25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਐੱਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਰਾਸ਼ਟਰੀ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 31-01-2026
ਫ਼ਾਜ਼ਿਲਕਾ, 30 ਜਨਵਰੀ (ਅਮਰਜੀਤ ਸ਼ਰਮਾ)-ਐੱਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ 'ਮੇਰਾ ਯੁਵਾ ਭਾਰਤ' ਫ਼ਾਜ਼ਿਲਕਾ/ਫ਼ਿਰੋਜ਼ਪੁਰ (ਯੁਵਾ ਮਾਮਲੇ ਤੇ ਖੇਡ ਮੰਤਰਾਲਾ, ਭਾਰਤ ਸਰਕਾਰ) ਵਲੋਂ ਰਾਸ਼ਟਰੀ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਤੇ ਲੋਕਤੰਤਰ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਸੀ | ਇਹ ਪ੍ਰੋਗਰਾਮ ਜ਼ਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ, ਲੇਖਾ ਤੇ ਪ੍ਰੋਗਰਾਮ ਅਫ਼ਸਰ ਮਨਜੀਤ ਸਿੰਘ ਭੁੱਲਰ ਤੇ ਤਰੁਣਜੀਤ ਸਿੰਘ ਦੀ ਅਗਵਾਈ ਹੇਠ ਸਮਾਪਤ ਹੋਇਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਭੁੱਲਰ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਹਰ ਇਕ ਵੋਟ ਅਹਿਮ ਹੈ | ਉਨ੍ਹਾਂ ਨੌਜਵਾਨਾਂ ਨੂੰ ਵੋਟਰ ਸੂਚੀ 'ਚ ਨਾਂਅ ਦਰਜ ਕਰਵਾਉਣ ਤੇ ਚੋਣਾਂ 'ਚ ਸਰਗਰਮ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਕਾਰਜਕਾਰੀ ਪਿ੍ੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ 'ਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ | ਇਸ ਮੌਕੇ ਪ੍ਰੋ. ਪ੍ਰਦੀਪ ਕੁਮਾਰ, ਡਾ. ਅਮਰਜੀਤ ਸਿੰਘ, ਪ੍ਰੋ. ਜਸਕਰਨ ਸਿੰਘ, ਪ੍ਰੋ. ਵਿਸ਼ਵਜੀਤ ਸਿੰਘ, ਡਾ. ਰਾਮ ਸਿੰਘ ਤੇ ਡਾ. ਅਨੀਤਾ ਰਾਜ ਵੀ ਹਾਜ਼ਰ ਸਨ | ਸਮਾਗਮ ਦੌਰਾਨ ਪਹਿਲੀ ਵਾਰ ਵੋਟ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਤਗਮੇ, ਕੈਪ ਤੇ ਬੈਚ ਦੇ ਕੇ ਸਨਮਾਨਿਤ ਕੀਤਾ | ਅੰਤ 'ਚ ਵਿਦਿਆਰਥੀਆਂ ਨੇ ਜ਼ਿੰਮੇਵਾਰ ਵੋਟਰ ਬਣਨ ਦੀ ਸਹੁੰ ਚੁੱਕੀ ਤੇ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਤੇ ਧਰਮ ਪਰਿਵਰਤਨ ਵਿਰੁੱਧ 'ਏਕਲ ਅਭਿਆਨ' ਵਲੋਂ ਵੱਡੀ ਪਹਿਲ, ਸ਼ਹੀਦ ਪਰਿਵਾਰਾਂ ਤੇ ਸੇਵਾਮੁਕਤ ਫ਼ੌਜੀਆਂ ਦਾ ਕੀਤਾ... ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਵਿਧਾਇਕ ਸਵਨਾ ਨੇ ਕਾਂਵਾਂ ਵਾਲੀ ਤੋਂ ਅੰਮਿ੍ਤਸਰ ਲਈ ਬੱਸ ਕੀਤੀ ਰਵਾਨਾ
Ad Position 24