ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੰਦਰ ਰਾਤਰੀ ਦੇ ਸਮਾਗਮ ਬੜੇ ਸ਼ਰਧਾਪੂਰਵਕ ਮਨਾਏ ਗਏ | ਸ਼ਾਮ ਨੂੰ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਉਪਰੰਤ ਭਾਈ ਜਸਪ੍ਰੀਤ ਸਿੰਘ, ਬੀਬੀ ਤਿ੍ਪਤ ਕੌਰ 'ਤੇ ਹਜ਼ੂਰੀ ਕਥਾ ਵਾਚਕ 'ਤੇ ਭਾਈ ਹਰਸਿਮਰਨਜੀਤ ਸਿੰਘ ਨੇ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦਿਆਂ ਬਾਬਾ ਦੀਪ ਸਿੰਘ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਭਾਰੀ ਗਿਣਤੀ ਅੰਦਰ ਸੰਗਤਾਂ ਗੁਰੂਘਰ ਨਤਮਸਤਕ ਹੋਣ ਪੁੱਜੀਆਂ | ਇਨ੍ਹਾਂ ਸਮਾਗਮਾਂ ਅੰਦਰ ਡਾ.ਬਲਬੀਰ ਸਿੰਘ, ਪਰਮਜੀਤ ਸਿੰਘ ਫਾਰਮਾਸਿਸਟ, ਦਵਿੰਦਰ ਸਿੰਘ ਅਹੂਜਾ, ਅਮਰਜੀਤ ਸਿੰਘ ਸੰਧੂ, ਮਨਜੀਤ ਸਿੰਘ ਬਾਂਗਾਂ, ਗੁਰਮੀਤ ਸਿੰਘ ਪਰੂਥੀ, ਨਰੈਣ ਸਿੰਘ ਬੈਂਕ ਵਾਲੇ, ਪਰਮਜੀਤ ਸਿੰਘ ਬੈਂਕ ਵਾਲੇ, ਅਮਰੀਕ ਸਿੰਘ, ਪਰਮਜੀਤ ਸਿੰਘ ਪਟਵਾਰੀ, ਮਨਦੀਪ ਕੰਬੋਜ, ਜਰਨੈਲ ਸਿੰਘ, ਪ੍ਰੀਤਮ ਸਿੰਘ, ਹਰਮਿੰਦਰ ਸਿੰਘ, ਮਾਸਟਰ ਸਹਿਜਪਾਲ ਸਿੰਘ, ਅਮਨ ਦੁਰੇਜਾ ਆਦਿ ਨੇ ਪੂਰਨ ਸੇਵਾ ਨਿਭਾਈ |