ਵਿਧਾਇਕ ਗੋਲਡੀ ਕੰਬੋਜ ਵਲੋਂ ਅਰਨੀਵਾਲਾ ਬਲਾਕ ’ਚ 15 ਕਰੋੜ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ
ਮੰਡੀ ਅਰਨੀਵਾਲਾ , 1 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਅਰਨੀਵਾਲਾ ਬਲਾਕ ਦੇ ਵੱਖ-ਵੱਖ ਪਿੰਡਾਂ ’ਚ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੰਮਾਂ ਦੇ ਉਦਘਾਟਨ ਕੀਤੇ ਅਤੇ ਕਈ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਨੇ ਆਪਣੇ ਭਾਸ਼ਨ ਵਿਚ ਸਾਰੀਆਂ ਵੱਖ-ਵੱਖ ਪਿੰਡਾਂ ’ਚ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਹੈ ਅਤੇ ਲੋਕਾਂ ਨੂੰ ਬਿਜਲੀ ਸਪਲਾਈ 24 ਘੰਟੇ ਦਿੱਤੀ ਹੈ।
ਮੰਡੀ ਅਰਨੀਵਾਲਾ , 1 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਅਰਨੀਵਾਲਾ ਬਲਾਕ ਦੇ ਵੱਖ-ਵੱਖ ਪਿੰਡਾਂ ’ਚ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੰਮਾਂ ਦੇ ਉਦਘਾਟਨ ਕੀਤੇ ਅਤੇ ਕਈ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਨੇ ਆਪਣੇ ਭਾਸ਼ਨ ਵਿਚ ਸਾਰੀਆਂ ਵੱਖ-ਵੱਖ ਪਿੰਡਾਂ ’ਚ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਹੈ ਅਤੇ ਲੋਕਾਂ ਨੂੰ ਬਿਜਲੀ ਸਪਲਾਈ 24 ਘੰਟੇ ਦਿੱਤੀ ਹੈ। ਕਿਸਾਨਾਂ ਦੀ ਸਹੂਲਤ ਲਈ ਪੱਕੇ ਖਾਲ਼ੇ ਅਤੇ ਨਹਿਰਾਂ ਬਣਾ ਕੇ ਦਿੱਤੀਆਂ ਹਨ। ਸਿਹਤ ਸਹੂਲਤਾਂ ਲਈ ਹਰ ਵਿਅਕਤੀ ਨੂੰ 10 ਲੱਖ ਰੁਪਏ ਦਾ ਇਲਾਜ ਮੁਫ਼ਤ ਦਿੱਤਾ ਗਿਆ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਤੁਹਾਡੇ ਇਲਾਜ ਤੇ ਪੈਸੇ ਸਰਕਾਰ ਖ਼ਰਚ ਰਹੀ ਹੈ। ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਹਲਕੇ ਦੇ ਵਿਚ ਸੜਕਾਂ ਵੀ ਬਣਾ ਕੇ ਦਿੱਤੀਆਂ ਗਈਆਂ ਹਨ ਅਤੇ ਰਹਿੰਦੀਆਂ ਸੜਕਾਂ ਦਾ ਕੰਮ ਅਗਸਤ ਮਹੀਨੇ ਵਿਚ ਸ਼ੁਰੂ ਕੀਤਾ ਜਾਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਮਾਹੂਆਣਾ ਬੋਦਲਾ ਵਿਚ ਸੜਕ ਦਾ ਉਦਘਾਟਨ ਕੀਤਾ, ਚਾਹਲਾਂ ਵਿਚ ਸੜਕ ਦਾ ਉਦਘਾਟਨ, ਇਸਲਾਮ ਵਾਲਾ ਵਿਚ ਮੰਡੀ ਅਤੇ ਮੰਦਰ ਦੇ ਸ਼ੈੱਡ ਦਾ ਉਦਘਾਟਨ, ਟਾਹਲੀ ਵਾਲਾ ਜੱਟਾਂ ਵਿਚ ਬੱਸ ਸਟੈਂਡ ਦਾ ਨੀਂਹ ਪੱਥਰ, ਬੁਰਜ ਹਨੂਮਾਨਗੜ੍ਹ ਵਿਚ ਨਿਕਾਸੀ ਪਾਣੀ ਪਾਈਪ ਲਾਇਨ ਦਾ ਉਦਘਾਟਨ, ਕੁਹਾੜਿਆਂ ਵਾਲੀ ਵਿਚ ਨਵੇਂ ਜਲ ਘਰ ਅਤੇ ਮੰਡੀ ਦਾ ਉਦਘਾਟਨ, ਮੁਰਾਦ ਵਾਲਾ ਦਲ ਸਿੰਘ ਵਿਚ ਖਾਲ ਦਾ ਉਦਘਾਟਨ ਅਤੇ ਰੱਤਾ ਟਿੱਬਾ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਅਤੇ ਢਿੱਪਾਵਾਲੀ ਵਿਚ ਨਿਕਾਸੀ ਪਾਈਪ ਦਾ ਉਦਘਾਟਨ, ਇਸ ਤੋਂ ਇਲਾਵਾ ਪਾਕਾਂ ਵਿਚ ਨਿਕਾਸੀ ਪਾਈਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹੈਪੀ ਸੰਧੂ ਜੌੜਕੀ, ਬੱਬੀ ਵਾਂਦਰ, ਨੈਬ ਸਿੰਘ ਢਿੱਲੋਂ, ਮਨਦੀਪ ਸਿੰਘ ਢਿਪਾ ਵਾਲੀ, ਗੁਰਪ੍ਰੀਤ ਸਿੰਘ ਬਰਾੜ ਬੰਨਾਵਾਲਾ, ਹਰਮੀਤ ਸਿੰਘ ਪਿੰਕੂ ਸਰਾਂ, ਕੈਪਟਨ ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਝੁਲਾਰਾ, ਯਾਦਵਿੰਦਰ ਸਿੰਘ, ਨਰਿੰਦਰ ਸਿੰਘ ਬਜਾਜ, ਗੁਰਵੀਰ ਸਿੰਘ ਗੋਰਾ ਚਹਿਲ, ਹੈਪੀ ਵਾਂਦਰ, ਸ਼ੀਸ਼ਪਾਲ ਗਰੇਵਾਲ, ਪਿੰਕੀ, ਭੋਲਾ, ਰਣਧੀਰ ਸਿੰਘ, ਨਿੱਕਾ, ਕਿਰਪਾਲ ਸਿੰਘ ਅਤੇ ਹੋਰ ਵੀ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।