01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨਹਿਰ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਅਬੋਹਰ, 1 ਅਗਸਤ (ਵਿਵੇਕ ਹੂੜੀਆ)-ਪਿੰਡ ਵਰਿਆਮ ਖੇੜਾ ਦੇ ਨੇੜੇ ਲੰਬੀ ਮਾਈਨਰ ਨਹਿਰ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਲਾਸ਼ ਪੂਰੀ ਤਰ੍ਹਾਂ ਨਗਨ ਹਾਲਤ ਵਿਚ ਸੀ ਅਤੇ 4-5 ਦਿਨ ਪੁਰਾਣੀ ਹੋਣ ਕਰਕੇ ਗਲ-ਸੜ ਚੁੱਕੀ ਸੀ, ਜਿਸ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।

Ad Position 21
No active advertisement
ਅਜੀਤ ਡੈਸਕ 02-08-2026
ਅਬੋਹਰ, 1 ਅਗਸਤ (ਵਿਵੇਕ ਹੂੜੀਆ)-ਪਿੰਡ ਵਰਿਆਮ ਖੇੜਾ ਦੇ ਨੇੜੇ ਲੰਬੀ ਮਾਈਨਰ ਨਹਿਰ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਲਾਸ਼ ਪੂਰੀ ਤਰ੍ਹਾਂ ਨਗਨ ਹਾਲਤ ਵਿਚ ਸੀ ਅਤੇ 4-5 ਦਿਨ ਪੁਰਾਣੀ ਹੋਣ ਕਰਕੇ ਗਲ-ਸੜ ਚੁੱਕੀ ਸੀ, ਜਿਸ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਜਾਣਕਾਰੀ ਦਿੰਦਿਆਂ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਦੇ ਬਿੱਟੂ ਨਰੂਲਾ ਨੇ ਦੱਸਿਆ ਕਿ ਰਾਹਗੀਰਾਂ ਦੀ ਸੂਚਨਾ ’ਤੇ ਉਹ ਆਪਣੇ ਸਾਥੀ ਸੋਨੂੰ ਗਰੋਵਰ ਨਾਲ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਚੌਂਕੀ ਪੱਟੀ ਸਦੀਕ ਦੇ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਪਛਾਣ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ ਅਤੇ ਆਸ-ਪਾਸ ਦੇ ਪਿੰਡਾਂ ਵਿਚ ਸੂਚਨਾ ਭੇਜ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸਾ ਪੀੜਤਾਂ ਲਈ ‘ਪੀ.ਐੱਮ-ਰਾਹਤ ਯੋਜਨਾ’ ਦਾ ਲਾਭ ਲਿਆ ਜਾਵੇ-ਆਰ.ਟੀ.ਓ. ਗੁਰਪ੍ਰੀਤ ਸਿੰਘ ਥਿੰਦ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੁਸ਼ਤੀ ’ਚ ਜਿੱਤੇ 7 ਸੋਨ ਤਗਮੇ
Ad Position 24
No active advertisement