29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹੱਦਬੰਦੀ ਬਿੱਲ ਲੋਕਤੰਤਰ ਨੂੰ ਨਵੀਂ ਮਜ਼ਬੂਤੀ ਦੇਵੇਗਾ - ਐਡਵੋਕੇਟ ਤੁਸ਼ਾਰ ਮਿਨਹਾਸ

ਪਠਾਨਕੋਟ, 29 ਨਵੰਬਰ (ਸੰਧੂ)- ਐਡਵੋਕੇਟ ਤੁਸ਼ਾਰ ਮਿਨਹਾਸ ਨੇ ਕਿਹਾ ਕਿ ਹੱਦਬੰਦੀ ਬਿੱਲ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਇਕ ਅਹਿਮ ਫੈਸਲਾ ਸਾਬਤ ਹੋਵੇਗਾ । ਇਸ ਦਾ ਮੁੱਖ ਉਦੇਸ਼ ਆਬਾਦੀ ਦੇ ਆਧਾਰ ’ਤੇ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਦੀਆਂ ਹੱਦਾਂ ਅਤੇ ਨੁਮਾਇੰਦਗੀ ਦਾ ਨਵੇਂ ਸਿਰੇ ਤੋਂ ਨਿਰਧਾਰਨ ਕਰਨਾ ਹੈ ਤਾਂ ਜੋ ਹਰ ਖੇਤਰ ਨੂੰ ਉੱਚਿਤ ਨੁਮਾਇੰਦਗੀ ਮਿਲ ਸਕੇ।

Ad Position 21
No active advertisement
ਐਡਵੋਕੇਟ ਤੁਸ਼ਾਰ ਮਿਨਹਾਸ 30-11-2026
ਪਠਾਨਕੋਟ, 29 ਨਵੰਬਰ (ਸੰਧੂ)- ਐਡਵੋਕੇਟ ਤੁਸ਼ਾਰ ਮਿਨਹਾਸ ਨੇ ਕਿਹਾ ਕਿ ਹੱਦਬੰਦੀ ਬਿੱਲ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਇਕ ਅਹਿਮ ਫੈਸਲਾ ਸਾਬਤ ਹੋਵੇਗਾ । ਇਸ ਦਾ ਮੁੱਖ ਉਦੇਸ਼ ਆਬਾਦੀ ਦੇ ਆਧਾਰ ’ਤੇ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਦੀਆਂ ਹੱਦਾਂ ਅਤੇ ਨੁਮਾਇੰਦਗੀ ਦਾ ਨਵੇਂ ਸਿਰੇ ਤੋਂ ਨਿਰਧਾਰਨ ਕਰਨਾ ਹੈ ਤਾਂ ਜੋ ਹਰ ਖੇਤਰ ਨੂੰ ਉੱਚਿਤ ਨੁਮਾਇੰਦਗੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਕਈ ਖੇਤਰਾਂ ਦੀ ਆਬਾਦੀ ਵਿਚ ਵੱਡੇ ਬਦਲਾਅ ਆਏ ਹਨ ਤੇ ਸ਼ਹਿਰੀਕਰਨ ਕਾਰਨ ਨਵੇਂ ਸ਼ਹਿਰਾਂ ਦਾ ਵੀ ਵਿਸਥਾਰ ਹੋਇਆ ਹੈ । ਅਜਿਹੇ ਵਿਚ ਹੱਦਬੰਦੀ ਰਾਹੀਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਲੋੜਾਂ ਅਨੁਸਾਰ ਚੋਣ ਪ੍ਰਣਾਲੀ ਨੂੰ ਵਧੇਰੇ ਸੰਤੁਲਿਤ ਬਣਾਇਆ ਜਾ ਸਕੇਗਾ । ਇਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੰਸਦ ਤੇ ਵਿਧਾਨ ਸਭਾਵਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦਾ ਮੌਕਾ ਮਿਲੇਗਾ । ਐਡਵੋਕੇਟ ਤੁਸ਼ਾਰ ਮਿਨਹਾਸ ਨੇ ਕਿਹਾ ਕਿ ਹੱਦਬੰਦੀ ਦਾ ਇਕ ਅਹਿਮ ਪਹਿਲੂ ਮਹਿਲਾ ਰਾਖਵਾਂਕਰਨ ਵੀ ਹੈ । ਲੋਕ ਸਭਾ ਤੇ ਸੂਬਾਈ ਵਿਧਾਨ ਸਭਾਵਾਂ ਵਿਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਲਾਗੂ ਹੋਣ ਨਾਲ ਰਾਜਨੀਤੀ ਵਿਚ ਔਰਤਾਂ ਦੀ ਭਾਗੀਦਾਰੀ ਵਧੇਗੀ ਤੇ ਫੈਸਲਾ ਲੈਣ ਵਾਲੀਆਂ ਸੰਸਥਾਵਾਂ ਵਿਚ ਉਨ੍ਹਾਂ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਨਿਤਿਆਨੰਦ ਪੁਰੀ ਨੇ ਰਾਸ਼ਟਰੀ ਸੁਰੱਖਿਆ ਜਾਗਰਣ ਅਭਿਆਨ ਨੂੰ ਦਿੱਤਾ ਪੂਰਨ ਸਮਰਥਨ ਅਗਲੀ ਖ਼ਬਰ ਸਰਹੱਦੀ ਪਿੰਡ ਮਜੀਰੀ ਜੱਟਾਂ ਵਿਖੇ ਕਾਸੋ ਆਪ੍ਰੇਸ਼ਨ ਤਹਿਤ ਪੁਲਿਸ ਵਲੋਂ ਜਾਂਚ ਮੁਹਿੰਮ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਸੁ...
Ad Position 24