ਫ਼ਾਜ਼ਿਲਕਾ, 31 ਦਸੰਬਰ (ਦਵਿੰਦਰ ਪਾਲ ਸਿੰਘ)-ਅਟਲ ਸਿਮਿ੍ਤੀ ਵਰ੍ਹੇ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਫ਼ਾਜ਼ਿਲਕਾ ਵਿਚ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ | ਭਾਜਪਾ ਜ਼ਿਲ੍ਹਾ ਮਹਾ ਮੰਤਰੀ ਅਸ਼ਵਨੀ ਫੁਟੇਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿਚ ਭਾਰਤ ਸਰਕਾਰ ਦੇ ਸਾਬਕਾ ਉਪ ਚੇਅਰਮੈਨ,ਘਾਟ ਗਿੰਨਤੀ ਕਮਿਸ਼ਨ ਮਨਜੀਤ ਸਿੰਘ ਰਾਇ, ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਜਿਆਣੀ, ਰੰਜਮ ਕਾਮਰਾ , ਪ੍ਰਦੇਸ਼ ਭਾਜਪਾ ਦੇ ਸੀਨੀਅਰ ਆਗੂ ਦੁਰਗੇਸ਼ ਸ਼ਰਮਾ, ਮੇਅਰ ਵਿਮਲ ਠਠਈ, ਧਨਪਤ ਰਾਇ ਸਿਆਗ, ਵਿਸ਼ਨੂੰ ਭਗਵਾਨ ਡੇਲੂ, ਮੰਗਤ ਰਾਮ ਬਠਲਾ ਅਬੋਹਰ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਮੀਟਿੰਗ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕੀਤੀ | ਹਾਜ਼ਰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਰਾਇ ਨੇ ਕਿਹਾ ਕਿ ਸ਼ਰਧੇਯ ਅਟਲ ਬਿਹਾਰੀ ਵਾਜਪਾਈ ਦਾ ਜੀਵਨ ਰਾਸ਼ਟਰ ਸੇਵਾ, ਸੁਸ਼ਾਸਨ ਅਤੇ ਲੋਕਤੰਤਰਿਕ ਮੁੱਲਾਂ ਦਾ ਜੀਵੰਤ ਉਦਾਹਰਨ ਹੈ | ਉਨ੍ਹਾਂ ਕਿਹਾ ਕਿ ਅਟਲ ਜੀ ਦੀਆਂ ਨੀਤੀਆਂ ਅੱਜ ਵੀ ਦੇਸ਼ ਨੂੰ ਮਾਰਗਦਰਸ਼ਨ ਪ੍ਰਦਾਨ ਕਰ ਰਹੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ | ਅਬੋਹਰ ਮੀਟਿੰਗ ਵਿਚ ਦੁਰਗੇਸ਼ ਸ਼ਰਮਾ ਨੇ ਅਟਲ ਜੀ ਦੇ ਸੰਸਮਰਨ ਯਾਦ ਕਰਦਿਆਂ ਕਿਹਾ ਕਿ ਅਟਲ ਸਿਮਿ੍ਤੀ ਵਰ੍ਹੇ ਦੇ ਤਹਿਤ ਰਾਸ਼ਟਰ ਦੇ ਮਹਾਨ ਨੇਤਾ ਸ਼ਰਧੇਯ ਅਟਲ ਬਿਹਾਰੀ ਵਾਜਪਾਈ ਜੀ ਦੇ ਵਿਚਾਰਾਂ, ਮੁੱਲਾਂ ਅਤੇ ਸੁਸ਼ਾਸਨ ਦੀ ਵਿਰਾਸਤ ਨੂੰ ਯਾਦ ਕੀਤਾ ਜਾਂਦਾ ਹੈ | ਜ਼ਿਲ੍ਹਾ ਪ੍ਰਧਾਨ ਸ਼੍ਰੀ ਸੁਖਵਿੰਦਰ ਸਿੰਘ ਕੰਬੋਜ ਨੇ ਕਿਹਾ ਕਿ ਅਟਲ ਸਿਮਿ੍ਤੀ ਵਰ੍ਹੇ ਦੇ ਮਾਧਿਅਮ ਨਾਲ ਭਾਜਪਾ ਕਾਰਕੁਨਾਂ ਨੂੰ ਅਟਲ ਜੀ ਦੇ ਵਿਚਾਰਾਂ ਅਤੇ ਸਿਧਾਂਤਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ | ਸਾਬਕਾ ਕੈਬਿਨੇਟ ਮੰਤਰੀ ਸ਼੍ਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨੇ ਰਾਜਨੀਤੀ ਵਿਚ ਮਰਿਆਦਾ, ਸੰਵਾਦ ਅਤੇ ਰਾਸ਼ਟਰ ਹਿਤ ਨੂੰ ਸਰਵੋਪਰਿ ਰੱਖਿਆ, ਜੋ ਅੱਜ ਵੀ ਪ੍ਰਸੰਗਕ ਹੈ | ਮੀਟਿੰਗ ਵਿਚ ਅਸ਼ੋਕ ਜੈਰਥ, ਡਾਕਟਰ ਰਾਕੇਸ਼ ਗੁਪਤਾ, ਪੂਰਨ ਚੰਦ ਜਸੂਜਾ, ਮਨੋਜ ਝਿੰਝਾ, ਕਿ੍ਸ਼ਨ ਲਾਲ ਹੀਰਾਵਾਲੀ, ਦਰਸ਼ਨ ਲਾਲ ਵਧਵਾ, ਮੰਡਲ ਪ੍ਰਧਾਨ ਛਿੰਦਰਪਾਲ ਮੁੱਤੀ, ਸੰਦੀਪ ਮਲਹੂਜਾ, ਪਰਮਜੀਤ ਸ਼ੇਰਾ, ਰਮੇਸ਼ ਗਾਂਧੀ, ਗੁਰਮੁਖ ਸਿੰਘ, ਕੁਲਦੀਪ ਘੋੜੇਲਾ, ਅੰਕੁਸ਼ ਫੁਟੇਲਾ, ਰਮੇਸ਼ ਵਰਮਾ, ਰੀਗਲ ਗੋਇਲ,ਵਕੀਲ ਰਾਕੇਸ਼ ਖਟੀਕ ਸੁਨੀਲ ਕਸ਼ਯਪ, ਸਨੀ ਸਰੋਵਾ, ਅਸ਼ੋਕ ਪ੍ਰਣਾਮੀ, ਗੁਲਸ਼ਨ ਭਾਟੀਆ, ਰਾਮ ਕਿ੍ਸ਼ਨ ਗੁਪਤਾ ਸਮੇਤ ਜ਼ਿਲ੍ਹਾ ਪਦ-ਅਧਿਕਾਰੀ, ਮੰਡਲ ਅਧਿਅਕਸ਼, ਮੋਰਚਾ ਪ੍ਰਭਾਰੀ ਅਤੇ ਵੱਡੀ ਗਿਣਤੀ ਵਿਚ ਭਾਜਪਾ ਕਾਰਕੁਨ ਹਾਜ਼ਰ ਸਨ |