10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬਾਰ ਐਸੋਸੀਏਸ਼ਨ ਅਬੋਹਰ ਨੇ ਨਵੇਂ ਸਾਲ ਦੀ ਆਮਦ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Ad Position 21
No active advertisement
ਅਜੀਤ ਡੈਸਕ 03-01-2026
ਅਬੋਹਰ, 2 ਜਨਵਰੀ (ਸੁਖਜੀਤ ਸਿੰਘ ਬਰਾੜ)-ਸਥਾਨਕ ਬਾਰ ਐਸੋਸੀਏਸ਼ਨ ਵਲੋਂ ਨਵਾਂ ਸਾਲ ਸ਼ੁਰੂ ਹੋਣ ਦੇ ਸੰਬੰਧ 'ਚ ਬਾਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ | ਪਾਠ ਦੇ ਭੋਗ ਉਪਰੰਤ ਗੁਰੂ ਦਾ ਅਤੁੱਟ ਲੰਗਰ ਵੀ ਲਗਾਇਆ | ਇਸ ਮੌਕੇ ਬਾਰ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸੀਨੀਅਰ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ, ਜੱਜ ਸਤੀਸ਼ ਕੁਮਾਰ ਸ਼ਰਮਾ, ਜੱਜ ਚੇਤਨ ਸ਼ਰਮਾ, ਜੱਜ ਜਗਵਿੰਦਰ ਸਿੰਘ, ਜੱਜ ਸੁਖਮਨਦੀਪ ਸਿੰਘ, ਜੱਜ ਨੀਤਿਨ ਗਰਗ, ਜੱਜ ਮੈਡਮ ਆਰਜ਼ੂ ਗਿੱਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਸੈਕਟਰੀ ਅੰਮਿ੍ਤਪਾਲ ਸਿੰਘ ਤਿੰਨਾ, ਜੁਆਇੰਟ ਸੈਕਟਰੀ ਅਨੁਜ ਚੌਧਰੀ, ਖ਼ਜ਼ਾਨਚੀ ਪਵਨ ਕੁਮਾਰ, ਸਾਬਕਾ ਪ੍ਰਧਾਨ ਆਰ. ਐੱਸ. ਫੋਰ, ਲਖਵਿੰਦਰ ਸਿੰਘ ਸਿੱਧੂ, ਮਨਜੀਤ ਜਸੂਜਾ, ਸੁਖਪਾਲ ਸਿੰਘ ਸਿੱਧੂ, ਸਿਕੰਦਰ ਸਿੰਘ ਬਰਾੜ, ਰਾਹਤ ਸਿੱਧੂ ਆਦਿ ਸਮੇਤ ਵੱਡੀ ਗਿਣਤੀ 'ਚ ਵਕੀਲ ਭਾਈਚਾਰਾ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਾਲ 2025 'ਚ ਅਬੋਹਰ ਦੇ ਜੂਡੋ ਤੇ ਕੁਰਾਸ਼ ਖਿਡਾਰੀਆਂ ਨੇ ਰਾਸ਼ਟਰੀ ਪੱਧਰ 'ਤੇ 6 ਅਤੇ ਰਾਜ ਪੱਧਰ 'ਤੇ 45 ਤਗਮੇ ਜਿੱਤੇ... ਅਗਲੀ ਖ਼ਬਰ ਪਿੰਡ ਡੱਬਵਾਲਾ ਕਲਾਂ 'ਚ ਨਗਰ ਕੀਰਤਨ ਸਜਾਇਆ
Ad Position 24