15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਿਧਵਾ ਵਲੋਂ ਰੱਖਿਆ ਸੀ ਆਪਣੀ ਧੀ ਦਾ ਵਿਆਹ- ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਅਤੇ ਨਕਦੀ ਸੜੀ

Ad Position 21
No active advertisement
ਅਜੀਤ ਡੈਸਕ 05-02-2026
ਮੰਡੀ ਅਰਨੀਵਾਲਾ, 4 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਨੇੜਲੇ ਪਿੰਡ ਖਿਓਵਾਲੀ ਬੋਦਲਾ ਵਿਖੇ ਇਕ ਵਿਧਵਾ ਅÏਰਤ ਰਾਣੋ ਬਾਈ ਪਤਨੀ ਅਮਰੀਕ ਸਿੰਘ ਦੇ ਘਰ ਵਿਚ ਦੇਰ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ | ਜਿਸ ਨਾਲ ਘਰ ਵਿਚ ਰੱਖਿਆ ਹੋਇਆ ਸਾਰਾ ਸਮਾਨ ਅਤੇ ਨਕਦੀ ਸੜ ਕੇ ਸਵਾਹ ਹੋ ਗਿਆ | ਵਿਧਵਾ ਅÏਰਤ ਵਲੋਂ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਵਿਆਹ ਪੱਕਾ ਕਰਨ ਦੇ ਲਈ ਰਿਸ਼ਤੇਦਾਰਾਂ ਨੇ ਅੱਜ ਘਰ ਆਉਣਾ ਸੀ ਜਿਸ ਨੂੰ ਲੈ ਕੇ ਪਰਿਵਾਰ ਵਲੋਂ ਤਿਆਰੀ ਚੱਲ ਰਹੀ ਸੀ | ਬੀਤੀ ਰਾਤ ਮਹਿਲਾ ਵਲੋਂ ਆਸ ਪਾਸ ਗੁਆਂਢ ਰਹਿੰਦੇ ਘਰਾਂ ਨੂੰ ਇਸ ਬਾਰੇ ਦੱਸਣ ਲਈ ਜਦ ਗਏ ਤਾਂ ਮਗਰੋਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ ਲੱਗ ਗਈ | ਘਰ ਨੂੰ ਅੱਗ ਲੱਗਣ ਕਾਰਨ ਅੱਗ ਦੀਆਂ ਲਪਟਾਂ ਜਦੋਂ ਦੇਖੀਆਂ ਤਾਂ ਪਿੰਡ ਵਾਸੀ ਪੁੱਜੇ | ਉਦੋਂ ਤੱਕ ਘਰ ਵਿਚ ਪਿਆ ਸਾਰਾ ਹੀ ਸਮਾਨ ਸੜ ਕੇ ਸਵਾਹ ਹੋ ਗਿਆ | ਪਰਿਵਾਰਕ ਮੈਂਬਰਾਂ ਦੇ ਸਿਰਫ਼ ਤਨ ਤੇ ਪਾਏ ਹੋਏ ਕੱਪੜੇ ਹੀ ਬਾਕੀ ਬਚੇ | ਇੱਥੋਂ ਤੱਕ ਕਿ ਪਰਿਵਾਰ ਦੇ ਮੰਜੇ, ਬਿਸਤਰੇ, ਪੱਖੇ ,ਵਾਸ਼ਿੰਗ ਮਸ਼ੀਨ, ਫ਼ਰਿਜ ਸਭ ਕੁੱਝ ਸੜ ਕੇ ਸੁਆਹ ਹੋ ਗਿਆ | ਮਹਿਲਾ ਰਾਣੋ ਬਾਈ ਵਲੋਂ ਆਪਣੀ ਬੇਟੀ ਦੇ ਵਿਆਹ ਲਈ ਰੱਖਿਆ ਹੋਇਆ ਸਮਾਨ ਵੀ ਅੱਗ ਦੀ ਲਪੇਟ ਵਿਚ ਆ ਗਿਆ | ਵਿਆਹ ਵਾਸਤੇ ਰੱਖੀ ਹੋਈ ਕਰੀਬ ਇਕ ਲੱਖ ਦੀ ਨਗਦੀ ਵੀ ਸੜ ਗਈ | ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ | ਰਾਣੋ ਬਾਈ ਨੇ ਦੱਸਿਆ ਕਿ ਉਸ ਵਲੋਂ ਆਪਣੀ ਧੀ ਦੇ ਵਿਆਹ ਕਰਨ ਵਾਸਤੇ ਜੋ ਵੀ ਸਮਾਨ ਬਣਾਇਆ ਸੀ ਉਹ ਵੀ ਅੱਗ ਵਿਚ ਸੜ ਕੇ ਸਵਾਹ ਹੋ ਗਿਆ ਹੈ | ਰਾਣੋ ਬਾਈ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮੱਦਦ ਦੀ ਗੁਹਾਰ ਲਗਾਈ ਹੈ |
Ad Position 22
No active advertisement
ਪਿਛਲੀ ਖ਼ਬਰ ਗੈੱਸ ਪਾਈਪ ਲਾਈਨ ਪਾਉਣ ਲਈ ਪੁੱਟੇ ਜਾ ਰਹੇ ਖੱਡਿਆਂ ਤੋਂ ਦੁਕਾਨਦਾਰ ਡਾਢੇ ਪ੍ਰੇਸ਼ਾਨ ਅਗਲੀ ਖ਼ਬਰ ਗੋਬਿੰਦਗੜ੍ਹ-ਤਾਜ਼ਾ ਪੱਟੀ ਲਿੰਕ ਰੋਡ ਦੀ ਹਾਲਤ ਖ਼ਸਤਾ
Ad Position 24