ਮੰਡੀ ਲਾਧੂਕਾ, 2 ਜਨਵਰੀ (ਰਾਕੇਸ਼ ਛਾਬੜਾ)-ਮੰਡੀ ਦੀ ਪੰਚਾਇਤ ਨੇ ਗੰਦਗੀ ਨਾਲ ਭਰੇ ਖ਼ਾਲੀ ਪਲਾਟਾਂ ਦੀ ਸਫ਼ਾਈ ਕਰਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ ਪਿ੍ੰਸ ਨੇ ਕਿਹਾ ਹੈ ਮੰਡੀ ਨੂੰ ਗੰਦਗੀ ਮੁਕਤ ਕਰਨ ਲਈ ਖ਼ਾਲੀ ਪਲਾਟਾਂ 'ਚ ਪਈ ਗੰਦਗੀ ਨੂੰ ਸਾਫ਼ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਹੈ ਇਸ ਮੁਹਿੰਮ ਦੇ ਤਹਿਤ ਮੰਡੀ ਦੇ ਵਾਰਡ ਨੰਬਰ 4 ਵਿਚ ਖ਼ਾਲੀ ਪਏ ਪਲਾਟ 'ਚੋਂ ਗੰਦਗੀ ਦੀ ਸਫ਼ਾਈ ਕਰਵਾ ਕੇ ਗੰਦਗੀ ਮੁਕਤ ਕੀਤਾ ਗਿਆ ਹੈ | ਉਨ੍ਹਾਂ ਨੇ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਹੈ ਸਫ਼ਾਈ ਨੂੰ ਬਰਕਰਾਰ ਰੱਖਣ ਲਈ ਗੰਦਗੀ ਫੈਲਾਉਣ ਤੋਂ ਗੁਰੇਜ਼ ਕਰਨ | ਉਨ੍ਹਾਂ ਨੇ ਕਿਹਾ ਹੈ ਮੰਡੀ ਦੇ ਸ਼ਹੀਦ ਭਗਤ ਸਿੰਘ ਚੌਕ ਨੂੰ ਸਾਫ਼ ਕੀਤਾ ਗਿਆ ਸੀ ਪਰ | ਪਰ ਹੁਣ ਫਿਰ ਕੁੱਝ ਲੋਕਾਂ ਵਲੋਂ ਚੌਕ 'ਚ ਗੰਦਗੀ ਫੈਲਾਈ ਜਾ ਰਹੀ ਹੈ, ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਹੈ ਇਹ ਚੌਕ ਜਿਹੜਾ ਕਿ ਸਮਾਜਿਕ, ਸਿਆਸੀ ਤੇ ਵਪਾਰਕ ਸਰਗਰਮੀਆਂ ਦਾ ਕੇਂਦਰ ਹੈ, ਨੂੰ ਹਰ ਹਾਲ ਸਾਫ਼ ਸੁਥਰਾ ਰੱਖਣ | ਉਨ੍ਹਾਂ ਨੇ ਕਿਹਾ ਹੈ ਮੰਡੀ ਨੂੰ ਸਾਫ਼ ਸੁਥਰਾ ਬਣਾਈ ਰੱਖਣ ਲਈ ਇਕ ਮਾਸਟਰ ਪ੍ਰੋਗਰਾਮ ਬਣਾਇਆ ਜਾਵੇਗਾ | ਇਸ ਮੌਕੇ ਮੰਡੀ ਦੇ ਪੰਚ ਰਮਨ ਨਰੂਲਾ, ਸ਼ਾਮ ਲਾਲ ਛਾਬੜਾ, ਸੁਰਿੰਦਰ ਕੰਬੋਜ ਜ਼ਿਮੀਂਦਾਰਾ ਪੈਸਟੀਸਾਈਡ, ਜੰਗੀਰ ਚੰਦ ਕੰਬੋਜ, ਤੀਰਥ ਵਢੇਰਾ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ |