05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਰਮਿੰਦਰ ਸਿੰਘ ਆਵਲਾ ਨੇ ਕਈ ਪਰਿਵਾਰਾਂ ਨੂੰ ਕੀਤਾ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 01-02-2026
ਗੁਰੂਹਰਸਹਾਏ, 31 ਜਨਵਰੀ (ਕਪਿਲ ਕੰਧਾਰੀ)-ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ | ਉਵੇਂ-ਉਵੇਂ ਕਾਂਗਰਸ ਪਾਰਟੀ ਨੂੰ ਗੁਰੂਹਰਸਹਾਏ ਹਲਕੇ ਵਿਚ ਮਜ਼ਬੂਤ ਕਰਨ ਦੇ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਸ਼ਹਿਰ ਨਾਲ ਲਗਦੇ ਪਿੰਡ ਬਾਘੂ ਵਾਲਾ ਤੇ ਛਾਂਗਾ ਰਾਏ ਉਤਾੜ ਵਿਖੇ ਜਾ ਕੇ ਜਿਥੇ ਮਨਰੇਗਾ ਬਚਾਓ ਸਮਾਗਮ ਮੀਟਿੰਗ ਕੀਤੀ ਅਤੇ ਲੋਕਾਂ ਨੂੰ ਮਨਰੇਗਾ ਦੇ ਕੰਮ ਸੰਬੰਧੀ ਜਾਣਕਾਰੀ ਦਿੱਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਥੇ ਹੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪਿੰਡ ਬਾਘੂ ਵਾਲਾ ਦੇ ਪਰਿਵਾਰਾਂ ਵਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਹਰਭਜਨ ਸਿੰਘ, ਹਰਨੇਕ ਸਿੰਘ, ਓਮ ਪ੍ਰਕਾਸ਼ ਬੇਗੀ, ਪਰਮਜੀਤ, ਧਰਮ ਸਿੰਘ, ਬਚਨ ਸਿੰਘ, ਸੁਰਜੀਤ ਸਿੰਘ, ਸ਼ਰਮਾ ਸਿੰਘ, ਮੇਜਰ ਸਿੰਘ, ਜੋਰਾ ਸਿੰਘ, ਸੋਨੂੰ ਸਿੰਘ ਨੂੰ ਸਿਰੋਪਾਓ ਪਾ ਕੇ ਪਾਰਟੀ 'ਚ ਸ਼ਾਮਿਲ ਕੀਤਾ | ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਇਸ ਪਰਿਵਾਰ ਪਹਿਲਾਂ ਵੀ ਉਨ੍ਹਾਂ ਦੇ ਪਿਤਾ ਦੇ ਨਾਲ ਇਕੱਠੇ ਕੰਮ ਕਰਦੇ ਰਹੇ ਹਨ ਤੇ ਅੱਜ ਉਨ੍ਹਾਂ ਵਲੋਂ ਇਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਾਰਟੀ 'ਚ ਬਣਦਾ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖ਼ੁਸ਼ ਹੋ ਕੇ ਆਏ ਦਿਨ ਕਾਂਗਰਸ ਪਾਰਟੀ ਵਿਚ ਲੋਕ ਸ਼ਾਮਿਲ ਹੋ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ 50 ਕਰੋੜ ਦੀ ਲਾਗਤ ਨਾਲ ਫ਼ਾਜ਼ਿਲਕਾ ਹਲਕੇ 'ਚ ਬਣ ਰਹੇ ਹਨ ਨਹਿਰੀ ਖਾਲੇ-ਵਿਧਾਇਕ ਸਵਨਾ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ
Ad Position 24
No active advertisement