ਫ਼ਾਜ਼ਿਲਕਾ, 3 ਜਨਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਇਕ ਘਰ ਤੋਂ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਗਨਦੀਪ ਉਰਫ਼ ਜੰਬੋ ਪੱਤਰ ਅਮਰੀਕ ਸਿੰਘ ਵਾਸੀ ਰਾਧਾ ਸਵਾਮੀ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 1 ਜਨਵਰੀ 2026 ਨੂੰ ਉਹ ਘਰ ਹਾਜ਼ਰ ਨਹੀਂ ਸੀ ਤਾਂ ਅਣਪਛਾਤੇ ਚੋਰ ਘਰ ਵਿਚੋਂ ਕਮਰੇ ਦੇ ਤਾਲੇ ਤੋੜ ਕੇ ਕੰਨਾਂ ਦੇ ਟਾਪਸ, 7 ਗਰਾਮ ਸੋਨਾ, ਸੋਨੇ ਦਾ ਕੜਾ ਵਜ਼ਨੀ 2 ਤੋਲੇ, 2 ਬੱਚਿਆਂ ਦੇ ਚਾਂਦੀ ਦੇ ਕੜੇ ਅਤੇ 70000 ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ | ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |