ਅਬੋਹਰ, 28 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਧਾਰ ਅਬੋਹਰ ਹਲਕੇ ਵਿਚ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ | ਇਸੇ ਕੜੀ ਤਹਿਤ ਅਬੋਹਰ ਦੇ ਵਾਰਡ ਨੰਬਰ 44 ਵਿਚ ਅਕਾਲੀ ਆਗੂ ਰਮਨ ਬਿਸ਼ਨੋਈ, ਬੱਬਲ ਬੁੱਟਰ ਅਤੇ ਰਵਿੰਦਰ ਸਿੱਧੂ ਦੀ ਪੇ੍ਰਰਨਾ ਸਦਕਾ ਅੰਗਰੇਜ਼ ਸਿੰਘ, ਸੁਖਵਿੰਦਰ ਸਿੰਘ ਨਿੱਕਾ, ਨਿਸ਼ਾਨ ਸਿੰਘ ਸਫ਼ਰੀ, ਮਿਥੁਨ ਸਿੰਘ, ਕੁਲਜੀਤ ਸਿੰਘ, ਤਰਸੇਮ ਸਿੰਘ, ਰਾਹੁਲ, ਗੋਰਾ ਜਸ਼ਨ ਅਤੇ ਕਾਰਜ ਸਿੰਘ ਸਮੇਤ ਦਰਜਨਾਂ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਮੂਲੀਅਤ ਕੀਤੀ | ਜਿਨ੍ਹਾਂ ਨੂੰ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਨੇ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ ਅਤੇ ਬਣਦਾ ਮਾਨ ਸਨਮਾਨ ਦਿੱਤੇ ਜਾਣ ਦਾ ਵਿਸ਼ਵਾਸ ਵੀ ਦਿਵਾਇਆ | ਹੈਰੀ ਸੰਧੂ ਨੇ ਕਿਹਾ ਕਿ ਨੌਜਵਾਨਾਂ ਦਾ ਅਕਾਲੀ ਦਲ ਨਾਲ ਜੁੜਨਾ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੇ ਹੱਕਾਂ ਲਈ ਕੀਤੀ ਜਾ ਰਹੀ ਲੜਾਈ 'ਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ | ਇਸ ਸਮਾਗਮ ਦੌਰਾਨ ਯੂਥ ਆਗੂ ਸਾਹਿਲ ਛਾਬੜਾ, ਅਕਾਲੀ ਆਗੂ ਰਮਨ ਬਿਸ਼ਨੋਈ, ਰਵਿੰਦਰ ਸਿੱਧੂ, ਸਤਿੰਦਰ ਸੱਤਾ ਸਮੇਤ ਸ਼੍ਰੋਮਣੀ ਅਕਾਲੀ ਦਲ ਕਈ ਵਰਕਰ ਹਾਜ਼ਰ ਸਨ |