਕਬ ਜੋਨ ਵਲੋ ਸਵਾਗਤ ਕਰਦਿਆਂ ਸਹਿਯੋਗ ਲਈ ਧੰਨਵਾਦ ਕੀਤਾ ਗਿਆ।