22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਫ਼ਾਜ਼ਿਲਕਾ ਸਫ਼ਾਈ ਸੇਵਕ ਯੂਨੀਅਨ ਵਲੋਂ ਅਧਿਕਾਰੀਆਂ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 06-02-2026
• ਮੁਲਾਜ਼ਮਾਂ ਦੀਆਂ ਮੰਗਾਂ 'ਤੇ ਹੋਈ ਸਾਰਥਿਕ ਚਰਚਾ
ਫ਼ਾਜ਼ਿਲਕਾ, 5 ਫਰਵਰੀ (ਦਵਿੰਦਰ ਪਾਲ ਸਿੰਘ)-ਸਫ਼ਾਈ ਸੇਵਕ ਯੂਨੀਅਨ ਫ਼ਾਜ਼ਿਲਕਾ ਵਲੋਂ ਆਪਣੀਆਂ ਜਾਇਜ਼ ਮੰਗਾਂ ਅਤੇ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਟੇਬਲ ਮੁਲਾਕਾਤ ਕੀਤੀ ਗਈ | ਇਸ ਮੀਟਿੰਗ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵੀਰ ਵਿਕਰਮ ਧੂੜਿਆ, ਸੈਨੇਟਰੀ ਬਰਾਂਚ ਦੇ ਨਰੇਸ਼ ਖੇੜਾ ਅਤੇ ਜਗਦੀਪ ਅਰੋੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਪੰਜਾਬ ਮੀਤ ਪ੍ਰਧਾਨ ਫ਼ਤਿਹ ਚੰਦ ਬੋਹਤ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਸਫ਼ਾਈ ਸੇਵਕਾਂ, ਸੀਵਰੇਜ ਮੈਨ, ਫਾਇਰ ਬਿ੍ਗੇਡ, ਵਾਟਰ ਸਪਲਾਈ ਵਰਕਰਾਂ, ਦਫ਼ਤਰੀ ਸੀ ਅਤੇ ਡੀ ਕਰਮਚਾਰੀਆਂ, ਇਲੈਕਟਿ੍ਕ ਕਰਮਚਾਰੀਆਂ, ਟਿੱਪਰ ਚਾਲਕਾਂ, ਮਾਲੀਆਂ ਅਤੇ ਫਿਟਰ ਕੁਲੀਆਂ ਦੀਆਂ ਸਮੱਸਿਆਵਾਂ ਨੂੰ ਅਧਿਕਾਰੀਆਂ ਅੱਗੇ ਰੱਖਿਆ ਗਿਆ | ਯੂਨੀਅਨ ਆਗੂਆਂ ਦੇ ਯਤਨਾਂ ਸਦਕਾ ਕਈ ਮੰਗਾਂ ਦਾ ਮੌਕੇ 'ਤੇ ਹੀ ਹੱਲ ਕਰਵਾਇਆ ਗਿਆ ਅਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਅਧਿਕਾਰੀਆਂ ਵਲੋਂ ਭਰੋਸਾ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਲਵਲੀ ਵਾਲਮੀਕੀ, ਪ੍ਰਧਾਨ ਸੁਸ਼ੀਲ ਕੁਮਾਰ, ਸਕੱਤਰ ਅਰੁਣ ਦਿਲਵਾਲ, ਜਨਰਲ ਸਕੱਤਰ ਵਿਨੇ ਪ੍ਰਵਾਨਾ, ਵਿਕੀ, ਸੁਪਰਵਾਈਜ਼ਰ ਮੋਹਨ ਲਾਲ ਉਜੀਨਵਾਲ ਅਤੇ ਸੁਪਰਵਾਈਜ਼ਰ ਨਟਵਰ ਸਾਰਵਾਨ ਸਮੇਤ ਯੂਨੀਅਨ ਦੇ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ | ਮੀਟਿੰਗ ਦੇ ਅਖੀਰ ਵਿਚ ਯੂਨੀਅਨ ਵਲੋਂ ਅਧਿਕਾਰੀਆਂ ਦੇ ਸਕਾਰਾਤਮਿਕ ਰਵੱਈਏ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਬੋਹਰ ਦੇ ਯੂਥ ਆਗੂ ਮਨਪ੍ਰੀਤ ਸਿੰਘ ਵਲੋਂ ਮਜੀਠੀਆ ਨਾਲ ਮੁਲਾਕਾਤ ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਜਲਾਲਾਬਾਦ ਨੇ ਸਤਿਸੰਗ ਕਰਵਾਇਆ
Ad Position 24