10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਅਕਾਲੀ ਆਗੂ ਬਲਵਿੰਦਰ ਸਿੰਘ ਖ਼ਾਲਸਾ ਨੇ ਵਾਰਡ ਨੰਬਰ 21 ਤੋਂ ਨਗਰ ਨਿਗਮ ਚੋਣ ਲੜਨ ਦਾ ਕੀਤਾ ਐਲਾਨ

Ad Position 21
No active advertisement
ਅਜੀਤ ਡੈਸਕ 03-01-2026
ਅਬੋਹਰ, 2 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਖ਼ਾਲਸਾ ਨੇ ਅਬੋਹਰ ਨਗਰ ਨਿਗਮ ਦੀਆਂ ਆਗਾਮੀ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 21 ਤੋਂ ਕੌਂਸਲਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਬਲਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਸਾਥੀਆਂ ਤੇ ਰਿਸ਼ਤੇਦਾਰਾਂ ਨਾਲ ਵਿਚਾਰ ਉਪਰੰਤ ਵਾਰਡ ਨੰਬਰ 21 ਧਰਮ ਨਗਰੀ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਪਰ ਹਾਲੇ ਇਹ ਸਪੱਸ਼ਟ ਨਹੀਂ ਉਹ ਕਿਹੜੀ ਪਾਰਟੀ ਵਲੋਂ ਚੋਣ ਮੈਦਾਨ 'ਚ ਉੱਤਰਨਗੇ ਜਦ ਕਿ ਉਨ੍ਹਾਂ ਦਾ ਵਾਰਡ ਜਰਨਲ ਇਸਤਰੀ ਲਈ ਰਾਖਵਾਂ ਹੈ | ਜਿਸ ਤਹਿਤ ਉਹ ਆਪਣੀ ਧਰਮ ਪਤਨੀ ਨੂੰ ਚੋਣ ਮੈਦਾਨ 'ਚ ਉਤਾਰਨਗੇ | ਉਨ੍ਹਾਂ ਅਬੋਹਰ ਸ਼ਹਿਰ ਵਿਚ ਹੋਈ ਵਾਰਡਬੰਦੀ ਨਾਲ ਵੀ ਵੱਡੇ ਪੱਧਰ 'ਤੇ ਕੀਤੀ ਛੇੜਛਾੜ ਨੂੰ ਗ਼ਲਤ ਕਰਾਰ ਦਿੱਤਾ ਪਰ ਫਿਰ ਵੀ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਅਤੇ ਯਕੀਨਨ ਇਸ ਵਾਰ ਵਾਰਡ ਨੰਬਰ 21 ਤੋਂ ਨਗਰ ਨਿਗਮ ਅਬੋਹਰ ਦੀ ਚੋਣ ਜ਼ਰੂਰ ਲੜਨਗੇ | ਉਨ੍ਹਾਂ ਨਾਲ ਹਰ ਸਿਆਸੀ ਪਾਰਟੀ ਦੇ ਆਗੂ ਰਾਬਤਾ ਕਰ ਰਹੇ ਹਨ ਤੇ ਹਰ ਸਿਆਸੀ ਪਾਰਟੀ ਲਈ ਉਨ੍ਹਾਂ ਦੇ ਦਰਵਾਜ਼ੇ ਖੁੱਲੇ੍ਹ ਹਨ | ਜਿਸ ਦਾ ਫ਼ੈਸਲਾ ਉਹ ਆਪਣੇ ਸਾਥੀ ਵਰਕਰਾਂ ਤੇ ਪਰਿਵਾਰਕ ਮੈਂਬਰਾਂ ਦੀ ਸਲਾਹ ਉਪਰੰਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਡੱਬਵਾਲਾ ਕਲਾਂ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਗਰਾਮ ਨਿਆਂਲਿਆਂ ਦੇ ਵਿਰੋਧ 'ਚ ਫ਼ਿਰੋਜ਼ਪੁਰ ਦੇ ਵਕੀਲ ਹੜਤਾਲ 'ਤੇ ਰਹੇ
Ad Position 24