07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮੁਫ਼ਤ ਅੱਖਾਂ ਦਾ ਜਾਂਚ ਅਤੇ ਆਪ੍ਰੇਸ਼ਨ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 04-01-2026
ਫ਼ਾਜ਼ਿਲਕਾ, 3 ਜਨਵਰੀ (ਦਵਿੰਦਰ ਪਾਲ ਸਿੰਘ)- ਸਵਰਗੀ ਲਾਲਾ ਮੁਨਸ਼ੀ ਰਾਮ ਅਗਰਵਾਲ ਦੀ ਯਾਦ ਵਿਚ ਸ੍ਰੀ ਅਗਰਵਾਲ ਸਭਾ ਫ਼ਾਜ਼ਿਲਕਾ ਅਤੇ ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਅੱਜ 4 ਜਨਵਰੀ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਸਭਾ ਦੇ ਸਰਪ੍ਰਸਤ ਸੁਸ਼ੀਲ ਗੁਪਤਾ ਅਤੇ ਪ੍ਰਧਾਨ ਨਰਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਕੈਂਪ ਸਭਾ ਵਲੋਂ ਸੰਚਾਲਿਤ ਸ੍ਰੀ ਅਗਰਵਾਲ ਕਮਿਊਨਿਟੀ ਹਾਲ, ਰਾਜਾ ਸਿਨੇਮਾ ਦੇ ਸਾਹਮਣੇ ਲਗਾਇਆ ਜਾਵੇਗਾ | ਕੈਂਪ ਵਿਚ ਸੰਤ ਤਿ੍ਵੇਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਰਾਮਪੁਰਾ ਫੂਲ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰੇਗੀ ਅਤੇ ਉਨ੍ਹਾਂ ਵਿਚੋਂ ਅਪਰੇਸ਼ਨ ਦੇ ਯੋਗ ਪਾਏ ਗਏ ਮਰੀਜ਼ਾਂ ਨੂੰ ਅਪਰੇਸ਼ਨ ਲਈ ਰਾਮਪੁਰਾ ਫੂਲ ਲਿਜਾਇਆ ਜਾਵੇਗਾ | ਕੈਂਪ ਵਿਚ ਚੁਣੇ ਗਏ ਮਰੀਜ਼ਾਂ ਦੇ ਅਪਰੇਸ਼ਨ ਬਿਨਾਂ ਟਾਂਕੇ ਅਤੇ ਚੀਰੇ ਦੇ ਕੀਤੇ ਜਾਣਗੇ | ਕੈਂਪ ਦੇ ਆਯੋਜਨ ਵਿਚ ਸ਼੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਸਰਪ੍ਰਸਤ ਸੁਸ਼ੀਲ ਗੁਪਤਾ, ਅਸ਼ੋਕ ਕਾਂਸਲ, ਕੌਂਸਲਰ ਡਾ. ਰਾਕੇਸ਼ ਗੁਪਤਾ, ਸਰਵਣ ਮਿੱਤਲ, ਪ੍ਰਧਾਨ ਨਰਿੰਦਰ ਅਗਰਵਾਲ, ਜਨਰਲ ਸਕੱਤਰ ਅਨਿਲ ਅਗਰਵਾਲ, ਮਨੋਜ ਕੁਮਾਰ ਗੁਪਤਾ, ਕੈਸ਼ੀਅਰ ਤਰਸੇਮ ਅਗਰਵਾਲ, ਪ੍ਰੋਜੈਕਟ ਚੇਅਰਮੈਨ ਭਾਰਤ ਭੂਸ਼ਨ ਗਰਗ, ਕੋ-ਚੇਅਰਮੈਨ ਸੁਰੇਸ਼ ਗਰਗ, ਸੁਭਾਸ਼ ਗੁਪਤਾ, ਰਾਜਕੁਮਾਰ ਗਰਗ, ਸਤੀਸ਼ ਸਿੰਗਲਾ, ਪੰਕਜ ਗਰਗ, ਵਿਪਿਨ ਸਿੰਗਲਾ, ਸੁਨੀਲ ਸਿੰਗਲਾ, ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸੁਰਿੰਦਰ ਕੁਮਾਰ ਅਹੂਜਾ, ਉਪ-ਪ੍ਰਧਾਨ ਧਰਮ ਚੰਦ ਜਿੰਦਲ, ਸਕੱਤਰ ਗਿਰਧਾਰੀ ਲਾਲ ਅਗਰਵਾਲ, ਕੈਸ਼ੀਅਰ ਵਿਨੋਦ ਕੁਮਾਰ ਬਾਂਸਲ ਅਤੇ ਹੋਰ ਮੈਂਬਰ ਸਹਿਯੋਗ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਅਬੋਹਰ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ
Ad Position 24