25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਸ਼ਿਆਂ ਤੇ ਧਰਮ ਪਰਿਵਰਤਨ ਵਿਰੁੱਧ 'ਏਕਲ ਅਭਿਆਨ' ਵਲੋਂ ਵੱਡੀ ਪਹਿਲ, ਸ਼ਹੀਦ ਪਰਿਵਾਰਾਂ ਤੇ ਸੇਵਾਮੁਕਤ ਫ਼ੌਜੀਆਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 31-01-2026
ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ)-ਰਾਜ ਵਿਚ ਵਧ ਰਹੀ ਨਸ਼ਿਆਂ ਦੀ ਪ੍ਰਵਿਰਤੀ ਅਤੇ ਧਰਮ ਪਰਿਵਰਤਨ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਠੱਲ੍ਹ ਪਾਉਣ ਅਤੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਸਥਾਨਕ ਪ੍ਰਾਚੀਨ ਸਿੱਧ ਸ੍ਰੀ ਬਾਂਕੇ ਬਿਹਾਰੀ ਮੰਦਰ ਵਿਖੇ 'ਏਕਲ ਅਭਿਆਨ' ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ | ਸਮਾਗਮ ਦੌਰਾਨ ਦੇਸ਼ ਦੀ ਰੱਖਿਆ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਸੇਵਾਮੁਕਤ ਫ਼ੌਜੀਆਂ ਤੇ ਪੇਂਡੂ ਖੇਤਰਾਂ ਵਿਚ ਸਿੱਖਿਆ ਤੇ ਸੰਸਕਾਰਾਂ ਦੀ ਜੋਤ ਜਗਾਉਣ ਵਾਲੇ ਆਚਾਰੀਆਂ (ਅਧਿਆਪਕਾਂ) ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਸਵੀਟੀ ਬਜਾਜ, ਕੇਵਲ ਕਿ੍ਸ਼ਨ ਨਾਰੰਗ, ਬਿੱਟੂ ਚੁੱਘ, ਰੋਹਨ ਲੂਣਾ, ਸੌਰਭ ਡੁਮੜਾ, ਰਾਧੇਸ਼ਿਆਮ, ਕੁਲਦੀਪ ਸਿੰਘ, ਯੁੱਧਵੀਰ ਸਿੰਘ ਅਤੇ ਬਲਾਕ ਸਿੱਖਿਆ ਪ੍ਰਾਇਮਰੀ ਅਫ਼ਸਰ ਸੁਸ਼ੀਲ ਕੁਮਾਰੀ ਵਲੋਂ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤੀ ਗਈ | ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਕਾਰਨ ਅਣਗਿਣਤ ਪਰਿਵਾਰ ਬਰਬਾਦ ਹੋ ਰਹੇ ਹਨ ਤੇ ਸੀਮਾ ਵਰਤੀ ਖੇਤਰਾਂ ਵਿਚ ਧਰਮ ਪਰਿਵਰਤਨ ਇਕ ਸਾਜ਼ਿਸ਼ ਤਹਿਤ ਚਲਾਇਆ ਜਾ ਰਿਹਾ ਹੈ, ਜੋ ਦੇਸ਼ ਦੀ ਏਕਤਾ ਲਈ ਖ਼ਤਰਾ ਹੈ | ਉਨ੍ਹਾਂ ਕਿਹਾ ਕਿ ਸੰਸਕਾਰਾਂ ਦੀ ਘਾਟ ਕਾਰਨ ਹੀ ਸਮਾਜ 'ਚ ਬੁਰਾਈਆਂ ਵਧ ਰਹੀਆਂ ਹਨ | ਏਕਲ ਅਭਿਆਨ ਰਾਹੀਂ ਪਿੰਡ-ਪਿੰਡ ਵਿਚ ਆਚਾਰੀਆ ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਕੇ ਇਨ੍ਹਾਂ ਕੁਰੀਤੀਆਂ ਨੂੰ ਰੋਕਣ ਲਈ ਅਹਿਮ ਯੋਗਦਾਨ ਪਾ ਰਹੇ ਹਨ | ਸਮਾਰੋਹ ਦੇ ਅੰਤ 'ਚ ਇਕ ਸ਼ਹੀਦ ਸੈਨਿਕ ਦੀ ਪਤਨੀ ਅਤੇ 10 ਸੇਵਾਮੁਕਤ ਸੈਨਿਕਾਂ ਦਾ ਸਨਮਾਨ ਕੀਤਾ ਗਿਆ | ਇਸ ਦੇ ਨਾਲ ਹੀ ਸਮਾਜ ਸੇਵਾ 'ਚ ਜੁਟੇ 120 ਆਚਾਰੀਆਂ ਨੂੰ ਕੰਬਲ ਭੇਟ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਅਰਨੀਵਾਲਾ 'ਆਪ' ਸਰਕਾਰ 'ਚ ਹੋਏ ਵਿਕਾਸ ਕਾਰਜਾਂ ਸਦਕਾ ਹੁਣ ਚਮਕੇਗਾ-ਵਿਧਾਇਕ ਗੋਲਡੀ ਕੰਬੋਜ ਅਗਲੀ ਖ਼ਬਰ ਐੱਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਰਾਸ਼ਟਰੀ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
Ad Position 24