ਮੰਡੀ ਅਰਨੀਵਾਲਾ, 30 ਜਨਵਰੀ (ਨਿਸ਼ਾਨ ਸਿੰਘ ਮੋਹਲ਼ਾ)-ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਅਰਨੀਵਾਲਾ ਦੀ ਟੇਲਰ ਮਾਰਕੀਟ ਦੀ ਸੜਕ ਤੇ ਕਮਿਊਨਿਟੀ ਹਾਲ ਦੀ ਇਮਾਰਤ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ | ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਨਗਰ ਪੰਚਾਇਤ ਅਰਨੀਵਾਲਾ ਦੇ ਵਾਰਡ ਨੰਬਰ 8-9 ਦੀਆਂ ਗਲੀਆਂ, ਟੇਲਰ ਮਾਰਕੀਟ 'ਚ ਇੰਟਰਲਾਕਿੰਗ ਟਾਈਲ ਲਗਾਉਣ ਲਈ 18.40 ਲੱਖ ਰੁਪਏ ਖ਼ਰਚ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਅਰਨੀਵਾਲਾ 'ਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਈਪ ਲਾਈਨ ਜਿਥੇ ਕੰਪਲੀਟ ਹੋ ਗਈਆਂ ਹਨ ਉਥੇ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਅਰਨੀਵਾਲਾ ਦਾ ਕਮਿਊਨਿਟੀ ਹਾਲ ਜੋ ਕਿ ਖੰਡਰ ਹਾਲਤ 'ਚ ਪਿਆ ਹੋਇਆ ਸੀ, ਉਸ ਦੇ ਨਵੀਨੀਕਰਨ 'ਤੇ ਸਰਕਾਰ ਵਲੋਂ 16.72 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਜਲਦੀ ਹੀ ਇਸ ਨੂੰ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ | ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਅਰਨੀਵਾਲਾ ਮੰਡੀ ਦੇ ਵਿਕਾਸ ਵਾਸਤੇ ਸਰਕਾਰ ਵਲੋਂ 100 ਕਰੋੜ ਰੁਪਿਆ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਾਸਤੇ 14 ਕਰੋੜ ਦੀ ਰਾਸ਼ੀ ਖ਼ਰਚ ਕੀਤੀ ਜਾਣੀ ਹੈ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਆਪਣੇ ਵਿਕਾਸ ਕਾਰਜਾਂ ਕਰਕੇ ਅਰਨੀਵਾਲਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚਮਕੇਗਾ | ਇਸ ਮੌਕੇ ਈ. ਓ. ਬਲਵਿੰਦਰ ਸਿੰਘ, ਬਲਾਕ ਪ੍ਰਧਾਨ ਤੇ ਜ਼ੋਨ ਇੰਚਾਰਜ ਬਲਰਾਜ ਸਿੰਘ ਹੈਪੀ ਸੰਧੂ ਜੌੜਕੀ, ਨਗਰ ਪੰਚਾਇਤ ਪ੍ਰਧਾਨ ਸਿਕੰਦਰ ਬਤਰਾ, ਡਾ. ਬੀ. ਡੀ. ਕਾਲੜਾ, ਕੰਵਲ ਕਾਲੜਾ, ਐਮ. ਸੀ. ਸ਼ਿਵ ਭੱਲਾ, ਅਜੇ ਕੁੱਕੜ, ਕੇਵਲ ਕੰਬੋਜ ਪ੍ਰਧਾਨ ਬੀ. ਸੀ. ਵਿੰਗ ਜ਼ਿਲ੍ਹਾ ਫ਼ਾਜ਼ਿਲਕਾ, ਸ਼ਿੰਦਰ ਗੋਸ਼ਾ, ਅਵਿਨਾਸ਼ ਚੰਦਰ ਕੰਬੋਜ, ਨਰਿੰਦਰ ਪਾਲ ਸਿੰਘ ਵੈਰੜ, ਭਜਨ ਲਾਲ ਐਮ. ਸੀ,, ਸੰਦੀਪ ਕੁਮਾਰ, ਕੰਵਲ ਕੰਬੋਜ, ਸੰਦੀਪ ਕੁਮਾਰ, ਸੁਖਵਿੰਦਰ ਸਿੰਘ ਸਰਪੰਚ ਨੂਰਪੁਰਾ, ਨਿਰਵੈਰ ਸਿੰਘ ਢਿਪਾਵਾਲੀ, ਰੌਬਿਨ ਚੁੱਘ, ਸੋਨੂੰ ਭੁੱਲਰ, ਕਿਰਪਾਲ ਸਿੰਘ ਤੇ ਹੋਰ ਵੀ ਹਾਜ਼ਰ ਸਨ |